ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰਕੇ ਲਿਆ ਰਿਮਾਂਡ
(ਐੱਮ.ਕੇ.ਸ਼ਾਇਨਾ) ਖਰੜ। ਖਰੜ ਸਥਿਤ ਥਾਣਾ ਸਦਰ ਦੀ ਅਲਮਾਰੀ ’ਚੋਂ ਲੈਪਟਾਪ ਚੋਰੀ ਕਰਨ ਦੇ ਮਾਮਲੇ ’ਚ ਪੁਲਿਸ ਨੇ ਦੋ ਚੋਰਾਂ ਨੂੰ ਗਿ੍ਰਫਤਾਰ ਕੀਤਾ ਹੈ। ਇਨ੍ਹਾਂ ਦੇ ਕਬਜੇ ‘ਚੋਂ 70 ਲੈਪਟਾਪ ਬਰਾਮਦ ਹੋਏ ਹਨ ਪਰ ਪੁਲਿਸ ਅਜੇ ਤੱਕ ਖਰੜ ਥਾਣੇ ਵਿਚੋ ਚੋਰੀ ਹੋਇਆ ਲੈਪਟਾਪ ਨਹੀਂ ਲੱਭ ਸਕੀ। ਮੁਲਜ਼ਮਾਂ ਦੀ ਪਛਾਣ ਪ੍ਰਿਤਪਾਲ ਸਿੰਘ ਉਰਫ ਸੋਨੂੰ ਅਤੇ ਨਮਿਤ ਗੋਇਲ ਵਾਸੀ ਮੋਗਾ ਵਜੋਂ ਹੋਈ ਹੈ।
ਇਸ ਤੋਂ ਇਲਾਵਾ ਪੁਲਿਸ ਨੇ ਇਨ੍ਹਾਂ ਦੇ ਕਬਜੇ ’ਚੋਂ ਬਿਨਾਂ ਨੰਬਰੀ ਕਾਰ ਅਤੇ ਇੱਕ ਲੱਖ ਰੁਪਏ ਵੀ ਬਰਾਮਦ ਕੀਤੇ ਹਨ। ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ ਕੀਤਾ, ਜਿੱਥੋਂ ਅਦਾਲਤ ਨੇ ਪਿ੍ਰਤਪਾਲ ਸਿੰਘ ਨੂੰ 8 ਦਿਨ ਅਤੇ ਨਮਿਤ ਗੋਇਲ ਨੂੰ 2 ਦਿਨਾਂ ਦੇ ਰਿਮਾਂਡ ’ਤੇ ਪੁਲਿਸ ਹਵਾਲੇ ਕਰ ਦਿੱਤਾ। ਡੀਐਸਪੀ ਖਰੜ-1 ਰੁਪਿੰਦਰ ਦੀਪ ਕੌਰ ਸੋਹੀ ਨੇ ਦੱਸਿਆ ਕਿ ਗਿਰੋਹ ਦੇ ਮੈਂਬਰ ਖਰੜ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਰਹਿੰਦੇ ਕਾਲਜ ਅਤੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਪੜ੍ਹਨ ਲਈ ਜਾਣ ਮਗਰੋਂ ਉਨ੍ਹਾਂ ਦੇ ਫਲੈਟਾਂ ਅਤੇ ਪੀਜੀ ਤੋਂ ਲੈਪਟਾਪ ਅਤੇ ਨਗਦੀ ਚੋਰੀ ਕਰਦੇ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।