ਸਾਡੇ ਨਾਲ ਸ਼ਾਮਲ

Follow us

11.4 C
Chandigarh
Wednesday, January 21, 2026
More
    Home Breaking News Punjab: ਹਰ ਕਿ...

    Punjab: ਹਰ ਕਿਸਾਨ ਨੂੰ ਮਿਲ ਸਕਦੇ ਨੇ 7 ਲੱਖ ਰੁਪਏ, ਸਿਰਫ਼ ਕਰਨਾ ਹੋਵੇਗਾ ਇਹ ਕੰਮ, ਪੰਜਾਬ ਸਰਕਾਰ ਦਾ ਐਲਾਨ

    Punjab
    Punjab: ਹਰ ਕਿਸਾਨ ਨੂੰ ਮਿਲ ਸਕਦੇ ਨੇ 7 ਲੱਖ ਰੁਪਏ, ਸਿਰਫ਼ ਕਰਨਾ ਹੋਵੇਗਾ ਇਹ ਕੰਮ, ਪੰਜਾਬ ਸਰਕਾਰ ਦਾ ਐਲਾਨ

    Punjab: ਝੋਨੇ ਦੀ ਵਾਢੀ ਦੀਆਂ ਦਿਖਾਉਣੀਆਂ ਪੈਣਗੀਆਂ ਫੋਟੋਆਂ

    Punjab: ਬਰਨਾਲਾ (ਗੁਰਪ੍ਰੀਤ ਸਿੰਘ)। ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਵਾਲੇ ਕਿਸਾਨ ਹੁਣ ਵਾਤਾਵਰਨ ਦੀ ਰੱਖਿਆ ਤਾਂ ਕਰਨਗੇ ਹੀ ਨਾਲ ਦੀ ਨਾਲ ਉਹ 7 ਲੱਖ ਰੁਪਏ ਦਾ ਵਿਸ਼ੇਸ਼ ਇਨਾਮ ਵੀ ਜਿੱਤ ਸਕਦੇ ਹਨ2 ਕਿਸਾਨਾਂ ਨੂੰ ਪਰਾਲੀ ਦੇ ਸੁਚੱਜੇ ਨਿਬੇੜੇ ਲਈ ਉਤਸਾਹਿਤ ਕਰਨ ਲਈ ਪ੍ਰਸ਼ਾਸਨ ਵੱਲੋਂ 7 ਲੱਖ ਰੁਪਏ ਦਾ ਲੱਕੀ ਡਰਾਅ ਸ਼ੁਰੂ ਕੀਤਾ ਹੈ।

    ਪਰਾਲੀ ਨੂੰ ਅੱਗ ਲਾਉਣ ਦੀ ਬਜਾਏ ਉਸ ਦਾ ਵਾਤਾਵਰਣ ਪੱਖੀ ਨਿਬੇੜਾ ਕਰਨ ਲਈ ਕਿਸਾਨਾਂ ਨੂੰ ਉਤਸਾਹਿਤ ਕਰਨ ਵਾਸਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 7 ਲੱਖ ਰੁਪਏ ਦਾ ਲੱਕੀ ਡਰਾਅ ਕੱਢਿਆ ਜਾਵੇਗਾ। ਪਹਿਲਾ ਲੱਕੀ ਡਰਾਅ 17 ਅਕਤੂਬਰ (ਸ਼ੁੱਕਰਵਾਰ) ਨੂੰ ਕੱਢਿਆ ਜਾਵੇਗਾ, ਜਿਸ ਵਿੱਚ 25 ਕਿਸਾਨਾਂ ਨੂੰ ਇਨਾਮ ਜਿੱਤਣ ਦਾ ਮੌਕਾ ਮਿਲੇਗਾ।

