ਸ਼ਰਾਬ ਫੈਕਟਰੀ ਬੰਦ ਕਾਰਨ ਦਾ ਐਲਾਨ ਕਰਨ ਮਗਰੋਂ ਵੀ ਸਰਕਾਰ ਨੇ ਜਾਰੀ ਨਹੀਂ ਕੀਤਾ ਲਿਖਤੀ ਪੱਤਰ

Liquor Factory

ਮਾਲਬਰੋਜ਼ ਸ਼ਰਾਬ ਫੈਕਟਰੀ: ਸਾਂਝਾ ਮੋਰਚਾ 31 ਨੂੰ ਕਰੇਗਾ ਰੈਲੀ

(ਸਤਪਾਲ ਥਿੰਦ) ਫਿਰੋਜ਼ਪੁਰ/ਜ਼ੀਰਾ। ਸਾਂਝਾ ਮੋਰਚਾ ਜੀਰਾ ਵੱਲੋਂ ਇੱਕ ਮੀਟਿੰਗ ਸੂਬਾ ਆਗੂਆਂ ਦੇ ਨਾਲ ਕੀਤੀ ਗਈ ਅਤੇ ਮਾਲਬਰੋਜ ਸਰਾਬ ਫੈਕਟਰੀ ਦੇ ਸਬੰਧ ਵਿੱਚ ਵੱਖ-ਵੱਖ ਪਹਿਲੂਆਂ ਤੇ ਵਿਚਾਰ ਚਰਚਾ ਹੋਈ ਇਸ ਮੌਕੇ ਸਾਰੀਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਵਿਚਾਰ ਪੇਸ਼ ਕੀਤੇ ਅਤੇ ਪੰਜਾਬ ਸਰਕਾਰ ਨੂੰ ਢਿੱਲੀ ਕਰਾਰ ਦਿੱਤਾ ਆਗੂਆਂ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਸ਼ਰਾਬ ਫੈਕਟਰੀ (Liquor Factory) ਬੰਦ ਕਰਨ ਦਾ ਲਿਖਤੀ ਪੱਤਰ ਜਾਰੀ ਕੀਤਾ ਜਾਵੇ ਅਤੇ ਧਰਨਾਕਾਰੀਆਂ ਤੇ ਦਰਜ ਝੂਠੇ ਪਰਚੇ ਰੱਦ ਕੀਤੇ ਜਾਣ।

ਸਰਕਾਰ ਤੋਂ ਇਹ ਮੰਗ ਵੀ ਕੀਤੀ ਕਿ ਹਾਈਕੋਰਟ ’ਚ ਜ਼ਮੀਨਾਂ ਦੀ ਅਟੈਚਮੈਂਟ ਵਾਪਸ ਕੀਤੀਆਂ ਜਾਣ । ਆਗੂਆਂ ਨੇ ਦੱਸਿਆ ਕਿ ਸਾਂਝਾ ਮੋਰਚਾ ਜੀਰਾ ਵੱਲੋਂ ਪੰਜਾਬ ਸਰਕਾਰ ਨੂੰ ਜਗਾਉਣ ਲਈ 31 ਮਾਰਚ ਨੂੰ ਪੰਜਾਬ ਪੱਧਰ ਦਾ ਵੱਡਾ ਇਕੱਠ ਕਰਕੇ ਚਿਤਾਵਨੀ ਰੈਲੀ ਕੱਢੀ ਜਾਵੇਗੀ ਸਾਂਝਾ ਮੋਰਚਾ ਜੀਰਾ ਵਿਖੇ ਸਾਰੀਆਂ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਇਕੱਠ ਕੀਤਾ ਜਾ ਰਿਹਾ ਹੈ ਜਿੰਨਾਂ ਚਿਰ ਸਰਕਾਰ ਵੱਲੋਂ ਮੋਰਚੇ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਓਨਾ ਚਿਰ ਅੱਗੇ ਤੋਂ ਅੱਗੇ ਵੱਡੇ ਐਕਸਨ ਲੈਣ ਲਈ ਸਾਂਝਾ ਮੋਰਚਾ ਜੀਰਾ ਮਜਬੂਰ ਹੋਵੇਗਾ ।

ਮੀਟਿੰਗ ਵਿੱਚ ਸਾਂਝਾ ਮੋਰਚਾ ਜੀਰਾ ਕਮੇਟੀ ਗੁਰਮੇਲ ਸਿੰਘ ਸਰਪੰਚ, ਰੋਮਨ ਬਰਾੜ, ਜਗਤਾਰ ਸਿੰਘ ਲੌਗੋਦੇਵਾ, ਫਤਹਿ ਸਿੰਘ ਰਟੌਲ, ਗੁਰਦੀਪ ਸਿੰਘ ਸਨੇਰ, ਹਰਪ੍ਰੀਤ ਸਿੰਘ ਬੀਕੇਯੂ ਕਾਦੀਆਂ, ਬਲਦੇਵ ਸਿੰਘ ਜੀਰਾ, ਕੁਲਵਿੰਦਰ ਸਿੰਘ ਰਟੌਲ, ਜਸਵੀਰ ਸਿੰਘ ਪਿੱਦੀ ਸੂਬਾ ਆਗੂ ਕਿਸਾਨ ਮਜਦੂਰ ਸੰਘਰਸ ਕਮੇਟੀ,ਨਸੀਬ ਸਿੰਘ ਸਾਗਣਾ ਬੀਕੇਯੂ ਸਿਰਸਾ ਇਕਬਾਲ ਸਿੰਘ ਬੀਕੇਯੂ ਸਿੱਧੂਪੁਰ, ਰਘਵੀਰ ਸਿੰਘ ਸਨੇਰ, ਸੇਵਕ ਸਿੰਘ ਨੰਬਰਦਾਰ, ਗੁਰਜੰਟ ਸਿੰਘ ਸਰਪੰਚ, ਬਲਰਾਜ ਸਿੰਘ ਫੇਰੋਕੇ, ਸੁਖਨੰਦ ਸਿੰਘ ਰਟੌਲ ਆਦਿ ਹਾਜਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here