ਰੋਣਹਾਕਾ ਕਰ ਦਿੰਦੇ ਨੇ ਨਸ਼ੇ ’ਚ ਗਲਤਾਨ ਨਸ਼ੱਈਆਂ ਦੇ ਕਾਰਨਾਮੇ

Drug

ਪੰਜਾਬ ਦਾ ਦੁਖਾਂਤਮਈ ਪੱਖ ਹੈ ਕਿ ਨਸ਼ਿਆਂ ਕਾਰਨ ਬਹੁਤ ਸਾਰੇ ਜਿਮੀਂਦਾਰ, ਸਨਅਤਕਾਰ, ਵਿਉਪਾਰੀ ਤੇ ਮਜ਼ਦੂਰ ਵਰਗ ਨਾਲ ਸਬੰਧਤ ਘਰਾਂ ਦੇ ਚੁੱਲ੍ਹੇ ਠੰਢੇ ਹੋ ਗਏ ਹਨ। ਸੈਂਕੜੇ ਵਿਘੇ ਜ਼ਮੀਨ ਦੇ ਮਾਲਕਾਂ ਦੀ ਹਾਲਤ ਕੱਖੋਂ ਹੌਲੀ ਅਤੇ ਪਾਣੀਉਂ ਪਤਲੀ ਹੋ ਗਈ ਹੈ। ਨਸ਼ਾ ਛੁਡਾਊ ਕੇਂਦਰ ਦੇ ਨਿਰਦੇਸ਼ਕ ਹੁੰਦਿਆਂ ਅਨੇਕਾਂ ਹਿਰਦਾ ਵਲੂੰਧਰਨ ਵਾਲੀਆਂ ਕਹਾਣੀਆਂ ਸਾਹਮਣੇ ਆਈਆਂ ਹਨ। ਜ਼ਿਲ੍ਹਾ ਸੰਗਰੂਰ ਦੇ ਇੱਕ ਪਿੰਡ ਦਾ 45 ਕੁ ਸਾਲ ਦਾ ਨਸ਼ੱਈ ਆਪਣੇ ਇਲਾਜ ਲਈ ਆਇਆ। ਕਾਉਂਸਲਿੰਗ ਉਪਰੰਤ ਪਤਾ ਲੱਗਾ ਕਿ ਉਹ ਮੈਡੀਕਲ ਨਸ਼ੇ ਦੇ ਨਾਲ-ਨਾਲ ਚਿੱਟੇ ਦੀ ਵਰਤੋਂ ਵੀ ਕਰਦਾ ਸੀ। ਨਸ਼ਿਆਂ ਕਾਰਨ ਉਹ ਆਪਣੀ ਛੇ ਕਿੱਲੇ ਜ਼ਮੀਨ ਗਹਿਣੇ ਕਰ ਚੁੱਕਾ ਸੀ। (Drug)

ਬਾਕੀ ਬਚਦੇ ਦੋ ਕਿੱਲੇ ਪਤਨੀ ਨੇ ਰੌਲਾ ਪਾ ਕੇ ਆਪਣੇ ਨਾਂਅ ਕਰਵਾ ਲਏ। ਹੁਣ ਵਿਚਾਰੀ ਪਤਨੀ ਘਰ ਦੋ ਮੱਝਾਂ ਰੱਖ ਕੇ ਦੁੱਧ ਵੇਚ ਕੇ ਘਰ ਦਾ ਗੁਜ਼ਾਰਾ ਚਲਾ ਰਹੀ ਸੀ। ਇੱਕ ਦਿਨ ਕਿਸੇ ਜਰੂਰੀ ਕੰਮ ਉਸ ਔਰਤ ਨੂੰ ਪੇਕੀਂ ਜਾਣਾ ਪੈ ਗਿਆ। ਇਸ ਨੂੰ ਸੁਨਹਿਰੀ ਮੌਕਾ ਸਮਝ ਕੇ ਉਸਨੇ ਦੋਵਾਂ ਮੱਝਾਂ ਨੂੰ ਵੇਚ ਦਿੱਤਾ ਅਤੇ ਨਸ਼ਿਆਂ ਕਾਰਨ ਚੜਿ੍ਹਆ ਕਰਜ਼ਾ ਉਤਾਰ ਕੇ ਬਾਕੀ ਬਚੇ ਪੈਸਿਆਂ ਨਾਲ ਕੁਝ ਦਿਨਾਂ ਦਾ ‘ਸਟਾਕ’ ਇੱਕਠਾ ਕਰ ਲਿਆ। ਪਤਨੀ ਦੇ ਵਾਪਸ ਆਉਣ ’ਤੇ ਖਾਲੀ ਕਿੱਲੇ ਵੇਖ ਕੇ ਉਸਦਾ ਤਰਾਹ ਨਿੱਕਲ ਗਿਆ ਅਤੇ ਉਹ ਦੁਹੱਥੜ ਮਾਰ ਰੋਣ ਲੱਗੀਉਹੀ ਔਰਤ ਆਪਣੇ ਪਤੀ ਦਾ ਇਲਾਜ ਕਰਵਾਉਣ ਵੇਲੇ ਤਰਲੇ ਨਾਲ ਕਹਿ ਰਹੀ ਸੀ। (Drug)

ਇਹ ਵੀ ਪੜ੍ਹੋ : Road Vehicle Fires: ਸੜਕੀ ਵਾਹਨਾਂ ਨੂੰ ਅੱਗ ਲੱਗਣ ਦੇ ਵਧ ਰਹੇ ਹਾਦਸੇ

ਹਾੜਾ ਜੀ! ਮੈਂ ਥੋਡੇ ਮੂਹਰੇ ਹੱਥ ਬੰਨ੍ਹਦੀ ਹਾਂ। ਇਸਨੂੰ ਠੀਕ ਕਰ ਦਿਉ। ਇਲਾਜ ਦੇ ਸਮੇਂ ਜੇ ਇਹ ਮਰ ਵੀ ਜਾਵੇ ਤਾਂ ਸਾਨੂੰ ਦੱਸਣ ਦੀ ਲੋੜ ਨਹੀਂ। ਇਹਨੂੰ ਇੱਥੇ ਹੀ ਸਿਵਿਆਂ ’ਚ ਫੂਕ ਦਿਉ। ਲੱਕੜਾਂ ਦੇ ਪੈਸੇ ਮੈਂ ਦੇ ਦੂੰ। ਉਸ ਔਰਤ ਦੇ ਖੂਨ ਦੇ ਅੱਥਰੂ ਥੰਮਣ ਵਿੱਚ ਨਹੀਂ ਸਨ ਆ ਰਹੇ। ਨਾਭੇ ਤੋਂ ਬਜ਼ੁਰਗ ਪਤੀ-ਪਤਨੀ ਆਪਣੇ ਵੀਹ ਸਾਲ ਦੇ ਪੁੱਤ ਨੂੰ ਲੈ ਕੇ ਆ ਗਏ। ਪੁੱਤ ਨੇ ਜਿੱਥੇ ਨਸ਼ਿਆਂ ਕਾਰਨ ਆਪਣਾ ਸਰੀਰ ਬਰਬਾਦ ਕਰ ਲਿਆ ਸੀ, ਉੱਥੇ ਹੀ ਮਾਂ-ਬਾਪ ਦੀਆਂ ਚਿੰਤਾਵਾਂ ਵਿੱਚ ਵਾਧਾ ਕਰਕੇ ਉਨ੍ਹਾਂ ਨੂੰ ਸਮੇਂ ਤੋਂ ਪਹਿਲਾਂ ਹੀ ਬੁੱਢਾ ਕਰ ਦਿੱਤਾ ਸੀ। ਔਰਤ ਨੇ ਆਪਣੀ ਦੁੱਖ ਭਰੀ ਕਹਾਣੀ ਦੱਸਦਿਆਂ ਕਿਹਾ, ਇਸ ਮੁੰਡੇ ਨੇ ਤਿਣਕਾ-ਤਿਣਕਾ ਕਰਕੇ ਜੋੜਿਆ ਘਰ ਬਰਬਾਦ ਕਰ ਦਿੱਤੈ। (Drug)

