ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। Sunam News:L ਅੱਜ ਸਥਾਨਕ ਸ਼ਹਿਰ ਦੇ ਰੇਲਵੇ ਰੋਡ ਤੇ ਡਾਕਟਰ ਨਾਭੇ ਵਾਲਾ ਦੇ ਕੋਲ ਰੋਡ ਤੇ ਉੱਪਰ ਇੱਕ ਲੰਬੇ ਸਫੈਦੇ ਦਾ ਡਾਣਾ ਟੁੱਟ ਕੇ ਸੜਕ ਤੇ ਆ ਡਿੱਗਾ। ਜਿਸ ਜਗ੍ਹਾ ’ਤੇ ਸਫੈਦੇ ਦਾ ਡਾਣਾ ਡਿੱਗਾ ਉਸ ਦੇ ਨਜਦੀਕ ਇੱਕ ਜੁੱਤੇ ਗੰਢਣ ਵਾਲਾ ਮੋਚੀ ਬੈਠਾ ਸੀ ਜਿਸ ਨੇ ਭੱਜ ਕੇ ਆਪਣੀ ਜਾਨ ਬਚਾਈ। ਇਸ ਦੇ ਨਾਲ ਹੀ ਇਸ ਹਾਦਸੇ ਚੋਂ ਹੋਰ ਰਾਹਗੀਰ ਵੀ ਬਾਲ ਬਾਲ ਬਚ ਗਏ। ਜਾਣਕਾਰੀ ਮੁਤਾਬਕ ਸਫੈਦੇ ਦਾ ਡਾਣਾ ਬਹੁਤ ਵੱਡਾ ਸੀ।
ਇਹ ਖਬਰ ਵੀ ਪੜ੍ਹੋ : Admission News: ਵਿਦਿਆਰਥੀਆਂ ਲਈ ਜ਼ਰੂਰੀ ਖਬਰ, ਦਾਖਲੇ ਸਬੰਧੀ ਜਾਰੀ ਹੋਇਆ ਇਹ ਅਪਡੇਟ
ਜੋ ਸੜਕ ਦੇ ਵਿਚਕਾਰ ਡਿੱਗਾ ਜਿਸ ਦੇ ਨਾਲ ਇੱਕ ਬਾਰ ਤਾ ਟਰੈਫਿਕ ਵੀ ਜਾਮ ਹੋ ਗਿਆ, ਇਸ ਹਾਦਸੇ ਦੇ ਨਜ਼ਦੀਕ ਹੀ ਮੌਕੇ ’ਤੇ ਡਿਊਟੀ ਤੇ ਤਾਇਨਾਤ ਟਰੈਫਿਕ ਪੁਲਿਸ ਦੇ ਮੁਲਾਜ਼ਮ ਗੁਰਜੀਤ ਸਿੰਘ ਆਪਣੀ ਡਿਊਟੀ ’ਤੇ ਤਾਇਨਾਤ ਸਨ। ਜਿਨ੍ਹਾਂ ਨੇ ਮੌਕੇ ’ਤੇ ਜੇਬੀਸੀ ਹਾਈਡਰਾ ਵਾਲੇ ਨੂੰ ਫੋਨ ਕੀਤਾ ਤੇ ਇਹ ਸਫੈਦੇ ਦਾ ਡਾਣਾ ਚੁੱਕਵਾਂ ਕੇ ਨਜ਼ਦੀਕ ਦੇ ਸਵਰਗ ਦੁਆਰ ਵਿਖੇ ਪਹੁੰਚਾਇਆ ਗਿਆ। ਜਿਸ ਤੋਂ ਬਾਅਦ ਟਰੈਫਿਕ ਨਿਰਵਿਗਨ ਚਾਲੂ ਹੋਈ। ਮੌਕੇ ’ਤੇ ਮੌਜੂਦ ਲੋਕਾਂ ਦਾ ਇਹੀ ਕਹਿਣਾ ਸੀ ਕਿ ਇਸ ਰੋਡ ਦੇ ਉੱਪਰ ਬਹੁਤ ਜਿਆਦਾ ਆਵਾਜਾਈ ਰਹਿੰਦੀ ਹੈ, ਜੇਕਰ ਇਹ ਸਫੈਦੇ ਦਾ ਡਾਣਾ ਕਿਸੇ ਰਾਹਗੀਰ ਦੇ ਉੱਪਰ ਡਿੱਗਦਾ ਤਾਂ ਵੱਡਾ ਜਾਨੀ-ਮਾਲੀ ਨੁਕਸਾਨ ਹੋ ਸਕਦਾ ਸੀ ਜੋ ਬਚਾਅ ਹੋ ਗਿਆ ਹੈ। Sunam News