ਡੇਰਾ ਸੱਚਾ ਸੌਦਾ ‘ਚ ਅੱਖਾਂ ਦਾ ਮੁਫ਼ਤ ਜਾਂਚ ਕੈਂਪ 13 ਤੋਂ

Eye Camp, Dera Sacha sauda, Gurmeet Ram Rahim

26ਵੇਂ  ਯਾਦ-ਏ-ਮੁਰਸ਼ਿਦ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਆਈ ਕੈਂਪ  ਦੀਆਂ ਤਿਆਰੀਆਂ ਜ਼ੋਰਾਂ ‘ਤੇ
ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਵੱਲੋਂ ਮੁਫ਼ਤ ਹੋਣਗੇ ਚੁਣੇ ਗਏ ਮਰੀਜ਼ਾਂ ਦੇ ਅਪ੍ਰੇਸ਼ਨ
12 ਦਸੰਬਰ ਤੋਂ ਸ਼ਾਹ ਸਤਿਨਾਮ ਜੀ ਧਾਮ ‘ਚ ਬਣਨਗੀਆਂ ਪਰਚੀਆਂ

ਸੱਚ ਕਹੂੰ ਨਿਊਜ਼
ਸਰਸਾ, 6 ਦਸੰਬਰ

ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਪਵਿੱਤਰ ਯਾਦ ‘ਚ ਸ਼ਾਹ ਸਤਿਨਾਮ ਜੀ ਧਾਮ ਵਿਖੇ ਯਾਦ-ਏ-ਮੁਰਸ਼ਿਦ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ 26ਵੇਂ ਅੱਖਾਂ ਦਾ ਜਾਂਚ ਕੈਂਪ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ ।

ਜਾਣਕਾਰੀ ਅਨੁਸਾਰ ਸ਼ਾਹ ਸਤਿਨਾਮ ਜੀ ਰਿਸਰਚ ਐਂਡ ਡਿਵੈਲਪਮੈਂਟ ਫਾਊਂਡੇਸ਼ਨ ਵੱਲੋਂ 13 ਤੋਂ 15 ਦਸੰਬਰ ਤੱਕ ਲਾਏ ਜਾ ਰਹੇ ਇਸ ਅੱਖਾਂ ਦੀ ਜਾਂਚ ਕੈਂਪ ‘ਚ ਹਰ ਸਾਲ ਵਾਂਗ ਇਸ ਵਾਰ ਵੀ ਵੱਖ-ਵੱਖ ਤਰ੍ਹਾਂ ਦੇ ਅੱਖਾਂ ਰੋਗਾਂ ਦੀ ਫ੍ਰੀ ਜਾਂਚ ਕੀਤੀ ਜਾਵੇਗੀ।

ਚੁਣੇ ਗਏ ਮਰੀਜ਼ਾਂ ਦੇ ਅਪ੍ਰੇਸ਼ਨ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਵੱਲੋਂ ਮੁਫ਼ਤ ਕੀਤੇ ਜਾਣਗੇ। ਕੈਂਪ ਲਈ ਐਤਵਾਰ 12 ਦਸੰਬਰ ਤੋਂ ਸ਼ਾਹ ਸਤਿਨਾਮ ਜੀ ਧਾਮ ਵਿਖੇ ਪਰਚੀਆਂ ਬਣਨ ਦੇ ਨਾਲ-ਨਾਲ ਮਰੀਜ਼ਾਂ ਦਾ ਚੈਕਅੱਪ ਵੀ ਸ਼ੁਰੂ ਹੋ ਜਾਵੇਗਾ। ਅੱਖਾਂ ਦੀਆਂ ਸਾਰੀਆਂ ਬਿਮਾਰੀਆਂ ਦਾ ਚੈਕਅੱਪ ਸਪੈਸ਼ਲਿਸਟ ਤੇ ਸੁਪਰ ਸਪੈਸ਼ਲਿਸਟ ਡਾਕਟਰਾਂ ਵੱਲੋਂ ਮੁਫ਼ਤ ਕੀਤਾ ਜਾਵੇਗਾ।

ਫ੍ਰੀ ਅੱਖਾਂ ਦੀ ਜਾਂਚ ਕੈਂਪ ਸਬੰਧੀ ਕਿਸੇ ਵੀ ਜਾਣਕਾਰੀ ਲਈ 01666-260222,223 ‘ਤੇ ਸੰਪਰਕ ਕਰ ਸਕਦੇ ਹੋ । ਕੈਂਪ ‘ਚ ਸੇਵਾ ਕਰਨ ਵਾਲੇ ਸਾਰੇ ਡਾਕਟਰ, ਪੈਰਾ ਮੈਡੀਕਲ ਸਟਾਫ਼ ਤੇ ਪੜ੍ਹੇ-ਲਿਖੇ ਵੀਰ, ਭੈਣਾਂ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ‘ਚ ਪਹੁੰਚ ਕੇ ਆਪਣੀ ਹਾਜ਼ਰੀ ਲਗਵਾ ਲੈਣ।

ਕੈਂਪ ‘ਚ ਆਉਣ ਵਾਲੇ ਮਰੀਜ਼ਾਂ ਲਈ ਜ਼ਰੂਰੀ ਹਦਾਇਤਾਂ

  • ਮਰੀਜ਼ ਨਾਲ ਪਰਿਵਾਰ ਦੇ ਇੱਕ ਮੈਂਬਰ/ਵਾਰਿਸ ਦਾ ਨਾਲ ਹੋਣਾ ਜ਼ਰੂਰੀ ਹੈ
  • ਸਾਰੇ ਮਰੀਜ਼ ਸਾਬਣ ਨਾਲ ਚੰਗੀ ਤਰ੍ਹਾਂ ਨਹਾ ਕੇ ਤੇ ਸਿਰ ਧੋ ਕੇ ਆਉਣ
  • ਨਹੁੰ ਕੱਟੇ ਹੋਣੇ ਚਾਹੀਦੇ ਹਨ
  • ਟੂਥ ਬਰਸ਼ ਨਾਲ ਦੰਦਾਂ ਨੂੰ ਰੋਜ਼ਾਨਾ ਸਾਫ਼ ਕਰਨ
  • ਦਿਨ ‘ਚ ਇੱਕ ਵਾਰ ਪੈਰ ਗਰਮ ਪਾਣੀ ਨਾਲ ਜ਼ਰੂਰ ਧੋਣ
  • ਕਿਸੇ ਵੀ ਤਰ੍ਹਾਂ ਦੇ ਨਸ਼ੇ ਵਾਲੀ ਵਸਤੂ ਦੀ ਵਰਤੋਂ ਨਾ ਕਰਨ
  • ਜ਼ੁਰਾਬਾਂ ਧੋਤੀਆਂ ਹੋਈਆਂ ਪਾਉਣ
  • ਆਪਣੇ ਨਾਲ ਕੋਈ ਵੀ ਸਰਕਾਰੀ ਪਛਾਣ ਪੱਤਰ/ਆਈਡੀ ਪਰੂਫ ਜ਼ਰੂਰ ਲੈ ਕੇ ਆਓ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।