    Punjab : ਬਾਕੀ ਕਿਸਾਨ 2500-2500 ਰੁਪਏ ਦਾ ਇਨਾਮ ਜਿੱਤ ਸਕਣਗੇ

    ਪਹਿਲਾ ਇਨਾਮ 20,000 ਰੁਪਏ, ਦੂਸਰਾ ਇਨਾਮ 15,000 ਰੁਪਏ, ਤੀਸਰਾ ਇਨਾਮ 10,000 ਰੁਪਏ ਅਤੇ ਬਾਕੀ ਕਿਸਾਨ 2500-2500 ਰੁਪਏ ਦਾ ਇਨਾਮ ਜਿੱਤ ਸਕਣਗੇ। ਦੂਜਾ ਡਰਾਅ 24 ਅਕਤੂਬਰ, ਤੀਜਾ ਡਰਾਅ 31 ਅਕਤੂਬਰ, ਚੌਥਾ ਡਰਾਅ 7 ਨਵੰਬਰ, ਪੰਜਵਾਂ ਡਰਾਅ 14 ਨਵੰਬਰ, ਛੇਵਾਂ ਡਰਾਅ 21 ਨਵੰਬਰ ਤੇ ਸੱਤਵਾਂ ਡਰਾਅ 28 ਨਵੰਬਰ ਨੂੰ ਕੱਢਿਆ ਜਾਵੇਗਾ। Punjab

    Read Also : 118 ਸਾਲਾਂ ਬਾਅਦ ਭਿਆਨਕ ਮਾਨਸੂਨ ਆਫ਼ਤ ਦਾ ਸਾਹਮਣਾ ਕਰ ਰਿਹੈ ਹਿਮਾਚਲ

    ਇਸ ਵਾਸਤੇ ਇੱਕ ਲਿੰਕ ਅਤੇ ਕਿਊ ਆਰ ਕੋਡ ਜਾਰੀ ਕੀਤਾ ਗਿਆ ਹੈ, ਜਿਸ ਰਾਹੀਂ ਕਿਸਾਨ ਇਸ ਲੱਕੀ ਡਰਾਅ ਲਈ ਅਪਲਾਈ ਕਰ ਸਕਦੇ ਹਨ। ਇਹ ਲਿੰਕ 7973975463 ’ਤੇ ਵਟਸਐਪ ਰਾਹੀਂ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ। ਕਿਸਾਨ 30 ਸਤੰਬਰ ਤੱਕ ਰਜਿਸਟ੍ਰੇਸ਼ਨ ਕਰ ਸਕਦੇ ਹਨ।

    ਜ਼ਿਲ੍ਹੇ ਦੇ ਜਿਹੜੇ 25 ਪਿੰਡਾਂ ’ਚ ਅੱਗ ਲੱਗਣ ਦੇ ਜ਼ਿਆਦਾ ਕੇਸ ਆਏ ਸਨ, ਉਨ੍ਹਾਂ ਹੌਟ ਸਪੌਟ ਪਿੰਡਾਂ ਵਿੱਚ ਉਹ ਖੁਦ ਅਤੇ ਐੱਸਡੀਐੱਮ ਕੈਂਪਾਂ ਰਾਹੀਂ ਕਿਸਾਨਾਂ ਨੂੰ ਜਾਗਰੂਕ ਕਰ ਰਹੇ ਹਨ। ਇਸ ਤੋਂ ਇਲਾਵਾ 25 ਗਰੁੱਪ ਏ ਅਫਸਰ ਲਾਏ ਗਏ ਹਨ ਅਤੇ ਉਨ੍ਹਾਂ ਦੇ ਨਾਲ ਪੁਲਿਸ ਅਫਸਰ ਵੀ ਪਿੰਡਾਂ ਵਿੱਚ ਜਾ ਰਹੇ ਹਨ। ਜ਼ਿਲ੍ਹੇ ਦੀਆਂ 13 ਕਾਨੂੰਨੀਗੋਈਆਂ ਅੰਦਰ 40 ਕਲੱਸਟਰ ਅਤੇ ਸਹਾਇਕ ਕਲੱਸਟਰ ਅਫਸਰ ਲਾਏ ਗਏ ਹਨ। ਇਸ ਤੋਂ ਇਲਾਵਾ 250 ਦੇ ਕਰੀਬ ਨੋਡਲ ਅਫਸਰ ਪਿੰਡ ਪੱਧਰ ’ਤੇ ਲਾਏ ਗਏ ਹਨ, ਜੋ ਕਿ ਕਿਸਾਨਾਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਪਰਾਲੀ ਨੂੰ ਅੱਗ ਲੱਗਣ ਦੇ ਕੇਸਾਂ ’ਤੇ ਨਜ਼ਰ ਰੱਖਣਗੇ।