ਸਾਨੂੰ ਕਾਸੇ ਜੋਗਾ ਨਹੀਂ ਛੱਡਿਆ। ਇਹਦੇ ਕਾਰਨ ਕੋਈ ਰਿਸ਼ਤੇਦਾਰ ਵੀ ਘਰ ਨਹੀਂ ਆਉਂਦਾ। ਕੁਝ ਰੁਕ ਕੇ ਉਸਨੇ ਆਪਣੀ ਹਟਕੋਰਿਆਂ ਭਰੀ ਅਵਾਜ਼ ਵਿੱਚ ਫਿਰ ਦੱਸਣਾ ਸ਼ੁਰੂ ਕੀਤਾ, ਇਹਦੀ ਸੋਨੇ ਵਰਗੀ ਪਤਨੀ ਇਹਦੇ ਗ਼ਮ ਵਿੱਚ ਹੀ ਮਰ ਗਈ। ਬੜੀ ਸਿਆਣੀ ਅਤੇ ਸੁਚਾਰੂ ਨੂੰਹ ਸੀ। ਫਿਰ ਜੀ, ਇੱਕ ਦਿਨ ਇਹਦੇ ਦੁੱਖ ਕਾਰਨ ਮੈਨੂੰ ਹਾਰਟ ਅਟੈਕ ਹੋ ਗਿਆ। ਦੂਜੇ ਪੁੱਤ ਤੇ ਪਤੀ ਨੇ ਭੱਜ ਕੇ ਗੱਡੀ ਲਿਆਂਦੀ ਤੇ ਮੈਨੂੰ ਹਸਪਤਾਲ ਲੈ ਕੇ ਜਾਣ ਸਮੇਂ ਇਹ ਮੇਰੇ ਕੋਲ ਗੱਡੀ ਵਿੱਚ ਆ ਕੇ ਬੈਠ ਗਿਆ। ਹਸਪਤਾਲ ਦਾਖਲ ਹੋਣ ਸਮੇਂ ਪਤਾ ਲੱਗਾ ਕਿ ਇਹ ਜਦੋਂ ਮੇਰੇ ਕੋਲ ਗੱਡੀ ਵਿੱਚ ਥੋੜ੍ਹੀ ਦੇਰ ਲਈ ਬੈਠਾ ਸੀ, ਉਦੋਂ ਇਹ ਮੇਰਾ ਪਰਸ ਖਿਸਕਾ ਕੇ ਲੈ ਗਿਆ ਸੀ। (Drug)

