ਮਾਲਕ ਦਾ ਸ਼ੁਕਰਾਨਾ ਕਰਦੇ ਰਹੋ : ਪੂਜਨੀਕ ਗੁਰੂ ਜੀ

ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਪੀਰੋ, ਮੁਰਸ਼ਿਦੇ-ਕਾਮਿਲ ਦਾ ਰਹਿਮੋ–ਕਰਮ ਇੱਕ ਅਜਿਹੇ ਨਸ਼ੇ, ਮਸਤੀ ਦੇ ਰੂਪ ‘ਚ ਛਾਇਆ ਹੋਇਆ ਹੈ ਕਿ ਜੀਵ-ਆਤਮਾਵਾਂ ਦੇ ਪੈਰ ਧਰਤੀ ‘ਤੇ ਨਹੀਂ ਲੱਗ ਰਹੇ ਹਨ ਇਸ ਸੰਸਾਰ ‘ਚ ਲੋਕ ਪਤਾ ਨਹੀਂ ਕੀ ਭਾਵਨਾ ਲੈ ਕੇ ਆਉਂਦੇ ਹਨ ਕਈ ਲੋਕ ਅਜ਼ਾਦ ਹੁੰਦੇ ਹੋਏ ਵੀ ਗੁਲਾਮ ਬਣ ਜਾਂਦੇ ਹਨ ਅਤੇ ਕਈ ਗੁਲਾਮ ਹੁੰਦੇ ਹੋਏ ਅਜ਼ਾਦ ਹੋ ਜਾਂਦੇ ਹਨ।

ਕੁਝ ਲੋਕ ਪੈਸੇ ਲਈ ਸਾਰੀ ਉਮਰ ਗੁਲਾਮੀ ਕਰਦੇ ਹਨ

ਇਸ ਸੰਸਾਰ ‘ਚ ਲੋਕ ਕੁਝ ਕੁ ਨੋਟਾਂ ਲਈ ਕਿਸੇ ਨਾ ਕਿਸੇ ਦੇ ਗੁਲਾਮ ਬਣ ਜਾਂਦੇ ਹਨ ਥੋੜ੍ਹੇ ਪੈਸੇ ਲਈ ਸਾਰੀ ਉਮਰ ਦੀ ਗੁਲਾਮੀ ਕਰਦੇ ਹਨ ਪਸ਼ੂਆਂ ਵਾਂਗ ਜੀਵਨ ਗੁਜ਼ਾਰਦੇ ਹਨ ਅਤੇ ਕੁਝ ਲੋਕ ਅਜਿਹੇ ਹੁੰਦੇ ਹਨ ਜੋ ਆਪਣੇ ਜ਼ਮੀਰ ਦੀ ਅਵਾਜ਼ ਸੁਣਦੇ ਹਨ ਅਤੇ ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰੱਬ ਨਾਲ ਬੇਇੰਤਹਾ ਮੁਹੱਬਤ ਕਰਦੇ ਹੋਏ ਉਸ ਦੀ ਦਇਆ-ਮਿਹਰ, ਰਹਿਮਤ ਦੇ ਕਾਬਲ ਬਣ ਜਾਂਦੇ ਹਨ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਮਾਲਕ ਦੀ ਦਇਆ-ਮਿਹਰ, ਰਹਿਮਤ, ਦਇਆ-ਦ੍ਰਿਸ਼ਟੀ ਦੇ ਕਾਬਲ ਬਣਨਾ ਹਰ ਪ੍ਰਾਣੀ ਲਈ ਜ਼ਰੂਰੀ ਹੈ ਸਾਡੇ ਸਾਰੇ ਧਰਮਾਂ, ਮਜ਼ਹਬਾਂ ਦੀ ਇਹੀ ਸਿੱਖਿਆ ਹੈ।