    ਕਿਵੇਂ ਕਰਨੀ ਹੈ ਰਜਿਸਟ੍ਰੇਸ਼ਨ ਅਤੇ ਕਿਵੇਂ ਭਰਨਾ ਹੈ ਫਾਰਮ

    ਰਜਿਸਟ੍ਰੇਸ਼ਨ ਲਈ ਸਬੰਧਿਤ ਵਿਭਾਗ ਦੇ ਲਿੰਕ ’ਤੇ ਜਾ ਕੇ ਨਾਂਅ, ਪਿਤਾ ਦਾ ਨਾਂਅ, ਮੋਬਾਇਲ ਨੰਬਰ, ਜ਼ਿਲ੍ਹਾ, ਬਲਾਕ, ਪਿੰਡ ਦਾ ਨਾਂਅ, ਖਸਰਾ ਨੰਬਰ, ਕਿੰਨੇ ਸਮੇਂ ਤੋਂ ਅਤੇ ਕਿੰਨੇ ਰਕਬੇ ਵਿੱਚ ਅੱਗ ਨਹੀਂ ਲਾਈ, ਕਿਹੜੀ ਮਸ਼ੀਨ ਵਰਤਦੇ ਹੋ, ਫਰਦ, ਆਈਡੀ ਪਰੂਫ ਆਦਿ ਜਾਣਕਾਰੀ ਅਪਲੋਡ ਕਰਨੀ ਹੈ, ਜਿਸ ਮਗਰੋਂ ਰਸੀਦ ਬਣ ਜਾਵੇਗੀ।

    ਇਸ ਮਗਰੋਂ ਜਦੋਂ ਵਾਢੀ ਹੋਣੀ ਹੈ ਓਦੋਂ ਓਸੇ ਲਿੰਕ ’ਤੇ ਫਾਲੋਅ ਅਪ ’ਤੇ ਜਾ ਕੇ ਫਾਲੋ ਅਪ ਫਾਰਮ ਭਰਨਾ ਹੈ, ਜਿਸ ਵਿੱਚ ਮੋਬਾਈਲ ਨੰਬਰ ਜਾਂ ਰਜਿਸਟ੍ਰੇਸ਼ਨ ਨੰਬਰ, ਵਾਢੀ ਤੋਂ ਪਹਿਲਾਂ, ਵਾਢੀ ਵਾਲੇ ਦਿਨ, ਵਾਢੀ ਤੋਂ 5 ਦਿਨ ਤੱਕ ਦੀ (ਜੀਓ ਟੈਗਿੰਗ ਫੋਟੋ) ਅਪਲੋਡ ਕਰਨੀ ਹੈ। ਇਸ ਮਗਰੋਂ ਸਬੰਧਤ ਨੋਡਲ ਅਫਸਰ ਵੱਲੋਂ ਮੌਕੇ ’ਤੇ ਜਾ ਕੇ ਵੈਰੀਫਿਕੇਸ਼ਨ ਕੀਤੀ ਜਾਵੇਗੀ।

    ਪਰਾਲੀ ਪ੍ਰਬੰਧਨ ਲਈ ਕੰਟਰੋਲ ਰੂਮ ਸਥਾਪਤ

    ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਰਾਲੀ ਪ੍ਰਬੰਧਨ ਲਈ ਕੰਟਰੋਲ ਰੂਮ ਵੀ ਸਥਾਪਤ ਕੀਤਾ ਗਿਆ ਹੈ ਜਿਸ ਦਾ ਨੰਬਰ 01679-233031 ਹੈ। ਇਹ ਕੰਟਰੋਲ ਰੂਮ ਸੀਜਨ ਦੌਰਾਨ ਰੋਜਾਨਾ ਸਵੇਰੇ 11 ਵਜੇ ਤੋਂ ਸ਼ਾਮ 7 ਵਜੇ ਤੱਕ ਕਾਰਜਸ਼ੀਲ ਰਹੇਗਾ। ਜੇਕਰ ਕਿਸੇ ਕਿਸਾਨ ਨੂੰ ਮਸ਼ੀਨਰੀ ਦੀ ਦਿੱਕਤ ਆਉਂਦੀ ਹੈ ਤਾਂ ਉਹ ਇਸ ਨੰਬਰ ’ਤੇ ਸੰਪਰਕ ਕਰ ਸਕਦੇ ਹਨ ਅਤੇ ਜੇਕਰ ਕਿਸੇ ਖੇਤ ਵਿੱਚ ਪਰਾਲੀ ਨੂੰ ਅੱਗ ਲਾਈ ਜਾਂਦੀ ਹੈ ਤਾਂ ਉਸ ਬਾਰੇ ਸੂਚਨਾ ਇਸ ਨੰਬਰ ’ਤੇ ਦਿੱਤੀ ਜਾ ਸਕਦੀ ਹੈ।