ਸੰਯੁਕਤ ਪ੍ਰਗਤੀਸ਼ੀਲ ਗਠਬੰਧਨ ਲਈ 19 ਜਨਵਰੀ ਨੂੰ ਕੋਲਕਾਤਾ ‘ਚ ਸੱਦਾ (Mamata)
ਨਵੀ ਦਿੱਲੀ, (ਏਜੰਸੀ)। ਤਿੰਨ ਦਿਨ ਦੌਰੇ ‘ਤੇ ਦਿੱਲੀ ਆਈ ਤ੍ਰਿਣਮੂਲ ਕਾਂਗਰਸ ਪ੍ਰਮੁੱਖ ਮਮਤਾ (Mamata) ਬੈਨਰਜੀ ਦੇ ਇਸ ਦੌਰਾਨ ਰਾਸ਼ਟਰੀ ਵਿਰੋਧੀ ਧਿਰ ਨੂੰ ਇਕਜੁੱਟ ਕਰਨ ਲਈ ਇਨ੍ਹਾਂ ਪਾਰਟੀਆਂ ਦੇ ਨੇਤਾਵਾਂ ਨੂੰ ਮਿਲਣ ਦੀ ਸੰਭਾਵਨਾ ਹੈ। ਉਹ ਉਨ੍ਹਾਂ ਆਗਾਮੀ 19 ਜਨਵਰੀ ਦੀ ਰੈਲੀ ਲਈ ਸੱਦਾ ਵੀ ਦੇਣਗੇ। ਤ੍ਰਿਣਮੂਲ ਦੇ ਸੁਤਰਾਂ ਅਨੁਸਾਰ ਪੱਛਮੀ ਬੰਗਾਲ ਦੀ ਮੁੱਖਮੰਤਰੀ ਦੇ ਮੰਗਲਵਾਰ ਜਾਂ ਬੁੱਧਵਾਰ ਨੂੰ ਸੰਸਦ ਦੇ ਸੈਟਰਲ ਹਾਲ ਜਾਣ ਦਾ ਪ੍ਰੋਗਰਾਮ ਹੈ ਅਤੇ ਇਹ ਵਿਰੋਧੀ ਪਾਰਟੀ ਦੇ ਨੇਤਾਵਾਂ ‘ਚ ਸ਼ਾਮਲ ਸੰਯੁਕਤ ਪ੍ਰਗਤੀਸ਼ੀਲ ਗਠਬੰਧਨ ਦੀ ਪ੍ਰਧਾਨ ਸੋਨੀਆ ਗਾਂਧੀ ਨਾਲ ਨਿੱਜੀ ਰੂਪ ਨਾਲ ਮਿਲਕੇ ਆਗਾਮੀ 19 ਜਨਵਰੀ ਨੂੰ ਕੋਲਕਾਤਾ ‘ਚ ਸੰਘ ਅਤੇ ਭਾਜਪਾ ਵਿਰੋਧੀ ਤਾਕਤਾਂ ਦੀ ਰੈਲੀ ਲਈ ਸੱਦਾ ਦੇ ਸਕਦੀ ਹੈ।
ਸੁਸ਼ੀ ਬੈਨਰਜੀ ਨੇ ਕੇਂਦਰ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਵੀ ਮੁਲਾਕਾਤ ਦਾ ਸਮਾਂ ਮੰਗਿਆ ਹੈ ਅਤੇ ਉਸ ਨਾਲ ਅਸਮ ‘ਚ ਰਾਸ਼ਟਰੀ ਨਾਗਰਿਕ ਰਜਿਸਟਰ ਦੇ ਮੁੱਦੇ ‘ਤੇ ਚਰਚਾ ਕਰਨ ਦੀ ਸੰਭਾਵਨਾ ਹੈ। ਪਾਰਟੀ ਸੂਤਰਾਂ ਅਨੁਸਾਰ ਸੁਸ਼ੀ ਬੈਨਰਜੀ ਦਾ ਸੀਨੀਅਰ ਵਕੀਲ ਰਾਮ ਜੇਠਮਲਾਨੀ, ਸਾਬਕਾ ਭਾਜਪਾ ਨੇਤਾ ਯਸ਼ਵੰਤ ਸਿੰਘ ਅਤੇ ਮੌਜੂਦਾ ਭਾਜਪਾ ਸੰਸਦ ਸ਼ਤਰੂਘਨ ਸਿੰਘ ਨਾਲ ਵੀ ਪ੍ਰੋਗਰਾਮ ਹੈ। ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਨਾਲ ਵੀ ਮਿਲਣ ਦੀ ਉਮੀਦ ਹੈ।