ਐਗਜਿਟ ਪੋਲ ਵਿਰੋਧੀ ਦਾ ਹੌਂਸਲਾ ਤੋੜਨ ਦਾ ਹਥਿਆਰ: ਪ੍ਰਿਯੰਕਾ
ਨਵੀਂ ਦਿੱਲੀ, ਏਜੰਸੀ। ਕਾਂਗਰਸ ਜਨਰਲ ਸਕੰਤਰ ਅਤੇ ਪੂਰਬੀ ਉਤਰ ਪ੍ਰਦੇਸ਼ ਦੀ ਇੰਚਾਰਜ ਪ੍ਰਿਯੰਕਾ ਗਾਂਧੀ ਵਾਡਰਾ ਨੇ ਚੋਣਾਂ ਤੋਂ ਬਾਅਦ ਸਰਵੇਖਣਾਂ (ਐਗਜਿਟ ਪੋਲ) ਨੂੰ ਵਿਰੋਧੀਆਂ ਦਾ ਹੌਂਸਲਾ ਤੋੜਨ ਦੀ ਸਾਜਿਸ਼ ਦੱਸਦੇ ਹੋਏ ਪਾਰਟੀ ਵਰਕਰਾਂ ਨੂੰ ਹਿੰਮਤ ਬਣਾਈ ਰੱਖਣ ਅਤੇ ਮਤਦਾਨ ਕੇਂਦਰਾਂ ‘ਤੇ ਸਖ਼ਤ ਨਜ਼ਰ ਰੱਖਣ ਦੀ ਅਪੀਲ ਕੀਤੀ ਹੈ। ਸ੍ਰੀਮਤੀ ਵਾਡਰਾ ਨੇ ਇੱਥੇ ਜਾਰੀ ਇੱਕ ਸੰਦੇਸ਼ ‘ਚ ਕਿਹਾ ਕਿ ਐਗਜਿਟ ਪੋਲ ਦੇ ਨਤੀਜੇ ਸਿਰਫ ਵਿਰੋਧੀਆਂ ਦਾ ਹੌਂਸਲਾ ਤੋੜਨ ਲਈ ਪ੍ਰਚਾਰਿਤ ਕੀਤੇ ਜਾ ਰਹੇ ਹਨ ਇਸ ਲਈ ਇਸ ਤਰ੍ਹਾਂ ਦੇ ਪ੍ਰਚਾ ਅਤੇ ਅਫਵਾਹਾਂ ‘ਤੇ ਧਿਆਨ ਦੇਣ ਦੀ ਥਾਂ ਸਾਵਧਾਨ ਅਤੇ ਚੌਕਸ ਰਹਿਣ ਦੀ ਲੋੜ ਹੈ।
ਉਹਨਾਂ ਕਿਹਾ ਕਿ , ‘ਪਿਆਰੇ ਵਰਕਰੋ, ਭੈਣੋਂ ਤੇ ਭਾਈਓ, ਅਫਵਾਹਾਂ ਅਤੇ ਐਗਜਿਟ ਪੋਲ ਤੋਂ ਹਿੰਮਤ ਨਾ ਹਾਰੋ। ਇਹ ਤੁਹਾਡਾ ਹੌਂਸਲਾ ਤੋੜਨ ਲਈ ਫੈਲਾਈਆਂ ਜਾ ਰਹੀਆਂ ਹਨ। ਇਸ ਦਰਮਿਆਨ ਤੁਹਾਡੀ ਸਾਵਧਾਨੀ ਹੋਰ ਵੀ ਮਹੱਤਵਪੂਰਨ ਬਣ ਜਾਂਦੀ ਹੈ। ਸਟ੍ਰਾਂਗ ਰੂਪ ਅਤੇ ਵੋਟਿੰਗ ਕੇਂਦਰਾਂ ‘ਤੇ ਡਟੇ ਰਹੋ ਅਤੇ ਚੌਕਸ ਰਹੋ। ਸਾਨੂੰ ਪੂਰੀ ਉਮੀਦ ਹੈ ਕਿ ਸਾਡੀ ਮਿਹਨਤ ਅਤੇ ਤੁਹਾਡੀ ਮਿਹਨਤ ਫਲ ਲਿਆਵੇਗੀ।’
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