44 ਜਣਿਆਂ ਦੀ ਮੌਤ ਤੇ ਕਈ ਜ਼ਖਮੀ
ਬੀਜਿੰਗ (ਏਜੰਸੀ)। ਪੂਰਬੀ ਚੀਨ ਦੇ ਇੱਕ ਕੈਮੀਕਲ ਪਲਾਂਟ ਵਿੱਚ ਵੱਡਾ ਧਮਾਕਾ ਹੋਣ ਦਾ ਸਮਾਚਾਰ ਹੈ। ਧਮਾਕੇ ਤੋਂ ਬਾਅਦ ਭਿਆਨਕ ਅੱਗ ਲੱਗ ਗਈ। ਇਸ ਹਾਦਸੇ ਵਿਚ ਹੁਣ ਤੱਕ 44 ਜਣਿਆਂ ਦੇ ਮਰਨ ਦੀ ਖਬਰ ਹੈ ਜਦਕਿ 30 ਤੋਂ ਵੱਧ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਧਮਾਕਾ ਇੰਨਾ ਤੇਜ਼ ਸੀ ਕਿ ਕੈਮੀਕਲ ਪਲਾਂਟ ਦੇ ਆਲੇ-ਦੁਆਲੇ ਦੀਆਂ ਇਮਾਰਤਾਂ ਦੇ ਸ਼ੀਸ਼ੇ ਤੱਕ ਟੁੱਟ ਗਏ। ਧਮਾਕੇ ਤੋਂ ਬਾਅਦ ਪਲਾਂਟ ਦੀਆਂ ਇਮਾਰਤਾਂ ਢਹਿ-ਢੇਰੀ ਹੋ ਗਈਆਂ। ਇਲਾਕੇ ‘ਚ ਵੱਡੀ ਮਾਤਰਾ ਵਿੱਚ ਕਾਲਾ ਧੂੰਆਂ ਨਿਕਲਦਾ ਦੇਖਿਆ ਗਿਆ।
ਸ਼ਹਿਰ ਦੇ ਅਧਿਕਾਰੀਆਂ ਨੇ ਕਿਹਾ ਕਿ ਧਮਾਕਾ ਜਿਆਂਗਸੂ ਸੂਬੇ ਦੇ ਯਾਨਚੇਂਗ ਵਿਚ ਤਿਆਨਜਈ ਕੈਮੀਕਲ ਵੱਲੋਂ ਸੰਚਾਲਿਤ ਇਕ ਰਸਾਇਣਿਕ ਸੁਵਿਧਾ ਕੇਂਦਰ ਵਿਚ ਹੋਇਆ। ਇਸ ਘਟਨਾ ਸਬੰਧੀ ਵੀਡੀਓ ਵਾਇਰਲ ਹੋਇਆ ਹੈ। ਧਮਾਕੇ ਤੋਂ ਬਾਅਦ ਯਾਨਚੇਂਗ ਨੇੜੇ ਦੇ ਸ਼ਹਿਰ ਲਿਆਨਯੰਗਆਂਗ ਵਿਚ 2.2 ਰਿਕਟਰ ਸਕੇਲ ਦਾ ਭੂਚਾਲ ਰਿਕਾਰਡ ਹੋਇਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।