ਸਰਸਾ | ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ 84 ਲੱਖ ਸਰੀਰਾਂ ‘ਚ ਮਨੁੱਖੀ ਜਨਮ ਸਰਵੋਤਮ ਹੈ ਇਨਸਾਨ ਜੇਕਰ ਇਸ ਜਨਮ ‘ਚ ਉਸ ਰਾਮ ਅੱਲ੍ਹਾ, ਵਾਹਿਗੁਰੂ, ਗੌਡ, ਖ਼ੁਦਾ, ਰੱਬ, ਮਾਲਕ ਦੀ ਭਗਤੀ-ਇਬਾਦਤ ਕਰੇ ਤਾਂ ਆਵਾਗਮਨ ਤੋਂ ਆਜ਼ਾਦੀ ਮਿਲ ਜਾਵੇ ਅਤੇ ਆਤਮਾ ਦਰਸ਼-ਦੀਦਾਰ ਦੇ ਕਾਬਲ ਬਣ ਜਾਵੇ ਅਤੇ ਦੋਵਾਂ ਜਹਾਨਾਂ ਦੇ ਨਜ਼ਾਰੇ ਇਸ ਮਾਤਲੋਕ ‘ਚ ਹਾਸਲ ਕਰ ਲਵੇ ਇਨਸਾਨ ਜੇਕਰ ਸੇਵਾ-ਸਿਮਰਨ ਕਰੇ ਤਾਂ ਉਸਦੇ ਕਪਾਟ ਖੁਲ੍ਹ ਸਕਦੇ ਹਨ, ਪਰੇਸ਼ਾਨੀਆਂ ਦੂਰ ਹੁੰਦੀਆਂ ਹਨ ਅਤੇ ਹੌਲੀ-ਹੌਲੀ ਮਾਲਕ ਦੀ ਕ੍ਰਿਪਾ-ਦ੍ਰਿਸ਼ਟੀ ਦੇ ਕਾਬਲ ਬਣ ਜਾਂਦਾ ਹੈ
ਔਗੁਣਾਂ ਦਾ ਨਾਸ਼ ਹੁੰਦਾ ਹੈ ਅਤੇ ਅੰਦਰ ਗੁਣ ਪ੍ਰਗਟ ਹੋ ਜਾਂਦੇ ਹਨ ਇਨਸਾਨ ਮਾਲਕ ਦੀ ਅਜਿਹੀ ਕ੍ਰਿਪਾ ਦੇ ਕਾਬਿਲ ਬਣਦਾ ਹੈ ਕਿ ਉਹ ਦੋਵਾਂ ਜਹਾਨਾਂ ਦੀਆਂ ਖੁਸ਼ੀਆਂ ਦਾ ਹੱਕਦਾਰ ਬਣਦਾ ਹੈ ਅੰਦਰ ਇੱਕ ਸ਼ਾਂਤੀ, ਪਰਮਾਨੰਦ ਆਉਂਦਾ ਹੈ ਜਿਸ ਦੁਆਰਾ ਜੀਵ-ਆਤਮਾ ਖੁਸ਼ੀਆਂ ਲੁੱਟਦੀ ਹੈ
ਪੂਜਨੀਕ ਗੁਰੂ ਜੀ ਨੇ ਅੱਗੇ ਫ਼ਰਮਾਇਆ ਕਿ ਇਹ ਝੂਠ ਦਾ ਸੰਸਾਰ ਹੈ ਲੋਕ ਕਿਹੋ-ਜਿਹੀ ਗੱਲ ਬਣਾ ਦਿੰਦੇ ਹਨ, ਮਾਇਆਰਾਣੀ ਕੀ ਤੋਂ ਕੀ ਕਰਵਾ ਦਿੰਦੀ ਹੈ ਇਹ ਆਮ ਵੇਖਣ ‘ਚ ਆਉਂਦਾ ਹੈ ਲੋਕ ਬੜੀ ਅਜੀਬੋ-ਗਰੀਬ ਗੱਲਾਂ ਕਰਦੇ ਰਹਿੰਦੇ ਹਨ ਮਸਾਲਾ ਕਿਸੇ ਚੀਜ਼ ‘ਤੇ ਲਾਇਆ ਜਾਂਦਾ ਹੈ ਪਰ ਮਸਾਲਾ ਲਾਉਣ ਲਈ ਕੋਈ ਚੀਜ਼ ਹੀ ਨਹੀਂ ਹੁੰਦੀ ਪਰ ਫਿਰ ਵੀ ਮਸਾਲਾ ਲਾਉਂਦੇ ਰਹਿੰਦੇ ਹਨ ਅਤੇ ਇਕੱਲਾ ਮਸਾਲਾ ਹੀ ਮਸਾਲਾ ਹੁੰਦਾ ਹੈ ਤਾਂ ਲੋਕ ਬੜਾ ਝੂਠ-ਕੁਫ਼ਰ ਤੋਲਦੇ ਰਹਿੰਦੇ ਹਨ ਅਜਿਹੀ ਬੁਰਾਈ ਦੇ ਯੁੱਗ ‘ਚ ਜੇਕਰ ਕੋਈ ਤੁਹਾਡੀ ਸਹਾਇਤਾ ਕਰੇ, ਤੁਹਾਡੀ ਲਾਜ ਰੱਖੇ, ਖੁਸ਼ੀਆਂ ਦੇਵੇ ਤਾਂ ਉਹ ਹੈ ਓਮ, ਹਰੀ, ਅੱਲ੍ਹਾ, ਵਾਹਿਗੁਰੂ, ਰਾਮ ਦਾ ਨਾਮ ਉਸਦੀ ਭਗਤੀ-ਇਬਾਦਤ ਕਰੋ ਸੇਵਾ-ਸਿਮਰਨ ਕਰੋ, ਫ਼ਿਕਰ ਨਾ ਕਰੋ ਜੇਕਰ ਜ਼ਰਾ ਜਿਹੀ ਵੀ ਤਕਲੀਫ਼ ਆਉਂਦੀ ਹੈ ਤਾਂ ਪਤਾ ਨਹੀਂ ਕਿੰਨਾ ਪਹਾੜ ਵਰਗਾ ਕਰਮ ਕੰਕੜ ‘ਚ ਬਦਲ ਜਾਂਦਾ ਹੈ ਆਪ ਜੀ ਨੇ ਅੱਗੇ ਫ਼ਰਮਾਇਆ ਕਿ ਇਨਸਾਨ ਨੂੰ ਆਪਣੇ ਮਨ ਦੀ ਨਹੀਂ ਸੁਣਨੀ ਚਾਹੀਦੀ ਮਨ ਬਹੁਤ ਕੁਝ ਕਹਿੰਦਾ ਹੈ, ਮਨ ਡੋਲਦਾ ਹੈ, ਮਨ ਰੋਕਦਾ ਹੈ, ਇਸ ਲਈ ਸੇਵਾ-ਸਿਮਰਨ ਦੁਆਰਾ ਮਨ ਦਾ ਡਟ ਕੇ ਸਾਹਮਣਾ ਕਰੋ ਅਤੇ ਸਭ ਜੀਵਾਂ ਨਾਲ ਨਿਹਸਵਾਰਥ ਭਾਵਨਾ ਨਾਲ ਪ੍ਰੇਮ ਕਰੋ ਜੋ ਲੋਕ ਮਾਲਕ ਨਾਲ ਨਿਹਸਵਾਰਥ ਭਾਵਨਾ ਨਾਲ ਪ੍ਰੇਮ ਕਰਦੇ ਹਨ, ਉਹ ਹੀ ਮਾਲਕ ਦੀਆਂ ਖੁਸ਼ੀਆਂ ਹਾਸਲ ਕਰ ਪਾਉਂਦੇ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।