ਕਿ ਤੁਸੀਂ ਮਾਲਕ ਦੀ ਔਲਾਦ ਨਾਲ ਨਿਹਸਵਾਰਥ ਭਾਵਨਾ ਨਾਲ ਪਿਆਰ ਕਰੋ ਉਸ ਪਰਮ ਪਿਤਾ ਪਰਮਾਤਮਾ ਦਾ ਨਾਮ ਜਪੋ ਤਾਂ ਕਿ ਉਸ ਦੇ ਸਿਮਰਨ ਦੁਆਰਾ ਤੁਸੀਂ ਉਸਦੀ ਦਇਆ-ਮਿਹਰ, ਰਹਿਮਤ, ਕਿਰਪਾ-ਦ੍ਰਿਸ਼ਟੀ ਦੇ ਲਾਇਕ ਬਣ ਜਾਓ। ਆਪ ਜੀ ਫ਼ਰਮਾਉਂਦੇ ਹਨ ਕਿ ਜੇਕਰ ਤੁਸੀਂ ਹਮੇਸ਼ਾ ਲਈ ਸੱਚੀ ਮਸਤੀ ਦਿਲੋ-ਦਿਮਾਗ ‘ਚ ਸੰਜੋਣਾ ਚਾਹੁੰਦੇ ਹੋ, ਜੋ ਕਦੇ ਖ਼ਤਮ ਨਾ ਹੋਵੇ, ਤਾਂ ਤੁਸੀਂ ਮਾਲਕ ਦੇ ਨਾਮ ਦਾ ਸਿਮਰਨ ਕਰਿਆ ਕਰੋ ਮਾਲਕ ਦੇ ਨਾਮ ਦਾ ਸਿਮਰਨ ਹੀ ਆਵਾਗਮਨ ਤੋਂ ਆਜ਼ਾਦ  ਕਰਵਾਉਂਦਾ ਹੈ ਅਤੇ ਮਾਲਕ ਨਾਲ ਮਿਲਾ ਦਿੰਦਾ ਹੈ।

ਇਸ ਲਈ ਚਲਦੇ, ਬੈਠਦੇ, ਲੇਟਦੇ, ਕੰਮ-ਧੰਦਾ ਕਰਦੇ ਹੋਏ ਸਿਮਰਨ ਕਰੋ, ਸਤਿਗੁਰ ਦਾ ਸ਼ੁਕਰਾਨਾ ਕਰੋ ਸਤਿਗੁਰ ਦਾ ਸ਼ੁਕਰਾਨਾ ਕਰਨ ਨਾਲ ਹੋਰ ਜ਼ਿਆਦਾ ਉਸਦੀ ਦਇਆ-ਮਿਹਰ, ਰਹਿਮਤ ਦੇ ਕਾਬਲ ਬਣੋਗੇ ਉਹ ਆਪਣਾ ਸ਼ੁਕਰਾਨਾ ਨਹੀਂ ਲੈਂਦਾ ਪਰ ਬਦਲੇ ‘ਚ ਦਇਆ-ਮਿਹਰ, ਰਹਿਮਤ ਲੁਟਾ ਦਿੰਦਾ ਹੈ ਇਸ ਲਈ ਇਨਸਾਨ ਦਾ ਫ਼ਰਜ਼ ਹੈ ਕਿ ਆਪਣੇ ਓਮ, ਹਰੀ, ਅੱਲ੍ਹਾ, ਵਾਹਿਗੁਰੂ, ਗਾੱਡ, ਖੁਦਾ, ਰੱਬ ਦਾ ਜਿੰਨਾ ਧੰਨਵਾਦ, ਸ਼ੁਕਰਾਨਾ ਹੋ ਸਕੇ ਕਰਦਾ ਰਹੇ ਤਾਂ ਮਾਲਕ ਦੀ ਦਇਆ-ਮਿਹਰ ਜ਼ਰੂਰ ਵਰਸਦੀ ਹੈ ਗ਼ਮ, ਚਿੰਤਾ, ਪਰੇਸ਼ਾਨੀਆਂ ਦੂਰ ਹੁੰਦੀਆਂ ਹਨ ਅਤੇ ਆਦਮੀ ਮਾਲਕ ਦੀ ਦਇਆ-ਮਿਹਰ, ਰਹਿਮਤ ਦੇ ਕਾਬਲ ਬਣ ਜਾਂਦਾ ਹੈ।