Aam Aadmi Party Punajb: ਚਾਹੇ ਮੁੱਖ ਮੰਤਰੀ ਖੁਦ ਖੜ੍ਹ ਜਾਣ ਮੈਂ ਧੂਰੀ ਤੋਂ ਹੀ ਚੋਣ ਲੜਾਂਗਾ : ਦਲਬੀਰ ਗੋਲਡੀ

Dalbir Goldy
Aam Aadmi Party Punajb

ਬਰਨਾਲਾ ਜ਼ਿਮਨੀ ਚੋਣ ਲਈ ਕਦੇ ਨਹੀਂ ਕੀਤੀ ਸੀ ਦਾਅਵੇਦਾਰੀ | Aam Aadmi Party Punajb

Aam Aadmi Party Punajb: (ਗੁਰਪ੍ਰੀਤ ਸਿੰਘ) ਬਰਨਾਲਾ। ਵਿਧਾਨ ਸਭਾ ਹਲਕਾ ਧੂਰੀ ਦੇ ਸਾਬਕਾ ਵਿਧਾਇਕ ਦਲਬੀਰ ਸਿੰਘ ਗੋਲਡੀ ਨੇ ਸਪੱਸ਼ਟ ਕਿਹਾ ਹੈ ਕਿ ਉਹ ਅਗਲੀਆਂ ਵਿਧਾਨ ਸਭਾ ਚੋਣਾਂ ਧੂਰੀ ਤੋਂ ਹੀ ਲੜਨਗੇ ਚਾਹੇ ਉਹਨਾਂ ਦੇ ਮੁਕਾਬਲੇ ਮੁੱਖ ਮੰਤਰੀ ਵੀ ਕਿਉਂ ਨਾ ਖੜ ਜਾਣ। ਜ਼ਿਕਰਯੋਗ ਹੈ ਕਿ ਦਲਬੀਰ ਸਿੰਘ ਗੋਲਡੀ ਵੀ ਜ਼ਿਮਨੀ ਚੋਣ ਲਈ ਬਰਨਾਲਾ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਦੀ ਦਾਅਵੇਦਾਰ ਸਮਝੇ ਜਾਂਦੇ ਸਨ ਪਰ ਆਮ ਆਦਮੀ ਪਾਰਟੀ ਵੱਲੋਂ ਮੀਤ ਹੇਅਰ ਦੇ ਕਰੀਬੀ ਮੰਨੇ ਜਾ ਰਹੇ ਨੌਜਵਾਨ ਹਰਿੰਦਰ ਸਿੰਘ ਧਾਲੀਵਾਲ ਨੂੰ ਟਿਕਟ ਮਿਲਣ ਤੋਂ ਬਾਅਦ ਗੋਲਡੀ ਵੀ ਖਫਾ ਹਨ। ਚਾਹੇ ਉਹ ਖੁੱਲ੍ਹ ਕੇ ਸਾਹਮਣੇ ਨਹੀਂ ਆ ਰਹੇ ਪਰ ਉਨ੍ਹਾਂ ਨੇ ਹੁਣ ਸਪੱਸ਼ਟ ਤੌਰ ’ਤੇ ਮਨ ਬਣਾ ਲਿਆ ਹੈ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਹ ਧੂਰੀ ਹਲਕੇ ਤੋਂ ਹੀ ਚੋਣ ਲੜਨਗੇ ਪਾਰਟੀ ਚਾਹੇ ਕੋਈ ਵੀ ਹੋਵੇ।

ਇਹ ਵੀ ਪੜ੍ਹੋ: Vidhan Sabha Election : ਗੁਰਦੀਪ ਬਾਠ ਤੇ ਸਮਰਥਕਾਂ ਨੇ ਆਮ ਆਦਮੀ ਪਾਰਟੀ ਨੂੰ ਦਿੱਤਾ 24 ਘੰਟਿਆਂ ਦਾ ਅਲਟੀਮੇਟਮ

