ਸੀਪੀਆਈ ਜ਼ਿਲ੍ਹਾ ਫਰੀਦਕੋਟ ਦੇ ਸਹਾਇਕ ਸਕੱਤਰ ਕਾਮਰੇਡ ਜੱਗਾ ਸਿੰਘ ਚਹਿਲ ਦੇ ਸਦੀਵੀ ਵਿਛੋੜੇ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ

kot

ਪਾਠ ਦਾ ਭੋਗ 13 ਜੁਲਾਈ ਨੂੰ

ਕੋਟਕਪੂਰਾ,  (ਸੁਭਾਸ਼ ਸ਼ਰਮਾ)। ਭਾਰਤੀ ਕਮਿਊਨਿਸਟ ਪਾਰਟੀ ਜਿਲਾ ਫਰੀਦਕੋਟ ਦੇ ਸਹਾਇਕ ਸਕੱਤਰ ਕਾਮਰੇਡ ਜੱਗਾ ਸਿੰਘ ਚਹਿਲ ਪਿਛਲੇ ਦਿਨੀਂ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਸਦੀਵੀ ਵਿਛੋੜਾ ਦੇ ਗਏ ਹਨ । ਕਾਮਰੇਡ ਜੱਗਾ ਸਿੰਘ ਅਧੀ ਸਦੀ ਦੇ ਕਰੀਬ ਕਮਿਊਨਿਸਟ ਪਾਰਟੀ ਦੇ ਸਰਗਰਮ ਮੈਂਬਰ ਰਹੇ ਅਤੇ ਭੱਠਾ ਮਜ਼ਦੂਰ ਯੂਨੀਅਨ ਅਤੇ ਖੇਤ ਮਜ਼ਦੂਰ ਸਭਾ ਵਿੱਚ ਸਰਗਰਮੀ ਨਾਲ ਕੰਮ ਕੀਤਾ। ਉਨਾਂ ਦੇ ਅੰਤਿਮ ਸਸਕਾਰ ਮੌਕੇ ਪਾਰਟੀ ਦਾ ਲਾਲ ਝੰਡਾ ਸੂਬਾਈ ਆਗੂ ਕਾਮਰੇਡ ਜਗਰੂਪ ਸਿੰਘ, ਜਿਲਾ ਸਕੱਤਰ ਬਲਵੀਰ ਸਿੰਘ ਔਲਖ ਅਤੇ ਕਾਮਰੇਡ ਗੁਰਨਾਮ ਸਿੰਘ ਮਾਨੀਵਾਲਾ ਨੇ ਪਾਇਆ।

ਇਸ ਸਮੇਂ ਪਾਰਟੀ ਦੇ ਹੋਰ ਆਗੂ ਗੁਰਚਰਨ ਸਿੰਘ ਮਾਨ, ਸੁਖਦਰਸ਼ਨ ਸ਼ਰਮਾ, ਵੀਰ ਸਿੰਘ ਕੰਮੇਆਣਾ, ਕਾਮਰੇਡ ਸੁਖਜਿੰਦਰ ਸਿੰਘ ਤੂੰਬੜਭੰਨ, ਕਾਮਰੇਡ ਸ਼ਾਮ ਸੁੰਦਰ ਅਤੇ ਗੋਰਾ ਪਿਪਲੀ ਨੇ ਸ਼ਾਮਲ ਹੋ ਕੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ । ਕਾਮਰੇਡ ਜੱਗਾ ਸਿੰਘ ਚਹਿਲ ਨਮਿੱਤ ਪਾਠ ਦਾ ਭੋਗ 13 ਜੁਲਾਈ ਦਿਨ ਬੁੱਧਵਾਰ ਨੂੰ ਦੁਪਹਿਰ ਇਕ ਵਜੇ ਗੁਰਦਵਾਰਾ ਸਾਹਿਬ ਬਾਬਾ ਜੀਵਨ ਸਿੰਘ ਪਿੰਡ ਚਹਿਲ ਵਿਖੇ ਪਵੇਗਾ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