ਮੇਰੇ ਇਲਾਜ ਲਈ ਵੀਹ ਹਜ਼ਾਰ ਰੁਪਿਆ ਮੇਰੇ ਪਤੀ ਨੇ ਇਸੇ ਪਰਸ ਵਿੱਚ ਪਾ ਦਿੱਤਾ ਸੀ

ਮੇਰੇ ਇਲਾਜ ਲਈ ਵੀਹ ਹਜ਼ਾਰ ਰੁਪਿਆ ਮੇਰੇ ਪਤੀ ਨੇ ਇਸੇ ਪਰਸ ਵਿੱਚ ਪਾ ਦਿੱਤਾ ਸੀ। ਬਜ਼ੁਰਗ ਔਰਤ ਤੇ ਉਸਦੇ ਪਤੀ ਦੀਆਂ ਅੱਖਾਂ ਵਿੱਚ ਅੱਥਰੂ ਸਨ। ਇੱਕ ਵਿਅਕਤੀ ਗੱਡੀ ਵਿੱਚ ਆਪਣੇ ਨਸ਼ੱਈ ਪੁੱਤ ਨੂੰ ਲੈ ਕੇ ਆਇਆ। ਉਸਦੇ ਨਾਲ ਉਸਦੇ ਤਿੰਨ-ਚਾਰ ਨਜ਼ਦੀਕੀ ਰਿਸ਼ਤੇਦਾਰ ਵੀ ਸਨ। ਵਿਅਕਤੀ ਨੇ ਇਕੱਲਿਆਂ ਮੇਰੇ ਨਾਲ ਗੱਲ ਕਰਨੀ ਚਾਹੀ। ਉਸਨੇ ਦੱਸਿਆ ਕਿ ਉਹ ਪਿੰਡ ਦਾ ਸਰਪੰਚ ਹੈ। ਆਲੇ-ਦੁਆਲੇ ਚੰਗੀ ਪੁੱਛ-ਪ੍ਰਤੀਤ ਸੀ ਪਰ ਮੇਰੇ ਨਸ਼ੱਈ ਮੁੰਡੇ ਨੇ ਮੈਨੂੰ ਕਾਸੇ ਜੋਗਾ ਨਹੀਂ ਛੱਡਿਆ। ਕੰਮ ਦਾ ਡੱਕਾ ਨਹੀਂ ਤੋੜਦਾ। ਸ਼ਰਾਬ ਲਈ ਹਰ ਰੋਜ਼ ਪੈਸੇ ਮੰਗਦੈ। ਜੇ ਪੈਸੇ ਨਹੀਂ ਦਿੰਦਾ ਫਿਰ ਕਲੇਸ ਕਰਦੈ। ਫਿਰ ਉਸਨੇ ਬੇਵੱਸੀ ਦਾ ਬੁੱਤ ਬਣਕੇ ਰੋਣਹਾਕੀ ਅਵਾਜ਼ ਵਿੱਚ ਦੱਸਿਆ, ਇਹਨੇ ਕਈ ਵਾਰ ਸ਼ਰਾਬ ਪੀ ਕੇ ਮੇਰੇ ’ਤੇ ਤੇ ਆਪਣੀ ਮਾਂ ’ਤੇ ਹੱਥ ਵੀ ਚੁੱਕਿਐ। (Drug)

ਬਾਹਰ ਦੀਆਂ ਸ਼ਲਾਮਾਂ ਨੂੰ ਮੈਂ ਕੀ ਚੱਟਾਂ? ਘਰੇ ਤਾਂ ਆਪਣੇ ਨਸ਼ੱਈ ਪੁੱਤ ਤੋਂ ਛਿੱਤਰ ਖਾਨਾਂ…।

ਬਾਹਰ ਦੀਆਂ ਸ਼ਲਾਮਾਂ ਨੂੰ ਮੈਂ ਕੀ ਚੱਟਾਂ? ਘਰੇ ਤਾਂ ਆਪਣੇ ਨਸ਼ੱਈ ਪੁੱਤ ਤੋਂ ਛਿੱਤਰ ਖਾਨਾਂ…। ਜ਼ਿਲ੍ਹਾ ਬਰਨਾਲਾ ਦੇ ਇੱਕ ਪਿੰਡ ਦਾ ਨਸ਼ੱਈ ਹਸਪਤਾਲ ਵਿੱਚ ਨਸ਼ਾ ਛੱਡਣ ਲਈ ਦਾਖ਼ਲ ਹੋਇਆ। ਕਾਉਂਸਲਿੰਗ ਦਰਮਿਆਨ ਇਹ ਗੱਲ ਸਪੱਸ਼ਟ ਹੋ ਗਈ ਕਿ ਉਹ ਰੋਡਵੇਜ਼ ਵਿੱਚ ਡਰਾਈਵਰ ਸੀ। ਜ਼ਿਆਦਾ ਨਸ਼ੇ ਦਾ ਆਦੀ ਹੋਣ ਕਾਰਨ ਡਿਉਟੀ ਸਮੇਂ ਕੁਤਾਹੀ ਕਰਦਾ ਰਿਹਾ, ਜਿਸ ਕਾਰਨ ਵਿਭਾਗ ਨੇ ਉਸਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ। ਨਸ਼ਿਆਂ ਦੀ ਆਦਤ ਪਹਿਲਾਂ ਨਾਲੋਂ ਵੀ ਜ਼ਿਆਦਾ ਵਧ ਗਈ। ਘਰ ਵਿੱਚ ਪਤਨੀ, ਦੋ ਧੀਆਂ ਤੇ ਇੱਕ ਪੁੱਤਰ! ਪਰ ਉਸਨੂੰ ਆਪਣੀ ਕਬੀਲਦਾਰੀ ਦੇ ਫਿਕਰ ਦੀ ਥਾਂ ਸਿਰਫ ਆਪਣੇ ਨਸ਼ਿਆਂ ਦੇ ਜੁਗਾੜ ਪੂਰਾ ਕਰਨ ਦੀ ਚਿੰਤਾ ਰਹਿੰਦੀ ਸੀ।. (Drug)

