
Cancer Treatment Tips: ਫ਼ਰੀਦਕੋਟ (ਅਜੈ ਮਨਚੰਦਾ)। ਰਾਸ਼ਟਰੀ ਕੈਂਸਰ ਚੇਤਨਾਂ ਦਿਵਸ ਮੌਕੇ ਅੱਜ 7 ਨਵੰਬਰ ਨੂੰ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਂਲਥ ਸਾਇੰਸਜ ਦੇ ਮਾਨਯੋਗ ਵਾਇਸ ਚਾਂਸਲਰ ਡਾ. ਰਾਜੀਵ ਸੂਦ ਦੀ ਯੋਗ ਅਗਵਾਈ ਵਿੱਚ ਕੈਂਸਰ ਵਿਭਾਗ ਵਿੱਚ ਇਕ ਕੈਸਰ ਜਾਰਗੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਡਾ. ਸੰਜੇ ਗੁਪਤਾ, ਪ੍ਰਿੰਸੀਪਲ, ਗ.ਗ.ਸ ਮੈਡੀਕਲ ਕਾਲਜ ਅਤੇ ਡਾ. ਨੀਤੂ ਕੁੱਕੜ, ਮੈਡੀਕਲ ਸੁਪਰਡੈਂਟ, ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵੀ ਹਾਜਰ ਸਨ।
ਇਸ ਮੌਕੇ ਤੇ ਡਾ. ਪ੍ਰਦੀਪ ਗਰਗ, ਪ੍ਰੋਫੈਸਰ ਤੇ ਮੁੱਖੀ ਵੱਲੋਂ ਵੱਲੋਂ ਕੈਂਸਰ ਦੇ ਲੱਛਣਾ ਅਤੇ ਇਲਾਜ ਬਾਰੇ ਜਾਣਕਾਰੀ ਦਿੱਤੀ ਗਈ। ਵਿਭਾਗ ਦੇ ਮੁੱਖੀ ਵੱਲੋਂ ਕੈਂਸਰ ਸਬੰਧੀ ਵਿਸਥਾਰ ਨਾਲ ਦੱਸਿਆ ਗਿਆ ਅਤੇ ਕਿਹਾ ਗਿਆ ਕਿ ਇਸ ਬਿਮਾਰੀ ਤੋਂ ਬਿਲਕੁਲ ਵੀ ਘਬਰਾਉਣ ਦੀ ਜਰੂਰਤ ਨਹੀ ਹੈ ਅਤੇ ਇਸ ਦਾ ਇਲਾਜ ਸੰਭਵ ਹੈ।ਇਸ ਬਿਮਾਰੀ ਦਾ ਜਿੰਨਾਂ ਜਲਦੀ ਪਤਾ ਲੱਗ ਜਾਵੇ ਉਨਾਂ ਹੀ ਇਸ ਦੇ ਪੂਰੀ ਤਰ੍ਹਾਂ ਠੀਕ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਉਹਨਾਂ ਕਿਹਾ ਕਿ ਕੈਂਸਰ ਨੂੰ ਮਾਤ ਦੇਣ ਲਈ ਜਿੰਨੀ ਭੂਮਿਕਾ ਡਾਕਟਰੀ ਇਲਾਜ ਦੀ ਹੈ, ਉਨੀ ਹੀ ਅਹਿਮੀਅਤ ਮਰੀਜ ਦੀ ਆਪਣੀ ਇੱਛਾ ਸ਼ਕਤੀ ਅਤੇ ਹੌਸਲੇ ਦੀ ਵੀ ਹੈ।