‘ਸੱਚ ਕਹੂੰ’ ਨਾਲ ਗੱਲ ਕਰਦਿਆਂ ਦਲਬੀਰ ਗੋਲਡੀ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਬਰਨਾਲਾ ਹਲਕੇ ਲਈ ਆਪਣੀ ਦਾਅਵੇਦਾਰੀ ਨਹੀਂ ਪੇਸ਼ ਕੀਤੀ ਅਤੇ ਨਾ ਹੀ ਉਨ੍ਹਾਂ ਬਰਨਾਲੇ ਵਿੱਚ ਕੋਈ ਪ੍ਰੋਗਰਾਮ ਕੀਤਾ ਸੀ। ਉਹਨਾਂ ਆਖਿਆ ਕਿ ਧੂਰੀ ਉਨ੍ਹਾਂ ਦੀ ਜਨਮ ਤੇ ਕਰਮਭੂਮੀ ਹੈ ਉਹ ਇਸ ਨੂੰ ਛੱਡ ਕੇ ਕਿਸੇ ਹੋਰ ਹਲਕੇ ਵਿੱਚ ਕਦੇ ਵੀ ਨਹੀਂ ਜਾਣਗੇ। ਉਨ੍ਹਾਂ ਧੂਰੀ ਦੇ ਲੋਕਾਂ ਨਾਲ ਖੜਨਗੇ ਅਤੇ ਉਹਨਾਂ ਨੂੰ ਕਦੇ ਪਿੱਠ ਨਹੀਂ ਵਿਖਾਉਣਗੇ
ਜਦੋਂ ਗੋਲਡੀ ਨੂੰ ਇਹ ਪੁੱਛਿਆ ਗਿਆ ਕਿ ਤੁਹਾਨੂੰ ਇਹ ਵਿਸ਼ਵਾਸ ਦਿੱਤਾ ਗਿਆ ਸੀ ਕਿ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਉਨ੍ਹਾਂ ਨੂੰ ਬਰਨਾਲਾ ਜਿਮਨੀ ਚੋਣ ਵਿੱਚ ਪਾਰਟੀ ਦਾ ਉਮੀਦਵਾਰ ਬਣਾਇਆ ਜਾਵੇਗਾ ਤਾਂ ਉਨ੍ਹਾਂ ਨੇ ਸਪੱਸ਼ਟ ਕਿਹਾ ਕਿ ਉਨ੍ਹਾਂ ਨੂੰ ਕਿਸੇ ਨੇ ਕੁਝ ਨਹੀਂ ਸੀ ਕਿਹਾ ਉਹ ਆਪਣੀ ਮਰਜ਼ੀ ਨਾਲ ਇਧਰ ਆਏ ਸਨ।

ਜਦੋਂ ਉਹਨਾਂ ਨੂੰ ਪੁੱਛਿਆ ਗਿਆ ਜੇਕਰ ਮੁੱਖ ਮੰਤਰੀ ਭਗਵੰਤ ਮਾਨ ਖੁਦ ਧੂਰੀ ਤੋਂ ਚੋਣ ਲੜਦੇ ਨੇ ਕੀ ਉਹ ਉਹਨਾਂ ਦੇ ਮੁਕਾਬਲੇ ਚੋਣ ਲੜਨਗੇ ਤਾਂ ਉਹਨਾਂ ਸਪੱਸ਼ਟ ਕਿਹਾ ਕਿ ਉਹ ਹਰ ਹਾਲਤ ਵਿੱਚ ਅਗਲੀਆਂ ਵਿਧਾਨ ਸਭਾ ਚੋਣਾਂ ਧੂਰੀ ਤੋਂ ਹੀ ਲੜਨਗੇ ਇਸ ਵਿੱਚ ਕੋਈ ਸ਼ੱਕ ਨਹੀਂ ਪਾਰਟੀ ਕੋਈ ਵੀ ਹੋਵੇ ਕੋਈ ਫਰਕ ਨਹੀਂ ਪੈਂਦਾ। ਧੂਰੀ ਦੇ ਲੋਕ ਮੇਰੇ ਨਾਲ ਜੁੜੇ ਹੋਏ ਹਨ, ਉਨ੍ਹਾਂ ਨੂੰ ਵਿਸ਼ਵਾਸ ਹੈ ਧੂਰੀ ਦੇ ਵੋਟਰ ਨੇ ਉਨ੍ਹਾਂ ਹਮੇਸ਼ਾ ਮਾਣ ਸਤਿਕਾਰ ਦਿੱਤਾ ਹੈ ਅਤੇ ਅੱਗੇ ਵੀ ਦੇਣਗੇ। Aam Aadmi Party Punajb

LEAVE A REPLY

Please enter your comment!
Please enter your name here