ਮੋਬਾਇਲ ਵਾਪਿਸ ਕਰਕੇ ਦਿਖਾਈ ਇਮਾਨਦਾਰੀ

Mansa News
ਮਾਨਸਾ : ਰੇਸ਼ਮ ਸਿੰਘ ਨੂੰ ਮੋਬਾਇਲ ਵਾਪਿਸ ਕਰਦੇ ਹੋਏ ਗੁਰਪ੍ਰੀਤ ਸਿੰਘ ਤੇ ਹੋਰ।

ਮਾਨਸਾ (ਸੱਚ ਕਹੂੰ ਨਿਊਜ਼)। Mansa News: ਡੇਰਾ ਸੱਚਾ ਸੌਦਾ ਦੀ ਪਵਿੱਤਰ ਸਿੱਖਿਆ ’ਤੇ ਚਲਦਿਆਂ ਮਾਨਸਾ ਵਾਸੀ ਇੱਕ ਡੇਰਾ ਸ਼ਰਧਾਲੂ ਨੇ ਲੱਭਿਆ ਹੋਇਆ ਮੋਬਾਇਲ ਵਾਪਿਸ ਕਰਕੇ ਉਸ ਦੇ ਅਸਲ ਮਾਲਕ ਨੂੰ ਸੌਂਪ ਕੇ ਇਮਾਨਦਾਰੀ ਦਿਖਾਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ 85 ਮੈਂਬਰ ਬਿੰਦਰ ਇੰਸਾਂ ਨੇ ਦੱਸਿਆ ਕਿ ਰੇਸ਼ਮ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਮਾਨਸਾ ਜਦੋਂ ਆਪਣੇ ਕੰਮ ਧੰਦੇ ਲਈ ਮੋਟਰਸਾਈਕਲ ’ਤੇ ਜਾ ਰਿਹਾ ਸੀ ਤਾਂ ਰਸਤੇ ’ਚ ਉਸਦਾ ਮੋਬਾਇਲ ਡਿੱਗ ਪਿਆ। ਰਸਤੇ ’ਚ ਡਿੱਗਿਆ ਇਹ ਮੋਬਾਇਲ ਗੁਰਪ੍ਰੀਤ ਸਿੰਘ ਪੁੱਤਰ ਗੁਰਦੇਵ ਸਿੰਘ ਨੂੰ ਉਨ੍ਹਾਂ ਦੀ ਆਪਣੀ ਦੁਕਾਨ ਗਿੱਲ ਐਗਰੀਕਲਚਰ ਲਿੰਕ ਰੋਡ ਮਾਨਸਾ ਦੇ ਸਾਹਮਣਿਓਂ ਮਿਲਿਆ।

ਉਨ੍ਹਾਂ ਮੋਬਾਇਲ ਮਾਲਕ ਦਾ ਪਤਾ ਕੀਤਾ ਤਾਂ ਮੋਬਾਇਲ ਰੇਸ਼ਮ ਸਿੰਘ ਦਾ ਸੀ, ਜੋ ਉਸ ਨੇ ਅਜੀਤ ਸਿੰਘ ਸਰਪੰਚ ਠੂਠਿਆਂਵਾਲੀ ਨੂੰ ਨਾਲ ਲਿਆ ਕੇ ਹਾਸਲ ਕਰ ਲਿਆ। ਉਨ੍ਹਾਂ ਆਪਣਾ ਮੋਬਾਇਲ ਵਾਪਿਸ ਮਿਲਣ ’ਤੇ ਗੁਰਪ੍ਰੀਤ ਸਿੰਘ ਦਾ ਧੰਨਵਾਦ ਕੀਤਾ। ਗੁਰਪ੍ਰੀਤ ਸਿੰਘ ਤੇ ਉਨਾਂ ਦੇ ਪਿਤਾ ਗੁਰਦੇਵ ਸਿੰਘ ਨੇ ਕਿਹਾ ਕਿ ਇਮਾਨਦਾਰੀ ਦੀ ਇਹ ਸਿੱਖਿਆ ਉਨ੍ਹਾਂ ਨੂੰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੋਂ ਮਿਲੀ ਹੈ। Mansa News

Read This : Punjab Panchayat Election: ਪੰਜਾਬ ’ਚ ਪੰਚਾਇਤੀ ਚੋਣਾਂ ਸਬੰਧੀ ਵੱਡੀ ਖਬਰ, ਜਾਣੋ ਕਦੋਂ ਹੋਣਗੀਆਂ ਚੋਣਾਂ!