ਨਸ਼ਾ ਕਰਕੇ ਨਸ਼ੱਈ ਰੋਜ਼ ਪਤਨੀ ਦੀ ਕੁੱਟਮਾਰ ਕਰਦਾ।

ਨਸ਼ਾ ਕਰਕੇ ਨਸ਼ੱਈ ਰੋਜ਼ ਪਤਨੀ ਦੀ ਕੁੱਟਮਾਰ ਕਰਦਾ। ਰਿਸ਼ਤੇਦਾਰਾਂ ਨੇ ਉਸਨੂੰ ਬਹੁਤ ਵਾਰ ਸਮਝਾਉਣ ਦੀ ਕੋਸ਼ਿਸ ਕੀਤੀ ਪਰ ਕੋਈ ਅਸਰ ਨਾ ਹੋਇਆ। ਪਤਨੀ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਭਰੇ ਮਨ ਨਾਲ ਪੇਕੀਂ ਆ ਬੈਠੀ। ਉਸਨੂੰ ਡੇਢ ਕੁ ਮਹੀਨਾ ਅਸੀਂ ਆਪਣੇ ਕੋਲ ਰੱਖਿਆ। ਤਸੱਲੀ ਹੋਣ ’ਤੇ ਉਸਦੀ ਪਤਨੀ ਨੂੰ ਵੀ ਨਸ਼ਾ ਛੁਡਾਊ ਕੇਂਦਰ ਵਿੱਚ ਬੁਲਾਇਆ। ਦੋਵਾਂ ਦੇ ਗਿਲੇ-ਸ਼ਿਕਵੇ ਦੂਰ ਕਰਕੇ ਉਨ੍ਹਾਂ ਨੂੰ ਖੁਸ਼ੀ-ਖੁਸ਼ੀ ਕੇਂਦਰ ਤੋਂ ਵਿਦਾ ਕੀਤਾ। ਇੱਕ ਚਿੱਟੇ ਦੀ ਵਰਤੋਂ ਕਰ ਰਹੇ ਨਸ਼ੱਈ ਦੀ ਪਤਨੀ ਖੂਨ ਦੇ ਅੱਥਰੂ ਵਹਾਉਂਦਿਆਂ ਦੱਸ ਰਹੀ ਸੀ, ਜੀ, ਇਹ ਮੇਰਾ ਪਤੀ ਨਹੀਂ, ਮੇਰਾ ਦੁਸ਼ਮਣ ਹੈ। (Drug)

