ਸਾਡੇ ਨਾਲ ਸ਼ਾਮਲ

Follow us

18.3 C
Chandigarh
Wednesday, February 25, 2026
More
    Home Breaking News Ludhiana News...

    Ludhiana News: ਕੈਮੀਕਲ ਫੈਕਟਰੀ ਦੇ ਗੁਦਾਮ ’ਚ ਧਮਾਕਾ, ਜਾਨੀ ਨੁਕਸਾਨ ਤੋਂ ਬਚਾਅ

    Ludhiana News
    Ludhiana News: ਕੈਮੀਕਲ ਫੈਕਟਰੀ ਦੇ ਗੁਦਾਮ ’ਚ ਧਮਾਕਾ, ਜਾਨੀ ਨੁਕਸਾਨ ਤੋਂ ਬਚਾਅ

    Ludhiana News: ਲੁਧਿਆਣਾ (ਜਸਵੀਰ ਸਿੰਘ ਗਹਿਲ)। ਵਪਾਰਕ ਰਾਜਧਾਨੀ ਵਿਖੇ ਇੱਕ ਕੈਮੀਕਲ ਦੇ ਗੁਦਾਮ ’ਚ ਧਮਾਕਾ ਹੋ ਗਿਆ। ਇਸ ਧਮਾਕੇ ’ਚ ਭਾਵੇਂ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਨਾਲ ਲੱਗਦੇ ਇੱਕ ਮਕਾਨ ਨੂੰ ਜਿੱਥੇ ਤਰੇੜਾਂ ਆ ਗਈਆਂ ਉੱਥੇ ਹੀ ਘਰ ਅੰਦਰ ਪਿਆ ਕੀਮਤੀ ਸਮਾਨ ਵੀ ਨੁਕਸਾਨਿਆ ਗਿਆ। ਘਟਨਾ ਬੀਤੀ ਰਾਤ ਦੀ ਹੈ। ਜਦੋਂ ਸੁੰਦਰ ਨਗਰ ਦੇ ਸਰਦਾਰ ਇਲਾਕੇ ਵਿੱਚ ਸਾਹਿਲ ਕੈਮੀਕਲ ਦੇ ਗੁਦਾਮ ’ਚ ਧਮਾਕਾ ਹੋਇਆ।

    Read Also : Punjab Fire Accident: ਫੈਕਟਰੀ ’ਚ ਲੱਗੀ ਭਿਆਨਕ ਅੱਗ ’ਤੇ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਵੱਲੋਂ ਜਾਨ ’ਤੇ ਖੇਡ ਅੱਗ…

    ਧਮਾਕਾ ਇੰਨਾ ਜ਼ੋਰਦਾਰ ਸੀ ਕਿ ਫੈਕਟਰੀ ਦੇ ਨਾਲ ਹੀ ਸਥਿੱਤ ਇੱਕ ਮਕਾਨ ਅਤੇ ਉਸਦੇ ਅੰਦਰ ਪਏ ਸਮਾਨ ਨੂੰ ਨੁਕਸਾਨਿਆ ਪਹੁੰਚਿਆ ਹੈ। ਅੱਗ ਲੱਗਣ ਦੀ ਸੂਚਨਾ ਮਿਲਣ ’ਤੇ ਪਹੁੰਚੀ ਫਾਇਰ ਬਿਗ੍ਰੇਡ ਵੱਲੋਂ ਭਾਰੀ ਮੁਸ਼ੱਕਤ ਨਾਲ ਅੱਗ ’ਤੇ ਕਾਬੂ ਪਾਇਆ ਗਿਆ ਪਰ ਇਲਾਕੇ ਅੰਦਰ ਸਹਿਮ ਦਾ ਮਾਹੌਲ ਹੈ। ਪੀੜਤ ਪਰਿਵਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ ਰਾਤ ਉਨ੍ਹਾਂ ਦੇ ਮਕਾਨ ਨਾਲ ਸਥਿੱਤ ਕੈਮੀਕਲ ਗੁਦਾਮ ’ਚ ਹੋਏ ਧਮਾਕੇ ਕਾਰਨ ਉਨ੍ਹਾਂ ਦਾ ਆਰਥਿੱਕ ਨੁਕਸਾਨ ਹੋਇਆ ਹੈ। Ludhiana News

    ਉਨ੍ਹਾਂ ਦੱਸਿਆ ਕਿ ਧਮਾਕੇ ਕਾਰਨ ਮਕਾਨ ਦੀ ਛੱਤ ’ਤੇ ਲੱਗਾ ਹੋਇਆ ਪੀਓਪੀ ਡਿੱਗ ਗਿਆ ਅਤੇ ਉਨ੍ਹਾਂ ਸਮੇਤ ਹੋਰ ਘਰਾਂ ਦੇ ਵੀ ਸ਼ੀਸ਼ੇ ਟੁੱਟ ਗਏ ਹਨ। ਇੱਥੋਂ ਤੱਕ ਕਿ ਮਕਾਨ ਅੰਦਰ ਬਿਜਲੀ ਸਪਲਾਈ ਵਾਲੀਆਂ ਤਾਰਾਂ ਵੀ ਨੁਕਸਾਨੀਆਂ ਗਈਆਂ। ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਧਮਾਕੇ ਦੇ ਹੋਏ ਖੁਲਾਸੇ ਤੋਂ ਪਤਾ ਲੱਗਾ ਕਿ ਉਕਤ ਨੁਕਸਾਨ ਗੁਦਾਮ ’ਚ ਹੋਏ ਧਮਾਕੇ ਕਾਰਨ ਹੋਇਆ ਹੈ।

    LEAVE A REPLY

    Please enter your comment!
    Please enter your name here