ਮੈਡੀਕਲ ਕੈਂਪ ‘ਚ 948 ਮਰੀਜ਼ਾਂ ਦੀ ਜਾਂਚ

2008 ਤੋਂ ਜਾਰੀ ਹੈ ਜਨ ਕਲਿਆਣ ਪਰਮਾਰਥੀ ਕੈਂਪ

  • ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਦਿਵਸ ਨੂੰ ਸਮਰਪਿਤ 77ਵਾਂ ਮੈਡੀਕਲ ਕੈਂਪ

ਸਰਸਾ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਦੀ ਦੂਸਰੀ ਪਾਤਸ਼ਾਹੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਦਿਵਸ ਨੂੰ ਸਮਰਪਿਤ ਸ਼ਾਹ ਸਤਿਨਾਮ ਜੀ ਧਾਮ ਸਥਿੱਤ ਸੱਚਖੰਡ ਹਾਲ ‘ਚ ਬੁੱਧਵਾਰ ਨੂੰ 77ਵਾਂ ਜਨਕਲਿਆਣ ਪਰਮਾਰਥੀ ਕੈਂਪ ਲਾਇਆ ਗਿਆ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਮਾਰਗ ਦਰਸ਼ਨ ‘ਚ ਲਾਏ ਜਾ ਰਹੇ ਇਸ ਜਨ ਕਲਿਆਣ ਪਰਮਾਰਥੀ ਕੈਂਪ ‘ਚ ਦੁਪਹਿਰ ਤੱਕ ਮਾਹਿਰ ਡਾਕਟਰਾਂ ਵੱਲੋਂ ਲਗਭਗ 948 ਮਰੀਜ਼ਾਂ ਦੀ ਮੁਫ਼ਤ ਜਾਂਚ ਕਰਕੇ ਦਵਾਈਆਂ ਦਿੱਤੀਆਂ ਜਾ ਚੁੱਕੀਆਂ ਸਨ।

ਜਿਨ੍ਹਾਂ ‘ਚ 588 ਔਰਤਾਂ ਤੇ 360 ਪੁਰਸ਼ ਮਰੀਜ਼ ਸ਼ਾਮਲ ਸਨ ਜਨ ਕਲਿਆਣ ਪਰਮਾਰਥੀ ਕੈਂਪ ਦਾ ਸ਼ੁੱਭ ਆਰੰਭ ਬੇਨਤੀ ਦਾ ਸ਼ਬਦ ਲਾ ਕੇ ਕੀਤਾ ਗਿਆ ਇਸ ਮੌਕੇ ਡੇਰਾ ਸੱਚਾ ਸੌਦਾ ਪ੍ਰਬੰਧਨ ਕਮੇਟੀ ਦੇ ਮੈਂਬਰ, ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਦਾ ਸਟਾਫ਼ ਤੇ ਹੋਰ ਡਾਕਟਰ ਤੇ ਪੈਰਾਮੈਡੀਕਲ ਸਟਾਫ਼ ਦੇ ਮੈਂਬਰ ਮੌਜ਼ੂਦ ਰਹੇ। 77ਵੇਂ ਜਨ ਕਲਿਆਣ ਪਰਮਾਰਥੀ ਕੈਂਪ (ਮੈਡੀਕਲ ਕੈਂਪ) ‘ਚ ਵੱਖ-ਵੱਖ ਸੂਬਿਆਂ ਤੋਂ ਪਹੁੰਚੇ ਵੱਖ-ਵੱਖ ਮਾਹਿਰ ਡਾਕਟਰਾਂ ਵੱਲੋਂ ਦਿਲ ਦੇ ਰੋਗ, ਸ਼ੂਗਰ, ਦੰਦਾਂ ਦੇ ਰੋਗ, ਇਸਤਰੀ ਰੋਗ, ਨੱਕ-ਕੰਨ, ਗਲਾ ਰੋਗ, ਅੱਖਾਂ ਤੇ ਹੋਰ ਰੋਗਾਂ ਦਾ ਚੈੱਕਐੱਪ ਕੀਤਾ ਗਿਆ ਤੇ ਮਰੀਜ਼ਾਂ ਨੂੰ ਉੱਚਿਤ ਇਲਾਜ ਦੇ ਨਾਲ ਦਵਾਈਆਂ ਵੀ ਮੁਫ਼ਤ ਦਿੱਤੀਆਂ ਗਈਆਂ।

ਜ਼ਿਕਰਯੋਗ ਹੈ ਕਿ ਡੇਰਾ ਸੱਚਾ ਸੌਦਾ ‘ਚ ਹਰ ਮਹੀਨੇ ਜਨ ਕਲਿਆਣ ਪਰਮਾਰਥੀ ਕੈਂਪ ਲਾਇਆ ਜਾਂਦਾ ਹੈ, ਜਿਸ ‘ਚ ਦੇਸ਼ ਦੇ ਵੱਖ-ਵੱਖ ਕੋਨਿਆਂ ਤੋਂ ਆਏ ਮਾਹਿਰ ਡਾਕਟਰ ਆਪਣੀਆਂ ਸੇਵਾਵਾਂ ਦਿੰਦੇ ਹਨ ਇਨ੍ਹਾਂ ਜਨ ਕਲਿਆਣ ਪਰਮਾਰਥੀ ਕੈਂਪਾਂ ਦੀ ਸ਼ੁਰੂਆਤ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸਾਲ 2008 ‘ਚ ਕੀਤੀ ਸੀ ਡੇਰਾ ਸੱਚਾ ਸੌਦਾ ‘ਚ ਹੁਣ ਤੱਕ ਲੱਗੇ 76 ਜਨ ਕਲਿਆਣ ਪਰਮਾਰਥੀ ਕੈਂਪਾਂ ‘ਚ ਹਜ਼ਾਰਾਂ ਗਰੀਬ ਤੇ ਲੋੜਵੰਦ ਮਰੀਜ਼ ਲਾਭ ਉੱਠਾ ਚੁੱਕੇ ਹਨ ਇਨ੍ਹਾਂ ਕੈਂਪਾਂ ‘ਚ ਮਾਹਿਰ ਡਾਕਟਰਾਂ ਵੱਲੋਂ ਮਰੀਜ਼ਾਂ ਦੀ ਮੁਫ਼ਤ ਜਾਂਚ ਕੀਤੇ ਜਾਣ ਦੇ ਨਾਲ-ਨਾਲ ਮੁਫ਼ਤ ਦਵਾਈਆਂ ਦਿੱਤੀਆਂ ਜਾਂਦੀਆਂ ਹਨ ਨਾਲ ਹੀ ਉਨ੍ਹਾਂ ਇਲਾਜ ਸਬੰਧੀ ਸਲਾਹ ਵੀ ਮੁਫ਼ਤ ਦਿੱਤੀ ਜਾਂਦੀ ਹੈ।