ਹਾਈਕਮਾਨ ਦੇ ਨੋਟਿਸ ਦੇ ਸਵਾਲ ’ਤੇ ਬੋਲੇ ਅੱਜ ਲਈ ਐਨਾ ਹੀ ਕਾਫੀ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸਿੱਧੂ ਦੀ ਸ਼ਿਕਾਇਤ ਹਾਈਕਮਾਨ ਕੋਲ ਜਾਣ ’ਤੇ ਵੀ ਸਿੱਧੂ ਦੇ ਤੇਵਰ ਬਿਲਕੁਲ ਨਹੀਂ ਬਦਲੇ। ਮੀਡੀਆ ਨੇ ਜਦੋਂ ਸਿੱਧੂ ਨੂੰ ਸਵਾਲ ਕੀਤਾ ਕੀ ਤੁਹਾਡੀ ਸ਼ਿਕਾਇਤ ਹਾਈਕਮਾਨ ਕੋਲ ਗਈ ਹੈ ਤਾਂ ਇਸ ’ਤੇ ਕੀ ਕਹਿਣਾ ਚਾਹੋਗੇ ਤਾਂ ਉਨ੍ਹਾਂ ਨੇ ਇਸ ਤੋਂ ਕੰਨੀ ਕਤਰਾਉਂਦਿਆਂ ਕਿਹਾ ਕਿ ਅੱਜ ਦੇ ਲਈ ਇੰਨਾ ਹੀ ਕਾਫੀ। ਕਾਂਗਰਸ ਦੇ ਪੰਜਾਬ ਇੰਚਾਰਜ ਹਰੀਸ਼ ਚੌਧਰੀ ਨੇ ਪਾਰਟੀ ਹਾਈਕਮਾਨ ਨੂੰ ਚਿੱਠੀ ਲਿਖ ਕੇ ਉਨ੍ਹਾਂ ਦੀ ਸਿਕਾਇਤ ਕੀਤੀ ਹੈ। ਉਨ੍ਹਾਂ ਨੇ ਸਿੱਧੂ ’ਤੇ ਪਾਰਟੀ ਵਿਰੋਧੀ ਗਤੀਵਿਧੀਆਂ ਨੂੰ ਲੈ ਕੇ ਕਾਰਵਾਈ ਕਰਨ ਦੀ ਸਿਫਾਰਿਸ਼ ਵੀ ਕੀਤੀ ਹੈ। ਹੁਣ ਪਾਰਟੀ ਆਗਵਾਈ ਨੇ ਮਾਮਲਾ ਅਨੁਸ਼ਾਸ਼ਨ ਕਮੇਟੀ ਨੂੰ ਭੇਜ ਦਿੱਤਾ ਹੈ।
ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਤੇ ਕਾਂਗਰਸ ਇੰਚਾਰਜ਼ ਹਰੀਸ਼ ਚੌਧਰੀ ਨੇ ਹਾਈਕਮਾਨ ਨੂੰ ਕਿਹਾ ਹੈ ਕਿ ਸਿੱਧੂ ਖਿਲਾਫ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਜਾਵੇ। ਸਿੱਧੂ ਪਾਰਟੀ ਵਿਰੋਧੀ ਗਤੀਵਿਧੀਆਂ ਸਬੰਧੀ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਨੀ ਨੋਟ ਲਿਖਿਆ ਹੈ। ਵੜਿੰਗ ਨੇ ਲ਼ਿਖਿਆ ਹੈ ਕਿ ਸਿੱਧੂ ਚੋਣਾਂ ਤੋਂ ਪਹਿਲਾਂ ਵੀ ਪਾਰਟੀ ਦੇ ਫੈਸਲਿਆਂ ’ਤੇ ਸਵਾਲ ਚੁੱਕਦੇ ਰਹੇ ਹਨ। ਸਿੱਧੂ ਕਈ ਵਾਰੀ ਵਿਰੋਧੀ ਪਾਰਟੀ ਦੇ ਆਗੂਆਂ ਦੀ ਤਾਰੀਫ਼ ਵੀ ਕਰਦੇ ਨਜ਼ਰ ਆਏ ਹਨ।
ਇਸ ਤੋਂ ਇਲਾਵਾ ਉਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਚੰਨੀ ’ਤੇ ਵੀ ਸਵਾਲ ਖੜੇ ਕੀਤੇ। ਸਿੱਧੂ ਦੀ ਬਿਆਨਾਬਾਜ਼ੀ ਨਾਲ ਪਾਰਟੀ ਨੂੰ ਕਾਫੀ ਨੁਕਸਾਨ ਹੋਇਆ ਹੈ। ਇਸ ਤੋਂ ਇਲਾਵਾ ਕਾਂਗਰਸ ਦੀ ਪ੍ਰਸ਼ਾਤ ਕਿਸੋਰ ਨਾਲ ਗੱਲਬਾਤ ਨਾ ਬਣਨ ’ਤੇ ਸਿੱਧੂ ਨੇ ਪ੍ਰਸ਼ਾਂਤ ਕਿਸੋਰ ਨਾਲ ਸੋਸ਼ਲ ਮੀਡੀਆ ’ਤੇ ਇੱਕ ਤਸਵੀਰ ਜਾਰੀ ਕੀਤੀ ਸੀ ਤੇ ਉਨ੍ਵਾਂ ਨੂੰ ਆਪਣਾ ਪੁਰਾਣਾ ਦੋਸਤ ਦੱਸਿਆ ਸੀ।
ਪੰਜਾਬ ’ਚ ਚੋਣਾਂ ‘ਚ ਹਾਰ ਤੋਂ ਬਾਅਦ ਸਿੱਧੂ ਨੇ ਚੰਨੀ ‘ਤੇ ਹਾਰ ਦਾ ਦੋਸ਼ ਲਾਉਂਦਿਆਂ ਕਾਂਗਰਸ ਦੇ ਸੂਬਾ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਸਿੱਧੂ ਨੇ ਪ੍ਰਧਾਨਗੀ ਲਈ ਫਿਰ ਸ਼ਕਤੀ ਪ੍ਰਦਰਸ਼ਨ ਕੀਤਾ ਪਰ ਹਾਈਕਮਾਨ ਨੇ ਸਿੱਧੂ ਨੂੰ ਪਾਸੇ ਕਰਦਿਆਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਕਾਂਗਰਸ ਦਾ ਪ੍ਰਧਾਨ ਐਲਾਨ ਦਿੱਤਾ। ਇਸ ਤੋਂ ਬਾਅਦ ਸਿੱਧੂ ਦੇ ਤੇਵਰ ਹੋਰ ਵੀ ਤਿੱਖੇ ਨਜ਼ਰ ਆਏ। ਉਹ ਆਏ ਦਿਨ ਬਿਨਾ ਕਿਸੇ ਦੀ ਸਲਾਹ ਤੋਂ ਵਿਧਾਇਕਾਂ ਦੀ ਮੀਟਿੰਗਾਂ ਕਰਦੇ ਨਜ਼ਰ ਆਉਂਦੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