ਜਗਿਆਸਾ

ਜਗਿਆਸਾ

ਇੱਕ ਗੁਰੂ ਦੇ ਦੋ ਸ਼ਿਸ਼ ਸਨ ਇੱਕ ਪੜ੍ਹਾਈ ਵਿੱਚ ਬਹੁਤ ਤੇਜ ਅਤੇ ਵਿਦਵਾਨ ਸੀ ਅਤੇ ਦੂਜਾ ਕਮਜ਼ੋਰ ਪਹਿਲੇ ਸ਼ਿਸ਼ ਦੀ ਹਰ ਜਗ੍ਹਾ ਪ੍ਰਸੰਸਾ ਅਤੇ ਸਨਮਾਨ ਹੁੰਦਾ ਸੀ ਜਦੋਂਕਿ ਦੂਜੇ ਸ਼ਿਸ਼ ਨੂੰ ਲੋਕ ਨਜ਼ਰਅੰਦਾਜ ਕਰਦੇ ਸਨ ਇੱਕ ਦਿਨ ਗੁੱਸੇ ’ਚ ਦੂਜਾ ਸ਼ਿਸ਼ ਗੁਰੂ ਕੋਲ ਜਾ ਕੇ ਬੋਲਿਆ, ‘‘ਗੁਰੂ ਜੀ! ਮੈਂ ਉਸ ਤੋਂ ਪਹਿਲਾਂ ਤੋਂ ਤੁਹਾਡੇ ਕੋਲ ਵਿੱਦਿਆ ਹਾਸਲ ਕਰ ਰਿਹਾ ਹਾਂ ਫਿਰ ਵੀ ਤੁਸੀਂ ਉਸ ਨੂੰ ਮੇਰੇ ਤੋਂ ਜਿਆਦਾ ਸਿੱਖਿਆ ਦਿੱਤੀ’’
ਗੁਰੂ ਜੀ ਥੋੜ੍ਹੀ ਦੇਰ ਚੁੱਪ ਰਹਿਣ ਤੋਂ ਬਾਅਦ ਬੋਲੇ, ‘‘ਪਹਿਲਾਂ ਤੁਸੀਂ ਇੱਕ ਕਹਾਣੀ ਸੁਣੋ ਇੱਕ ਰਾਹੀ ਕਿਤੇ ਜਾ ਰਿਹਾ ਸੀ ਰਸਤੇ ’ਚ ਉਸਨੂੰ ਪਿਆਸ ਲੱਗੀ ਥੋੜ੍ਹੀ ਦੂਰ ਉਸਨੂੰ ਇੱਕ ਖੂਹ ਮਿਲਿਆ ਖੂਹ ’ਤੇ ਬਾਲਟੀ ਤਾਂ ਸੀ ਪਰ ਰੱਸੀ ਨਹੀਂ ਸੀ

ਇਸ ਲਈ ਉਹ ਅੱਗੇ ਵਧ ਗਿਆ ਥੋੜ੍ਹੀ ਦੇਰ ਬਾਅਦ ਇੱਕ ਦੂਜਾ ਰਾਹੀ ਉਸ ਖੂਹ ਕੋਲ ਆਇਆ ਖੂਹ ’ਤੇ ਰੱਸੀ ਨਾ ਵੇਖ ਕੇ ਉਸਨੇ ਇੱਧਰ-ਉੱਧਰ ਵੇਖਿਆ ਕੋਲ ਹੀ ਵੱਡੀ ਵੱਡਾ ਘਾਹ ਉੱਗਿਆ ਸੀ ਉਸਨੇ ਘਾਹ ਪੁੱਟ ਕੇ ਰੱਸੀ ਵੱਟਣੀ ਸ਼ੁਰੂ ਕਰ ਦਿੱਤੀ ਥੋੜ੍ਹੀ ਦੇਰ ਵਿੱਚ ਇੱਕ ਲੰਮੀ ਰੱਸੀ ਤਿਆਰ ਹੋ ਗਈ ਜਿਸ ਦੀ ਸਹਾਇਤਾ ਨਾਲ ਉਸ ਨੇ ਖੂਹ ’ਚੋਂ ਪਾਣੀ ਕੱਢਿਆ ਤੇ ਆਪਣੀ ਪਿਆਸ ਬੁਝਾ ਲਈ’’

ਫਿਰ ਗੁਰੂ ਜੀ ਨੇ ਉਸ ਸ਼ਿਸ਼ ਤੋਂ ਪੁੱਛਿਆ, ‘‘ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਪਿਆਸ ਕਿਸ ਰਾਹੀ ਨੂੰ ਜ਼ਿਆਦਾ ਲੱਗੀ ਸੀ?’’ ਸ਼ਿਸ਼ ਨੇ ਤੁਰੰਤ ਜਵਾਬ ਦਿੱਤਾ ਕਿ ਦੂਜੇ ਰਾਹੀ ਨੂੰ ਗੁਰ ੂਜੀ ਫਿਰ ਬੋਲੇ, ‘‘ਪਿਆਸ ਦੂਜੇ ਰਾਹੀ ਨੂੰ ਜ਼ਿਆਦਾ ਲੱਗੀ ਸੀ ਇਹ ਅਸੀਂ ਇਸਲਈ ਕਹਿ ਸਕਦੇ ਹਾਂ ਕਿਉਂਕਿ ਉਸ ਨੇ ਪਿਆਸ ਬੁਝਾਉਣ ਲਈ ਮਿਹਨਤ ਕੀਤੀ ਉਸੇ ਤਰ੍ਹਾਂ ਤੁਹਾਡੇ ਜ਼ਮਾਤੀ ਵਿੱਚ ਗਿਆਨ ਦੀ ਪਿਆਸ ਹੈ ਜਿਸ ਨੂੰ ਬੁਝਾਉਣ ਲਈ ਉਹ ਸਖ਼ਤ ਮਿਹਨਤ ਕਰਦਾ ਹੈ ਜਦੋਂ ਕਿ ਤੁਸੀਂ ਅਜਿਹਾ ਨਹੀਂ ਕਰਦੇ’’ ਸ਼ਿਸ਼ ਨੂੰ ਆਪਣੇ ਸਵਾਲ ਦਾ ਜਵਾਬ ਮਿਲ ਚੁੱਕਾ ਸੀ ਉਹ ਵੀ ਸਖ਼ਤ ਮਿਹਨਤ ਵਿੱਚ ਜੁਟ ਗਿਆ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