ਵੀਕੈਂਡ ਤੋਂ ਪਹਿਲਾਂ ਹੀ ‘ਪਦਮਾਵਤ’ 100 ਕਰੋੜ ਰੁਪਏ ਤੋਂ ਹੋਈ ਪਾਰ

ਮੁੰਬਈ (ਏਜੰਸੀ)। 25 ਜਨਵਰੀ ਨੂੰ ਰਿਲੀਜ਼ ਹੋਈ ਸੰਜੈ ਲੀਲਾ ਭੰਸਾਲੀ ਦੀ ‘ਪਦਮਾਵਤ’ ਫਿਲਮ ਬਾਕਸ ਆਫਿਸ ‘ਤੇ ਹਿੱਟ ਹੋ ਚੁੱਕੀ ਹੈ ਫਿਲਮ ਨੇ ਤਿੰਨ ਦਿਨਾਂ ‘ਚ 56 ਕਰੋੜ ਦਾ ਕਾਰੋਬਾਰ ਕਰ ਲਿਆ ਹੈ ਇੱਕ ਹੀ ਪੇਡ ਸ਼ੋਅ ਤੋਂ 100 ਕਰੋੜ ਦੀ ਕਮਾਈ ਕਰ ਚੁੱਕੀ ਇਸ ਫਿਲਮ ਨੇ ਰਿਲੀਜ਼ ਦੇ ਪਹਿਲੇ ਦਿਨ 19 ਕਰੋੜ ਦੀ ਕਮਾਈ ਕੀਤੀ ਹੈ ਫਿਲਮ ਦੀ ਇਸ ਕਮਾਈ ਨੇ ਜਿੱਥੇ ਐਕਟਰ ਰਣਵੀਰ ਸਿੰਘ ਦੀਆਂ ਪੁਰਾਣੀਆਂ ਫਿਲਮਾਂ ਦੇ ਰਿਕਾਰਡ ਤੋੜ ਦਿੱਤੇ ਹਨ ਤਾਂ ਉੱਥੇ ਇਸ ਫਿਲਮ ਨੇ ਦੂਜੇ ਦਿਨ 32 ਕਰੋੜ ਦਾ ਬਿਜਨੈਸ ਕੀਤਾ ਹੈ ਟ੍ਰੇਡ ਐਨਾਲਿਸਟ ਤਰਨ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਫਿਲਮ ਦੇ ਬਾਕਸ ਆਫਿਸ ਕੁਲੈਕਸ਼ਨ ਦੇ ਅੰਕੜੇ ਸ਼ੇਅਰ ਕੀਤੇ।

ਤਮਾਮ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਵੀ ਫਿਲਮ ਨੇ ਦੋ ਦਿਨਾਂ ‘ਚ 24 ਕਰੋੜ ਰੁਪਏ ਦੀ ਕੁਲੈਕਸ਼ਨ ਕੀਤੀ ਹੈ ਤਾਜ਼ਾ ਅੱਪਡੇਟ ਅਨੁਸਾਰ ਫਿਲਮ ਨੇ ਰਿਲੀਜ਼ ਦੇ ਦੂਜੇ ਦਿਨ ਸ਼ੁੱਕਰਵਾਰ ਨੂੰ 32 ਕਰੋੜ ਦਾ ਬਿਜਨੈਸ ਕੀਤਾ ਹੈ ਇਸ ਹਿਸਾਬ ਨਾਲ ਫਿਲਮ ਨੇ ਤਿੰਨ ਦਿਨਾਂ ‘ਚ 100 ਕਰੋੜ ਦਾ ਕਾਰੋਬਾਰ ਕਰ ਲਿਆ ਹੈ ਬੁੱਧਵਾਰ ਨੂੰ ਫਿਲਮ ਨੇ 5 ਕਰੋੜ ਕਮਾਏ ਤੇ ਵੀਰਵਾਰ ਨੂੰ 19 ਕਰੋੜ ਰੁਪਏ ਵਿਦੇਸ਼ੀ ਬਜ਼ਾਰ ‘ਚ ਵੀ ਪਦਮਾਵਤ ਪਸੰਦ ਕੀਤੀ ਜਾ ਰਹੀ ਹੈ ਇਸ ਫਿਲਮ ਨੇ ਅਸਟਰੇਲੀਆ ‘ਚ 1.88 ਕਰੋੜ, ਨਿਊਜ਼ੀਲੈਂਡ ‘ਚ 29 ਲੱਖ ਤੇ ਯੂਕੇ ‘ਚ 88 ਲੱਖ ਦੀ ਕਮਾਈ ਕੀਤੀ ਹੈ।

LEAVE A REPLY

Please enter your comment!
Please enter your name here