ਇੱਕ ਹਲਾਕ, ਇੱਕ ਗੰਭੀਰ ਜ਼ਖਮੀ, ਜਾਂਚ ਦੇ ਹੁਕਮ
ਬਠਿੰਡਾ| ਬਠਿੰਡਾ ਦੇ ਸਨਅਤੀ ਵਿਕਾਸ ਕੇਂਦਰ ‘ਚ ਅੱਜ ਸਵੇਰੇ ਮਾਚਿਸਾਂ ਬਣਾਉਣ ਵਾਲੀ ਫੈਕਟਰੀ ‘ਚ ਹੋਏ ਭੇਤਭਰੇ ਧਮਾਕੇ ਵਿਚ ਇੱਕ ਮਜ਼ਦੂਰ ਦੀ ਜਾਨ ਚਲੀ ਗਈ ਜਦੋਂ ਕਿ ਉਸ ਦਾ ਸਾਥੀ ਮਜਦੂਰ ਗੰਭੀਰ ਜ਼ਖਮੀ ਹੋ ਗਿਆ ਡਿਪਟੀ ਕਮਿਸ਼ਨਰ ਸ੍ਰੀ ਪਰਨੀਤ, ਸੀਨੀਅਰ ਪੁਲਿਸ ਕਪਤਾਨ ਡਾ. ਨਾਨਕ ਸਿੰਘ ਤੇ ਵਧੀਕ ਡਿਪਟੀ ਕਮਿਸ਼ਨਰ ਸੁਖਪ੍ਰੀਤ ਸਿੰਘ ਸਿੱਧੂ ਨੇ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ ਤੇ ਜਾਇਜ਼ਾ ਲਿਆ ਡਿਪਟੀ ਕਮਿਸ਼ਨਰ ਨੇ ਧਮਾਕੇ ਦੀ ਮੈਜਿਸਟਰੇਟੀ ਜਾਂਚ ਦੇ ਹੁਕਮ ਦਿੱਤੇ ਹਨ ਵੇਰਵਿਆਂ ਅਨੁਸਾਰ ਸਨਅਤੀ ਵਿਕਾਸ ਕੇਂਦਰ ‘ਚ ਸਥਿਤ ਪੰਜਾਬ ਮੈਚਸ ਪ੍ਰਾਈਵੇਟ ਲਿਮਟਿਡ ‘ਚ ਅੱਜ ਸਵੇਰੇ ਕਰੀਬ 12 ਕੁ ਵਜੇ ਧਮਾਕਾ ਹੋਇਆ, ਜਿਸ ਨਾਲ ਫੈਕਟਰੀ ਅੰਦਰ ਪਏ ਸਮਾਨ ਨੂੰ ਅੱਗ ਲੱਗ ਗਈ ਧਮਾਕਾ ਐਨਾ ਜ਼ਬਰਦਸਤ ਸੀ ਕਿ ਫੈਕਟਰੀ ਦੇ ਟੀਨ, ਸ਼ਟਰ ਤੇ ਕੰਧਾਂ ਨੁਕਸਾਨੀਆਂ ਗਈਆਂ ਧਮਾਕੇ ਕਾਰਨ ਅੰਦਰ ਪਿਆ ਸਮਾਨ ਤਹਿਸ-ਨਹਿਸ ਹੋ ਗਿਆ ਤੇ ਇੱਕ ਕਾਰ ਵੀ ਨੁਕਸਾਨੀ ਗਈ
ਦੇਖਣ ‘ਚ ਆਇਆ ਕਿ ਚਾਰੋਂ ਤਰਫ ਕਾਲਾ ਧੂੰਆਂ ਫੈਲਿਆ ਹੋਇਆ ਸੀ ਜਦੋਂ ਤੱਕ ਫਾਇਰ ਬ੍ਰਿਗੇਡ ਨੇ ਪਾਣੀ ਪਾਉਣਾ ਸ਼ੁਰੂ ਨਹੀਂ ਕੀਤਾ ਤਾਂ ਉਦੋਂ ਤੱਕ ਕੁਝ ਵੀ ਨਜ਼ਰ ਨਹੀਂ ਆ ਰਿਹਾ ਸੀ ਧਮਾਕੇ ਦਾ ਕਾਰਨ ਹਾਲੇ ਤੱਕ ਭੇਤ ਬਣਿਆ ਹੋਇਆ ਹੈ ਪਰ ਸਿਲੰਡਰ ਫਟਣ ਦੀ ਗੱਲ ਆਖੀ ਜਾ ਰਹੀ ਹੈ ਅਤੇ ਨਾਲ ਹੀ ਮਾਚਿਸਾਂ ਵਾਲੇ ਬਾਰੂਦ ਕਾਰਨ ਧਮਾਕਾ ਹੋਣ ਦੀ ਗੱਲ ਵੀ ਚੱਲ ਰਹੀ ਹੈ ਪਤਾ ਲੱਗਾ ਹੈ ਕਿ ਇਹ ਫੈਕਟਰੀ ਪਿਛਲੇ ਦੋ ਸਾਲ ਤੋਂ ਬੰਦ ਪਈ ਸੀ ਅੱਜ ਦੋ ਮਜਦੂਰਾਂ ਨੂੰ ਫੈਕਟਰੀ ਦੀ ਸਫਾਈ ਲਈ ਸੱਦਿਆ ਸੀ ਜ਼ਖਮੀ ਮਜਦੂਰ ਨੇ ਦੱਸਿਆ ਕਿ ਉਹ ਇੱਕ ਬਾਲਟੀ ਵਿਚਲਾ ਸਮਾਨ ਪਲਟ ਰਹੇ ਸਨ ਕਿ ਅਚਾਨਕ ਧਮਾਕਾ ਹੋ ਗਿਆ ਤੇ ਅੱਗ ਲੱਗ ਗਈ ਸੂਚਨਾ ਮਿਲਣ ‘ਤੇ ਬਠਿੰਡਾ ਫਾਇਰ ਬ੍ਰਿਗੇਡ ਦੀਆਂ 4 ਗੱਡੀਆਂ ਮੌਕੇ ‘ਤੇ ਪੁੱਜ ਗਈਆਂ ਫਾਇਰ ਅਫਸਰ ਜਸਵਿੰਦਰ ਸਿੰਘ ਬਰਾੜ ਤੇ ਮੱਖਣ ਰਾਮ ਦਾ ਕਹਿਣਾ ਸੀ ਕਿ ਅੱਗ ਐਨੀ ਭਿਆਨਕ ਸੀ, ਜਿਸ ‘ਤੇ ਕਾਬੂ ਪਾਉਣ ਲਈ ਉਨ੍ਹਾਂ ਨੂੰ ਕਰੀਬ ਕਾਫੀ ਜੱਦੋ-ਜਹਿਦ ਕਰਨੀ ਪਈ ਅੱਗ ਨੂੰ ਫੈਲਣ ਤੋਂ ਰੋਕਣ ਲਈ ਕੌਮੀ ਖਾਦ ਕਾਰਖਾਨੇ ਦੀ ਗੱਡੀ ਨੂੰ ਵੀ ਸੱਦਣਾ ਪਿਆ
ਓਧਰ ਧਮਾਕੇ ਦਾ ਪਤਾ ਲੱਗਦਿਆਂ ਸਹਾਰਾ ਜਨ ਸੇਵਾ ਦੇ ਵਲੰਟੀਅਰ ਮੌਕੇ ‘ਤੇ ਪੁੱਜੇ ਜਿਨ੍ਹਾਂ ਵੱਲੋਂ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ‘ਚ ਦਾਖਲ ਕਰਾਇਆ ਗਿਆ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਮਜਦੂਰ ਹਰੀਸ਼ ਕੁਮਾਰ ਦਮ ਤੋੜ ਗਿਆ ਜਦੋਂਕਿ ਰਾਜ ਕੁਮਾਰ ਦੀ ਹਾਲਤ ਗੰਭੀਰ ਬਣੀ ਹੋਈ ਹੈ ਫੈਕਟਰੀ ਮਾਲਕ ਅਮਨਦੀਪ ਸਿੰਘ ਤੇ ਜਤਿੰਦਰ ਸਿੰਘ ਨੇ ਦੱਸਿਆ ਕਿ ਫੈਕਟਰੀ ‘ਚ ਮਸ਼ੀਨਾਂ ਵਗੈਰਾ ਲਾਉਣ ਦਾ ਕੰਮ ਤਾਮਿਲਨਾਡੂ ਦੇ ਇੱਕ ਵਿਅਕਤੀ ਨੂੰ ਦਿੱਤਾ ਸੀ ਜੋ ਕਾਫੀ ਮੋਟੀ ਰਾਸ਼ੀ ਦੀ ਠੱਗੀ ਮਾਰ ਕੇ ਕੰਮ ਅੱਧ ਵਿਚਕਾਰ ਛੱਡ ਕੇ ਚਲਾ ਗਿਆ, ਜਿਸ ਕਰਕੇ ਕੈਮੀਕਲ ਵਗੈਰਾ ਵੀ ਉਸੇ ਤਰ੍ਹਾਂ ਹੀ ਪਏ ਹੋਏ ਸਨ ਉਨ੍ਹਾਂ ਦੱਸਿਆ ਕਿ ਇਸ ਸਬੰਧੀ ਥਾਣਾ ਕੋਟਫੱਤਾ ਵਿਖੇ ਕੇਸ ਵੀ ਦਰਜ ਹੈ ਉਨ੍ਹਾਂ ਬਰੂਦ ਜਾਂ ਪੋਟਾਸ਼ ਵਗੈਰਾ ਪਿਆ ਹੋਣ ਦੀ ਸੰਭਾਵਨਾ ਤੋਂ ਇਨਕਾਰ ਕੀਤਾ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।