ਈਪੀਐਫ਼ ‘ਚ 8.5 ਫੀਸਦੀ ਵਿਆਜ ਦੇਣ ਦੇ ਨਿਰਦੇਸ਼ ਜਾਰੀ

ਈਪੀਐਫ਼ ‘ਚ 8.5 ਫੀਸਦੀ ਵਿਆਜ ਦੇਣ ਦੇ ਨਿਰਦੇਸ਼ ਜਾਰੀ

ਨਵੀਂ ਦਿੱਲੀ। ਕਰਮਚਾਰੀ ਭਵਿੱਖ ਨਿਧੀ ਸੰਗਠਨ ਈਪੀਐਫ਼ਓ, ਆਪਣੇ ਗਾਹਕਾਂ ਨੂੰ ਦੀਵਾਲੀ ਦਾ ਤੋਹਫਾ ਦਿੰਦੇ ਹੋਏ, ਨੇ ਕਰਮਚਾਰੀ ਭਵਿੱਖ ਫੰਡ ਈਪੀਐਫ਼ ਵਿੱਚ ਜਮ੍ਹਾਂ ਰਕਮ ‘ਤੇ ਵਿੱਤੀ ਸਾਲ 2020 21 ਲਈ 8.5 ਪ੍ਰਤੀਸ਼ਤ ਵਿਆਜ ਅਦਾ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਈਪੀਐਫਓ ਨੇ ਬੀਤੀ ਦੇਰ ਸ਼ਾਮ ਆਪਣੇ ਆਪਣੇ ਦਫ਼ਤਰਾਂ ਨੂੰ ਇਸ ਸਬੰਧੀ ਹਦਾਇਤਾਂ ਜਾਰੀ ਕੀਤੀਆਂ। ਹਾਲ ਹੀ ‘ਚ ਵਿੱਤ ਮੰਤਰਾਲੇ ਨੇ ਈਪੀਐੱਫ ‘ਚ ਜਮ੍ਹਾ ਰਾਸ਼ੀ ‘ਤੇ 8.50 ਫੀਸਦੀ ਵਿਆਜ ਦੇਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਸੀ। ਕੇਂਦਰੀ ਕਿਰਤ ਅਤੇ Wਜ਼ਗਾਰ ਮੰਤਰਾਲੇ ਨੇ ਆਪਣੇ ਈਪੀਐਫ ‘ਤੇ 8.50 ਫੀਸਦੀ ਵਿਆਜ ਦੇਣ ਦਾ ਪ੍ਰਸਤਾਵ ਰੱਖਿਆ ਸੀ, ਜਿਸ ਨੂੰ ਵਿੱਤ ਮੰਤਰਾਲੇ ਨੇ ਲੰਬੇ ਵਿਚਾਰ ਵਟਾਂਦਰੇ ਤੋਂ ਬਾਅਦ ਮਨਜ਼ੂਰੀ ਦੇ ਦਿੱਤੀ ਹੈ। ਈਪੀਐਫ਼ਓ ਦੇ ਇਸ ਫੈਸਲੇ ਨਾਲ ਪ੍ਰਾਵੀਡੈਂਟ ਫੰਡ ਦੇ ਕਰੀਬ 25 ਕਰੋੜ ਗਾਹਕਾਂ ਨੂੰ ਫਾਇਦਾ ਹੋਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