ਪਾਕਿ ਮਿਲਟਰੀ ਹਸਪਤਾਲ ‘ਚ ਧਮਾਕਾ, ਵਾਲ-ਵਾਲ ਬਚਿਆ ਮਸੂਦ

Explosion, Pakistan, Military Hospital

ਪਾਕਿ ਮਿਲਟਰੀ ਹਸਪਤਾਲ ‘ਚ ਧਮਾਕਾ, ਵਾਲ-ਵਾਲ ਬਚਿਆ ਮਸੂਦ

ਇਸਲਾਮਾਬਾਦ (ਏਜੰਸੀ)। ਪਾਕਿਸਤਾਨ ਦੇ ਰਾਵਲਪਿੰਡੀ ਸਥਿਤ ਇੱਕ ਮਿਲਟਰੀ ਹਸਪਤਾਲ ‘ਚ ਐਤਵਾਰ ਨੂੰ ਜ਼ੋਰਦਾਰ ਧਮਾਕਾ ਹੋਇਆ। ਇਸ ਧਮਾਕੇ ‘ਚ 10 ਵਿਅਕਤੀ ਜ਼ਖਮੀ ਹੋਏ ਹਨ। ਫਿਲਹਾਲ ਧਮਾਕੇ ਦਾ ਕਾਰਨਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ।।ਫੌਜ ਨੇ ਮੀਡੀਆ ਨੂੰ ਇਸ ਘਟਨਾ ਨੂੰ ਕਵਰ ਕਰਨ ਤੋਂ ਰੋਕ ਦਿੱਤਾ ਹੈ। ਪਾਕਿਸਤਾਨ ਟਵਿੱਟਰ ਯੂਜ਼ਰਸ ਨੇ ਇਸ ਘਟਨਾ ਦੀ ਜਾਣਕਾਰੀ ਦਿੱਤੀ।

ਟਵਿੱਟਰ ‘ਤੇ ਇਸ ਖਬਰ ਦੇ ਆਉਣ ਮਗਰੋਂ ਹਲਚਲ ਮਚੀ ਹੋਈ ਹੈ ਕਿਉਂਕਿ ਇਸੇ ਹਸਪਤਾਲ ਵਿਚ ਜੈਸ਼-ਏ-ਮੁਹੰਮਦ ਮੁਖੀ ਮਸੂਦ ਅਜ਼ਹਰ ਦਾ ਇਲਾਜ ਚੱਲ ਰਿਹਾ ਹੈ। ਕਵੇਟਾ ਤੋਂ ਮਨੁੱਖੀ ਅਧਿਕਾਰ ਕਾਰਕੁੰਨ ਅਹਿਸਾਨ ਉੱਲਾ ਮੀਆਂਖਲੀ ਨੇ ਦੋਸ਼ ਲਗਾਇਆ ਕਿ ਫੌਜ ਨੇ ਮੀਡੀਆ ਨੂੰ ਇਸ ਇਲਾਕੇ ਵਿਚ ਪਾਬੰਦੀਸ਼ੁਦਾ ਕਰ ਦਿੱਤਾ ਹੈ। ਉਨ੍ਹਾਂ ਮੁਤਾਬਕ ਫੌਜ ਨਹੀਂ ਚਾਹੁੰਦੀ ਕਿ ਇਸ ਘਟਨਾ ਦੀ ਕਵਰੇਜ ਹੋ ਸਕੇ।

ਮੀਆਂਖਲੀ ਨੇ ਟਵੀਟ ਕੀਤਾ,”ਰਾਵਲਪਿੰਡੀ ਵਿਚ ਮਿਲਟਰੀ ਹਸਪਤਾਲ ਵਿਚ ਇਕ ਜ਼ੋਰਦਾਰ ਧਮਾਕਾ ਹੋਇਆ। ਇਸ ਧਮਾਕੇ ਵਿਚ 10 ਲੋਕ ਜ਼ਖਮੀ ਹੋਏ ਹਨ ਅਤੇ ਇਨ੍ਹਾਂ ਸਾਰਿਆਂ ਨੂੰ ਐਮਰਜੈਂਸੀ ਵਿਚ ਸ਼ਿਫਟ ਕਰ ਦਿੱਤਾ ਗਿਆ ਹੈ। ਧਮਾਕਾ ਹੋਣ ਦੇ ਕਾਰਨਾਂ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਹੈ। ਇਸ ਵਿਚ ਟਵਿੱਟਰ ਯੂਜ਼ਰਸ ਦਾ ਕਹਿਣਾ ਹੈ ਕਿ ਇਹ ਇਕ ਹਮਲਾ ਹੈ। ਧਮਾਕੇ ਤੋਂ ਬਾਅਦ ਜਿਹੜੇ ਵੀਡੀਓ ਸ਼ੇਅਰ ਕੀਤੇ ਗਏ ਹਨ ਉਨ੍ਹਾਂ ਨਾਲ ਘਟਨਾ ਦੀ ਗੰਭੀਰਤਾ ਦਾ ਅੰਦਾਜਾ ਲਗਾਇਆ ਜਾ ਸਕਦਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।