Sunam News: ਐਕਸਾਈਜ ਵਿਭਾਗ ਵੱਲੋਂ ਵੱਖ-ਵੱਖ ਏਰੀਏ ’ਚ ਕੀਤੀ ਚੈਕਿੰਗ

Sunam News
Sunam News: ਐਕਸਾਈਜ ਵਿਭਾਗ ਵੱਲੋਂ ਵੱਖ-ਵੱਖ ਏਰੀਏ ’ਚ ਕੀਤੀ ਚੈਕਿੰਗ

ਨਕਲੀ ਤੇ ਮਾੜੀ ਸ਼ਰਾਬ ਦੇ ਮਾੜੇ ਪ੍ਰਭਾਵਾਂ ਬਾਰੇ ਲੋਕਾਂ ਨੂੰ ਕੀਤਾ ਜਾਗਰੂਕ

ਸੁਨਾਮ ਉਧਮ ਸਿੰਘ ਵਾਲਾ (ਕਰਮ ਥਿੰਦ)। Sunam News: ਸਥਾਨਕ ਸ਼ਹਿਰ ਦੀ ਇੰਦਰਾ ਬਸਤੀ ਤੇ ਰਵੀਦਾਸਪੁਰਾ ਟਿੱਬੀ ਬਸਤੀ ਵਿਖੇ ਐਕਸਾਈਜ਼ ਵਿਭਾਗ ਸੁਨਾਮ ਦੇ ਇੰਸਪੈਕਟਰ ਗੌਰਵ ਜਿੰਦਲ, ਐਕਸਾਈਜ ਇੰਸਪੈਕਟਰ ਲੋਂਗੋਵਾਲ ਬਿਕਰਮ ਢੀਂਡਸਾ ਤੇ ਬੁੱਧਰਾਮ ਐਕਸਾਈਜ਼ ਇੰਸਪੈਕਟਰ ਦਿੜਬਾ ਦੇ ਨਾਲ ਪੁਲਿਸ ਵਿਭਾਗ ਦੇ ਸਣੇ ਨਕਲੀ ਤੇ ਮਾੜੀ ਸ਼ਰਾਬ ਨੂੰ ਲੈ ਕੇ ਚੈਕਿੰਗ ਕੀਤੀ ਗਈ। ਇਸ ਮੌਕੇ ਗੌਰਵ ਜਿੰਦਲ ਐਕਸਾਈਜ ਇੰਸਪੈਕਟਰ ਸੁਨਾਮ ਨੇ ਦੱਸਿਆ ਕਿ ਮਾਨਯੋਗ ਆਬਕਾਰੀ ਕਮਿਸ਼ਨਰ ਪੰਜਾਬ ਆਈਏਐਸ ਸ੍ਰੀ ਜਤਿੰਦਰ ਜੋਰੇਵਾਲ ਜੀ ਤੇ ਸਹਾਇਕ ਕਮਿਸ਼ਨਰ ਗੁਲਸ਼ਨ ਹੂਰੀਆ ਦੇ ਦਿਸ਼ਾ ਨਿਰਦੇਸ਼ਾਂ ਤੇ ਆਬਕਾਰੀ ਅਫਸਰ ਸੰਗਰੂਰ 1 ਦਲਪ੍ਰੀਤ ਸਿੰਘ ਚਾਹਲ ਦੀ ਅਗਵਾਈ ਦੇ ’ਚ ਉਹਨਾਂ ਵੱਲੋਂ ਲੋਕਾਂ ਨੂੰ ਇਸ ਦੇ ਮਾੜੇ ਪ੍ਰਭਾਵ ਬਾਰੇ ਵੀ ਜਾਗਰੂਕ ਕੀਤਾ ਜਾ ਰਿਹਾ ਹੈ। ਜਿਸ ਨੂੰ ਲੈ ਕੇ ਇੰਦਰਾ ਬਸਤੀ ਅਤੇ ਰਵੀਦਾਸ ਪੂਰਾ ਟਿੱਬੀ ਵਸਤੀ ਵਿਖੇ ਵੱਖ-ਵੱਖ ਥਾਵਾਂ ਤੇ ਚੈਕਿੰਗ ਵੀ ਕੀਤੀ ਗਈ ਤੇ ਲੋਕਾਂ ਨੂੰ ਸਮਝਾਇਆ ਗਿਆ ਕਿ ਇਸ ਦੇ ਨਾਲ ਕਿਵੇਂ ਰੋਗ ਲੱਗਦੇ ਹਨ ਤੇ ਘਰ ਦੇ ਘਰ ਬਰਬਾਦ ਹੋ ਜਾਂਦੇ ਹਨ ਉਹਨਾਂ ਨੇ ਕਿਹਾ ਮੋਤ ਨਹੀਂ ਜ਼ਿੰਦਗੀ ਚੁਣੋ ਜਾਣ ਹੈ ਤਾਂ ਜਹਾਨ ਹੈ।

ਇਹ ਖਬਰ ਵੀ ਪੜ੍ਹੋ : Punjab: ਕਣਕ ਦੀ ਬਿਜਾਈ ਲਈ ਕਿਸਾਨਾਂ ਨੂੰ ਬੀਜ ਮੁਫ਼ਤ ਦੇਵੇਗੀ ਪੰਜਾਬ ਸਰਕਾਰ