ਆਪਣੇ ਨਸ਼ਿਆਂ ਦੀ ਪੂਰਤੀ ਲਈ ਮੈਨੂੰ ਮਜ਼ਬੂਰ ਕਰਦੈ ਕਿ ਤੂੰ ਚਿੱਟੇ ਦਾ ਧੰਦਾ ਕਰਨ ਵਾਲੇ ਤੋਂ ਮੇਰੇ ਲਈ ਚਿੱਟਾ ਲੈ ਕੇ ਆ। ਹਾੜਾ ਜੀ, ਮੈਥੋਂ ਉਨ੍ਹਾਂ ਪਾਪੀਆਂ ਕੋਲੋਂ ਆਪਣਾ ਮਾਸ ਨਹੀਂ ਨੁਚਵਾਇਆ ਜਾਂਦਾ। ਥੋਨੂੰ ਹੱਥ ਬੰਨ੍ਹ ਕੇ ਬੇਨਤੀ ਐ, ਮੇਰੀ ਰਾਖ਼ੀ ਕਰੋ, ਨਾਲੇ ਇਹਦਾ ਕੋਹੜ ਵੱਢੋ। ਪਤਾ ਨਹੀਂ ਇਹੋ-ਜਿਹੀਆਂ ਕਿੰਨੀਆਂ ਹੋਰ ਔਰਤਾਂ ਇਹੋ-ਜਿਹਾ ਸੰਤਾਪ ਭੋਗ ਰਹੀਆਂ ਨੇ। ਉਫ਼! ਨਸ਼ੱਈ ਨਸ਼ਿਆਂ ਲਈ ਆਪਣੀ ਇੱਜ਼ਤ, ਸਵੈਮਾਣ, ਅਣਖ ਸਭ ਕੁਝ ਦਾਅ ’ਤੇ ਲਾਉਣ ਦੇ ਨਾਲ-ਨਾਲ ਅਗਨੀ ਸਾਹਮਣੇ ਸੱਤ ਫੇਰੇ ਲੈ ਕੇ ਜੀਵਨ ਭਰ ਇੱਕ-ਦੂਜੇ ਪ੍ਰਤੀ ਵਫ਼ਾ ਦਾ ਵਾਅਦਾ ਕਰਕੇ। (Drug)

ਸਿਰਫ ਤੇ ਸਿਰਫ ਨਸ਼ਿਆਂ ਕਾਰਨ ਆਪਣੀ ਜੀਵਨ ਸਾਥਣ ਨੂੰ ਦਲਦਲ ਵਿਚ ਧੱਕਣ ਲਈ ਮਜ਼ਬੂਰ ਕਰ ਰਹੇ ਨੇ। ਜਦ ਵਾੜ ਹੀ ਖੇਤ ਨੂੰ ਖਾ ਰਹੀ ਹੈ ਤਾਂ ਖੇਤ ਦੀ ਦੁਰਦਸ਼ਾ ਦਾ ਅੰਦਾਜ਼ਾ ਸਹਿਜ਼ੇ ਹੀ ਲਾਇਆ ਜਾ ਸਕਦਾ ਹੈ। ਅਜਿਹੇ ਬਹੁਤ ਸਾਰੇ ਕੇਸ ਸਾਹਮਣੇ ਆਏ ਨੇ ਜਿੱਥੇ ਰਿਸ਼ਤਿਆਂ ਵਿੱਚ ਬੁਰੀ ਤਰ੍ਹਾਂ ਤਰੇੜ ਪਈ ਹੈ। ਨਸ਼ੱਈਆਂ ਨੇ ਪਰਿਵਾਰ ਅਤੇ ਆਪਣੇ-ਆਪ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਜਾਇਦਾਦਾਂ ਕੁਰਕ ਹੋਈਆਂ ਹਨ ਅਤੇ ਘਰ ਵਿੱਚੋਂ ਹਮੇਸ਼ਾਂ ਹੀ ਰੁਦਨ ਭਰੇ ਵੈਣਾਂ ਦੀ ਅਵਾਜ਼ ਆਉਂਦੀ ਹੈ। (Drug)

ਮੋਹਨ ਸ਼ਰਮਾ
ਬਾਹਰ ਨਾਭਾ ਗੇਟ, ਸੰਗਰੂਰ।

LEAVE A REPLY

Please enter your comment!
Please enter your name here