ਭਾਰੀ ਬਾਰਸ਼ ਕਾਰਨ ਫਸੇ ਹੋਏ ਸਨ ਤੀਰਥ ਯਾਤਰੀ | Indian Travelers
ਨਵੀਂ ਦਿੱਲੀ, (ਏਜੰਸੀ)। ਨੇਪਾਲ ਦੇ ਪਹਾੜੀ ਹਿਲਸਾ ਖੇਤਰ ‘ਚੋਂ 250 ਤੋਂ ਜ਼ਿਆਦਾ ਭਾਰਤੀ ਤੀਰਥ ਯਾਤਰੀਆਂ ਨੂੰ ਕੱਢ ਲਿਆ ਗਿਆ ਹੈ। ਕੈਲਾਸ ਮਾਨਸਰੋਵਰ ਤੋਂ ਵਾਪਸ ਆ ਰਹੇ ਤੀਰਥ ਯਾਤਰੀ ਭਾਰੀ ਬਾਰਸ਼ ਕਾਰਨ ਫਸੇ ਹੋਏ ਸਨ। ਅਧਿਕਾਰੀਆਂ ਨੇ ਫਸੇ ਹੋਏ ਲੋਕਾਂ ਨੂੰ ਕੱਢਣ ਦਾ ਯਤਨ ਤੇਜ ਕਰ ਦਿੱਤਾ ਹੈ। ਭਾਰਤੀ ਦੂਤਾਵਾਸ ਦੇ ਇੱਕ ਅਧਿਕਾਰੀ ਨੇ ਬੁੱਧਵਾਰ ਨੂੰ ਦੱਸਿਆ ਕਿ 336 ਹੋਰ ਭਾਰਤੀਆਂ ਨੂੰ ਵੀ ਸਿਮੀਕੋਟ ਤੋਂ ਸੁਰਖੇਤ ਅਤੇ ਨੇਪਾਲਗੰਜ ਪਹੁੰਚਾਇਆ ਗਿਆ ਹੈ। ਅਧਿਕਾਰੀ ਨੇ ਕਿਹਾ ਕਿ ‘ਹਿਲਸਾ-ਸਿਮੀਕੋਟ ਸੈਕਟਰ ‘ਚ ਹੈਲੀਕਾਪਟਰਾਂ ਨੇ 50 ਉਡਾਨਾਂ ‘ਚ 250 ਲੋਕਾਂ ਨੂੰ ਹਿਲਸਾ ‘ਚੋਂ ਬਾਹਰ ਕੱਢਿਆ ਹੈ। ਬੁਨਿਆਦੀ ਢਾਂਚੇ ਦੇ ਲਿਹਾਜ ਨਾਲ ਹਿਲਸਾ ਬਹੁਤ ਕਮਜ਼ੋਰ ਹੈ। ਸਿਮੀਕੋਟ ‘ਚ ਸੰਚਾਰ ਅਤੇ ਚਿਕਿਤਸਾ ਸਹੂਲਤਾਂ ਦੀ ਸਥਿਤੀ ਬਿਹਤਰ ਹੈ।
ਨੇਪਾਲੀ ਫੌਜ ਦੇ ਤਿੰਨ ਤੇ ਇੱਕ ਛੋਟੇ ਚਾਰਟਰਡ ਹੈਲੀਕਾਪਟਰ ਨੇ ਭਰੀਆਂ 17 ਉਡਾਨਾਂ | Indian Travelers
ਅਧਿਕਾਰੀ ਨੇ ਕਿਹਾ ਕਿ ਬੁੱਧਵਾਰ ਨੂੰ ਨੇਪਾਲੀ ਫੌਜ ਦੇ ਤਿੰਨ ਅਤੇ ਇੱਕ ਛੋਟੇ ਚਾਰਟਰਡ ਹੈਲੀਕਾਪਟਰ ਨੇ 17 ਉਡਾਨਾਂ ਭਰੀਆਂ। 336 ਭਾਰਤੀਆਂ ਨੂੰ ਸਿਮੀਕੋਟ ਤੋਂ ਸੁਰਖੇਤ ਅਤੇ ਨੇਪਾਲਗੰਜ ਲਿਆਂਦਾ ਗਿਆ। ਸੁਰਖੇਤ ਲਿਆਂਦੇ ਗਏ ਲੋਕਾਂ ਨੇ ਨੇਪਾਲਗੰਜ ਤੱਕ ਜਾਣ ਲਈ ਬੱਸ ਮੁਹੱਈਆ ਕਰਵਾਈ ਗਈ। ਨੇਪਾਲਗੰਜ ਇੱਕ ਵੱਡਾ ਸ਼ਹਿਰ ਹੈ ਅਤੇ ਆਧੁਨਿਕ ਸਹੂਲਤਾਂ ਨਾਲ ਲੈਸ ਹੈ। ਇੱਥੋਂ ਸੜਕ ਰਾਹੀਂ ਲਖਨਊ ਪਹੁੰਚਣ ‘ਚ ਤਿੰਨ ਘੰਟੇ ਲਗਦੇ ਹਨ। (Indian Travelers)