ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ’ਤੇ ਚੜਾਏ ਫੁੱਲ
- ਜਨਮ ਦਿਨ ਫਾਲਤੂ ਖਰਚਾ ਕਰਨ ਦੀ ਬਿਜਾਏ ਬਜੁਰਗਾਂ ਨਾਲ ਮਨਾਉਣਾ ਸਮਝਿਆ ਬਿਹਤਰ-15 ਮੈਂਬਰ ਵਿਜੈ ਕੁਮਾਰ ਇੰਸਾਂ
(ਨਰਿੰਦਰ ਸਿੰਘ ਬਠੋਈ) ਪਟਿਆਲਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ’ਤੇ ਚੱਲਦਿਆ ਐਰਿਕਾ ਪੁੱਤਰੀ ਰਵੀ ਇੰਸਾਂ ਨੇ ਆਪਣਾ ਜਨਮ ਦਿਨ ਮਾਤਾ ਖੀਵੀ ਬਿਰਧ ਆਸ਼ਰਮ (Old Age Home) ਦੇ ਬਜ਼ੁਰਗਾਂ ਨਾਲ ਮਨਾਇਆ।
ਇਸ ਸਬੰਧੀ ਜਾਣਕਾਰੀ ਦਿੰਦਿਆ ਵਿਜੈ ਕੁਮਾਰ ਇੰਸਾਂ 15 ਮੈਂਬਰ ਪਿੰਡ ਸੂਲਰ ਬਲਾਕ ਬਠੋਈ-ਡਕਾਲਾ ਨੇ ਦੱਸਿਆ ਕਿ ਉਸਦੀ ਪੋਤੀ ਐਰਿਕਾ ਪੁੱਤਰੀ ਰਵੀ ਇੰਸਾਂ ਨੇ ਆਪਣਾ ਜਨਮ ਦਿਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ’ਤੇ ਚੱਲਦਿਆ ਬਗੈਰ ਕੋਈ ਫਾਲਤੂ ਖਰਚਾ ਕੀਤੇ ਮਾਤਾ ਖੀਵੀ ਬਿਰਧ ਆਸ਼ਰਮ ਦੇ ਬਜੁਰਗਾਂ ਨਾਲ ਮਨਾਉਣਾ ਬਿਹਤਰ ਸਮਝਿਆ।
ਉਨ੍ਹਾਂ ਦੱਸਿਆ ਕਿ ਪੂਜਨੀਕ ਗੁਰੂ ਜੀ ਨੇ ਬਚਨ ਕੀਤੇ ਸਨ ਕਿ ਸਾਧ-ਸੰਗਤ ਨੇ ਵੀ ਕੋਈ ਖੁਸ਼ੀ ਗਮੀ ਮਨਾਉਣੀ ਹੈ ਤਾਂ ਸਾਧ ਸੰਗਤ ਗਰੀਬ ਲੋੜਵੰਦ ਪਰਿਵਾਰਾਂ ਨਾਲ ਵੰਡ ਕੇ ਮਨਾਏ। ਉਨ੍ਹਾਂ ਕਿਹਾ ਕਿ ਇਸ ਕੜੀ ਤਹਿਤ ਉਨ੍ਹਾਂ ਨੇ ਆਪਣੀ ਪੋਤੀ ਦਾ ਜਨਮ ਦਿਨ ਬਿਰਧ ਆਸ਼ਰਮ ਦੇ ਬਜੁਰਗਾਂ ਨਾਲ ਮਨਾਇਆ। ਇਸ ਮੌਕੇ ਮਾਤਾ ਖੀਵੀ ਬਿਰਧ ਆਸ਼ਰਮ (Old Age Home) ਦੇ ਬਜੁਰਗਾਂ ਨੇ ਇਸ ਬੱਚੀ ਦੁਬਾਰਾ ਉਨ੍ਹਾਂ ਨਾਲ ਜਨਮ ਦਿਨ ਮਨਾਉਣ ਦੀ ਬਹੁਤ ਪ੍ਰਸੰਸਾ ਕੀਤੀ, ਉਨ੍ਹਾਂ ਕਿਹਾ ਕਿ ਸਾਨੂੰ ਇਸ ਤਰ੍ਹਾਂ ਆਪਣੇਪਨ ਦਾ ਅਹਿਸਾਸ ਕਰਵਾਉਣਾ ਕਾਬਿਲੇ ਤਾਰੀਫ ਹੈ। ਬਜੁਰਗਾਂ ਨੇ ਕਿਹਾ ਕਿ ਧੰਨ ਹਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਜੋ ਆਪਣੇ ਸ਼ਰਧਾਲੂਆਂ ਨੇ ਅਜਿਹੇ ਕਾਰਜ ਕਰਨ ਲਈ ਪ੍ਰੇਰਿਤ ਕਰਦੇ ਹਨ। ਉਨ੍ਹਾਂ ਦੀ ਜਿੰਨ੍ਹੀ ਪ੍ਰਸੰਸਾ ਕੀਤੀ ਜਾਵੇ ਘੱਟ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।