ਆਜ਼ਾਦੀ ਦਿਹਾੜੇ ’ਚ ਸਭ ਦੀ ਹਿੱਸੇਦਾਰੀ ਹੋਵੇ : ਮੋਦੀ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਜਪਾ ਦੇ ਸਾਂਸਦਾਂ ਨੂੰ ਕਿਹਾ ਕਿ ਉਹ ਦੇਸ਼ ਦੀ ਅਜ਼ਾਦੀ ਦੇ ਦਿਹਾੜੇ ’ਚ ਸਭ ਦੀ ਹਿੱਸੇਦਾਰੀ ਯਕੀਨੀ ਕਰਨ ਤੇ ਅਗਲੇ 25 ਸਾਲਾਂ ’ਚ ਦੇਸ਼ ’ਚ ਵੱਖ-ਵੱਖ ਖੇਤਰਾਂ ’ਚ ਸਰਵੋਤਮ ਪ੍ਰਤੀਮਾਨ ਸਥਾਪਿਤ ਕਰਨ ਲਈ ਜਨਤਾ ਦੀ ਰਾਇ ਜਾਨਣ ਸੰਸਦ ਦੇ ਮੌਨਸੂਨ ਸੈਸ਼ਨ ਦੌਰਾਨ ਭਾਜਪਾ ਸੰਸਦੀ ਦਲ ਦੀ ਬੈਠਕ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਇਹ ਅਪੀਲ ਕੀਤੀ।
ਸੰਸਦੀ ਕਾਰਜ ਰਾਜ ਮੰਤਰੀ ਅਰਜੁਨਰਾਮ ਮੇਘਵਾਲ ਨੇ ਬੈਠਕ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੋਦੀ ਨੇ ਅਗਲੇ ਸਾਲ 15 ਅਗਸਤ ਨੂੰ ਅਜ਼ਾਦੀ ਦੇ 75 ਸਾਲ ਪੂਰੇ ਹੋਣ ਦੇ ਮੌਕੇ ’ਤੇ ਅਜ਼ਾਦੀ ਦਿਹਾੜੇ ’ਚ ਸਾਂਸਦਾਂ ਦੀ ਹਿੱਸੇਦਾਰੀ ਦੀ ਅਪੀਲ ਕਰਦਿਆਂ ਕਿਹਾ ਕਿ ਲੋਕਾਂ ਨੇ ਸਾਨੂੰ ਇੱਕ ਮੌਕਾ ਦਿੱਤਾ ਹੈ ਕਿ ਅਸੀਂ ਜਨਸੇਵਾ ਰਾਹੀਂ ਦੇਸ਼ ਸੇਵਾ ਦਾ ਤਜ਼ਰਬਾ ਲੈ ਸਕੀਏ ਸਾਂਸਦਾਂ ਨੂੰ ਵੀ ਇਹ ਯਕੀਨੀ ਕਰਨਾ ਚਾਹੀਦਾ ਹੈ ਕਿ ਹਰ ਵਿਅਕਤੀ ਇਸ ਨਾਲ ਜੁੜੇ ਤੇ ਕੋਈ ਰਹਿ ਨਾ ਜਾਵੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube ‘ਤੇ ਫਾਲੋ ਕਰੋ