Cancer Treatment Tips
ਉਹਨਾਂ ਤੋ ਇਲਾਵਾ ਵਿਭਾਗ ਦੇ ਡਾ. ਰੋਮੀ ਕਾਂਤ ਗਰੋਵਰ, ਐਸੋਸੀਏਟ ਪ੍ਰੋਫੈਸਰ ਵੱਲੋਂ ਮਹਿਲਾਵਾ ਵਿੱਚ ਪਾਏ ਜਾਣ ਵਾਲੇ ਬੱਚੇਦਾਨੀ ਦੇ ਕੈਸਰ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹੋਏ ਇਸ ਦੇ ਸ਼ੁਰੂਆਤੀ ਲੱਛਣਾ ਅਤੇ ਇਸ ਦੀ ਰੋਕਥਮ ਲਈ W8O ਦੁਆਰਾ ਚਲਾਈ ਗਈ ਮੁਹਿੰਮ ਅੰਦਰ 9 ਸਾਲ ਤੋਂ ਉਪਰ ਦੀਆ ਲੜਕੀਆ ਨੂੰ ਵੈਕਸੀਨ ਲਗਵਾਉਣ ਲਈ ਵੀ ਪ੍ਰੇਰਿਤ ਕੀਤਾ। ਇਹ ਵੈਕਸੀਨ ਵਾਜਬ ਰੇਟ ਉਪਰ ਹੁਣ ਭਾਰਤ ਵਿੱਚ ਹੀ ਤਿਆਰ ਕੀਤੀ ਜਾ ਰਹੀ ਹੈ ਜੋ ਕਿ ਬੁਹਤ ਹੀ ਅੱਛੀ ਗੱਲ ਹੈ।
ਇਸ ਤੋਂ ਇਲਾਵਾ ਡਾ. ਸਿਮਰਨਦੀਪ ਸਿੰਘ, ਅਸਿਸਟੈਂਟ ਪ੍ਰੋਫੈਸਰ ਵੱਲੋਂ ਮੂੰਹ ਅਤੇ ਗਲੇ ਦੇ ਕੈਂਸਰ ਅਤੇ ਡਾ. ਸ਼ਿਪਰਾ ਗਰਗ ਵੱਲੋਂ ਛਾਤੀ ਅਤੇ ਗਦੂਦਾ ਦੇ ਕੈਂਸਰ ਅਤੇਂ ਡਾ. ਸਰਬਜੋਤ ਕੌਰ ਵੱਲੋਂ ਫੇਫੜਿਆ ਦੇ ਕੈਂਸਰ ਬਾਰੇ ਜਾਣਕਾਰੀ ਦਿੱਤੀ ਗਈ। ਵਿਭਾਗ ਦੇ ਡਾਕਟਰਾ ਵੱਲੋਂ ਕਿਹਾ ਕਿ ਕੈਂਸਰ ਦੇ ਸ਼ੁਰੂਆਤੀ ਲੱਛਣਾ ਨੂੰ ਅੱਖੋ ਪਰੋਖੇ ਨਹੀ ਕਰਨਾ ਚਾਹੀਦਾ ਖਾਸ ਤੌਰ ਦੇ ਇਸਤਰੀਆ ਨੂੰ ਇਹਨਾਂ ਲੱਛਣਾ ਬਾਰੇ ਸ਼ਰਮਾਉਣਾ ਨਹੀ ਚਾਹੀਦਾ ਅਤੇ ਇਹਨਾਂ ਬਾਰੇ ਆਪਣੇ ਪਰਿਵਾਰਕ ਮੈਂਬਰਾ ਨਾਲ ਗੱਲ ਕਰਨੀ ਚਾਹੀਦੀ ਹੈ ਤਾਂ ਜੋ ਮੁਢਲੀ ਸਟੇਜ ਦਾ ਪਤਾ ਲਗਾ ਕੇ ਇਸ ਬਿਮਾਰੀ ਦਾ ਪੂਰਾ ਇਲਾਜ ਕੀਤਾ ਜਾ ਸਕੇ।
Cancer Treatment Tips
ਡਾ. ਨੀਤੂ ਕੁੱਕਰ, ਮੈਡੀਕਲ ਸੁਪਰਡੈਂਟ ਨੇ ਇਸ ਮੌਕੇ ਬੋਲਦਿਆ ਹਸਪਤਾਲ ਵੱਲੋ ਮਰੀਜਾ ਨੂੰ ਦਿੱਤੀਆ ਜਾ ਰਹੀਆ ਸਹੂਲਤਾ ਬਾਰੇ ਜਾਣਕਾਰੀ ਦਿੱਤੀ। ਉਹਨਾਂ ਵੱਲੋਂ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿੱਚ ਕੈਂਸਰ ਦੇ ਇਲਾਜ ਲਈ ਸਾਰੀਆ ਉੱਚ ਪੱਧਰੀ ਸਹੂਲਤਾ ਜਿਵੇਂ ਕਿ ਸਾਰੇ ਟੈਸਟ, ਰੇਡਿਓਥਰੈਪੀ (ਕੈਂਸਰ ਲਈ ਸੇਕੇ), ਕੀਮੋਥਰੈਪੀ, ਸਰਜਰੀ, ਸੀ.ਟੀ ਸਕੈਨ, ਐਮ.ਆਰ.ਆਈ ਅਤੇ ਪੈਟ.ਸੀ.ਟੀ ਆਦਿ ਬਾਰੇ ਵਿਸਥਾਰਪੂਰਵਕ ਦੱਸਿਆ ਗਿਆ। ਸ਼੍ਰੀ ਪਦਮਪਾਲ ਮੈਂਨੀ, ਮੈਡੀਕਲ ਰਿਕਾਰਡ ਅਫਸਰ ਵੱਲੋਂ ਦੱਸਿਆ ਗਿਆ ਕਿ ਹਸਪਤਾਲ ਵੱਲੋ ਪੰਜਾਬ ਸਰਕਾਰ ਦੀਆ ਸਕੀਮਾ ਜਿਵੇਂ ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼ ਸਕੀਮ ਅਤੇ ਸਰਬੱਤ ਸਿਹਤ ਬੀਮਾ ਯੋਜਨਾਂ (ਆਯੂਸ਼ਮਾਨ) ਦੇ ਅਧੀਂਨ ਕੈਂਸਰ ਦੀ ਬਿਮਾਰੀ ਦਾ ਕੈਸ਼ ਲੈਸ ਇਲਾਜ ਕੀਤਾ ਜਾ ਰਿਹਾ ਹੈ।
Read Also : ਹਵਾ ਦੀ ਸਿਹਤ ਹੁਣ ਰਾਸ਼ਟਰੀ ਤਰਜ਼ੀਹ ਬਣੇ
ਉਹਨਾਂ ਇਹ ਵੀ ਦੱਸਿਆ ਕਿ ਜਿਹੜੇ ਮਰੀਜਾ ਦਾ ਇਲਾਜ ਇਹਨਾਂ ਸਕੀਮਾ ਅਧੀਂਨ ਨਹੀ ਹੋ ਸਕਦਾ, ਉਹਨਾਂ ਲਈ ਵੀ ਇਹ ਇਲਾਜ ਬਹੁਤ ਘੱਟ ਰੇਟਾਂ ਤੇ ਉਪਲੱਭਧ ਹੈ ਅਤੇ ਹੁਣ ਤੱਕ ਵਿਭਾਗ ਵਿੱਚ 35400 ਮਰੀਜ ਆਪਣੇ ਇਲਾਜ ਲਈ ਰਜਿਸਟਰਡ ਹੋ ਚੁੱਕੇ ਹਨ, ਜਿਨ੍ਹਾਵਿੱਚੋਂ ਤਕਰੀਬਨ 14000 ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼ ਸਕੀਮ ਅਧੀਨ ਅਤੇ ਤਕਰੀਬਨ 60 ਤੋਂ 70% ਮਰੀਜ ਆਯੂਸ਼ਮਾਨ ਸਕੀਮ ਅਧੀਂਨ ਆਪਣਾ ਇਲਾਜ ਕਰਵਾ ਰਹੇ ਹਨ। ਇਸ ਤੋਂ ਇਲਾਵਾ ਹਰ ਸਾਲ ਤਕਰੀਬਨ 300 ਤੋਂ 350 ਸਰਕਾਰੀ ਮੁਲਾਜਮਾਂ ਨੂੰ ਕਰੋਨਿਕ ਡਸੀਜ ਸਰਟੀਫਿਕੇਟ ਇਸ਼ੂ ਕੀਤੇ ਜਾਂਦੇ ਹਨ।
ਕੈਂਸਰ ਵਿਭਾਗ ਦੇ ਪੀ.ਜੀ ਡਾਕਟਰ ਅਤੇ ਨਰਸਿੰਗ ਸਟਾਫ ਅਤੇ ਨਰਸਿੰਗ ਬੱਚਿਆਂ ਨੇਂ ਆਪਣੇ ਪੋਸਟਰਾਂ ਅਤੇ ਭਾਸ਼ਣਾਂ ਰਾਹੀ ਲੋਕਾਂ ਨੂੰ ਕੈਂਸਰ ਬਾਰੇ ਜਾਗਰੂਕ ਕੀਤਾ ਗਿਆ। ਇਸ ਸੈਮੀਨਾਰ ਵਿੱਚ ਮਰੀਜਾਂ ਅਤੇ ਉਹਨਾਂ ਦੇ ਰਿਸ਼ਤੇਦਾਰਾ ਨੇ ਆਪਣੇ ਵਿਚਾਰ ਸਾਝੇ ਕੀਤੇ। ਮਰੀਜ ਜੋ ਕਿ ਕੈਂਸਰ ਦੀ ਜੰਗ ਜਿੱਤ ਚੁੱਕੇ ਹਨ ਵੱਲੋਂ ਸਾਰੇ ਮਰੀਜਾ ਨੂੰ ਕੈਂਸਰ ਪ੍ਰਤੀ ਆਪਣੇ ਵਿਚਾਰ ਸਾਝੇ ਕਰਦੇ ਹੋਏ ਦੱਸਿਆ ਕਿ ਇਸ ਬਿਮਾਰੀ ਵਿੱਚ ਘਬਰਾਉਣ ਦੀ ਜਰੂਰਤ ਨਹੀ ਹੈ ਸਗੋ ਹਿੱਮਤ ਅਤੇ ਹੌਸਲੇ ਨਾਲ ਡਾਕਟਰ ਦੇ ਕਹੇ ਅਨੁਸਾਰ ਆਪਣਾ ਇਲਾਜ ਕਰਵਾਉਂਦੇ ਰਹਿਣ ਦੀ ਜਰੂਰਤ ਹੈ।
ਅੰਤ ਵਿੱਚ ਸੈਮੀਨਾਰ ਵਿੱਚ ਸ਼ਿਰਕਤ ਕਰਨ ਵਾਲੇ ਸਾਰੇ ਮਰੀਜਾਂ ਅਤੇ ਉਹਨਾਂ ਦੇ ਰਿਸ਼ਤੇਦਾਰਾ ਨੂੰ ਵਿਭਾਗ ਵੱਲੋਂ ਰਿਫਰੈਸ਼ਮੈਂਟ ਦਿੱਤੀ ਗਈ ਅਤੇ ਆਏ ਹੋਏ ਮਹਿਮਾਨਾਂ, ਸਮੂਹ ਸਟਾਫ ਅਤੇ ਹਾਜਰੀਨ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਤੇ ਮੈਡੀਕਲ ਫਿਜੀਸਿਸਟ, ਰੇਡਿਓਥਰੈਪੀ ਟੈਕਨੀਸ਼ੀਅਨ ਅਤੇ ਸਮੂਹ ਸਟਾਫ ਵੀ ਹਾਜਰ ਸੀ।













