ਰਾਮ ਮੰਦਿਰ ਦੇ ਭੂਮੀ ਪੂਜ਼ਨ ਨੂੰ ਲੈ ਕੇ ਸ਼ਿਵ ਸੈਨਾ ਵਰਕਰਾਂ ਵਿੱਚ ਭਾਰੀ ਉਤਸਾਹ

ਅੱਜ ਦੇਸ਼ ਦੇ ਲੋਕਾਂ ਲਈ ਦੀਵਾਲੀ : ਪਵਨ ਗੁਪਤਾ

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਅਯੁੱਧਿਆ ਵਿੱਚ ਭਗਵਾਨ ਸ੍ਰੀ ਰਾਮ ਜੀ ਦੇ ਮੰਦਿਰ ਨੂੰ ਲੈ ਕੇ ਹਿੰਦੂ ਧਰਮ ਵਿੱਚ ਖੁਸ਼ੀ ਦਾ ਮਹੌਲ ਹੈ। ਇਸੇ ਖੁਸ਼ੀ ਤਹਿਤ ਹੀ ਅੱਜ ਸ਼ਿਵ ਸੈਨਾ ਹਿੰਦੂਸਤਾਨ ਦੇ ਰਾਸ਼ਟਰੀ ਪ੍ਰਧਾਨ ਸ੍ਰੀ ਪਵਨ ਕੁਮਾਰ ਗੁਪਤਾ ਦੀ ਅਗਵਾਈ ਹੇਠ ਵੱਖ ਵੱਖ ਥਾਂਈ ਲੱਡੂ ਵੰਡ ਕੇ ਮੰਦਿਰ ਦੇ ਭੂਮੀ ਪੂਜਨ ਦੀ ਖੁਸ਼ੀ ਮਨਾਈ ਗਈ। ਸ਼ਿਵ ਸੈਨਾਂ ਦੇ ਵਰਕਰਾਂ ਵੱਲੋਂ ਸ਼ਹਿਰ ਦੇ ਆਰੀਆਂ ਸਮਾਜ ਚੌਂਕ, ਬਿਸ਼ਨ ਨਗਰ, ਕਿਤਾਬਾਂ ਵਾਲਾ ਬਜ਼ਾਰ ਆਦਿ ਵਿੱਚ ਲੱਡੂ ਵੰਡ ਕੇ ਲੋਕਾਂ ਨਾਲ ਖੁਸ਼ੀ ਸਾਂਝੀ ਕੀਤੀ ਗਈ।

ਇਸ ਮੌਕੇ ਪ੍ਰਧਾਨ ਪਵਨ ਗੁਪਤਾ ਨੇ ਕਿਹਾ ਕਿ ਰਾਮ ਮੰਦਿਰ ਦਾ ਸਨਾਤਨ ਧਰਮ ਨੂੰ ਬਹੁਤ ਸਾਲਾਂ ਦਾ ਇੰਤਜਾਰ ਸੀ ਜੋਂ ਕਿ ਹੁਣ ਖਤਮ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਸਾਰੇ ਦੇਸ਼ਵਾਸੀਆਂ ਨੂੰ ਰਾਮ ਮੰਦਿਰ ਦੀ ਨੀਂਹ ਮੌਕੇ ਦੀਵਾਲੀ ਮਨਾਉਣੀ ਚਾਹੀਦੀ ਹੈ । ਉਨ੍ਹਾਂ ਕਿਹਾ ਕਿ ਅੱਜ ਦੇ ਇਸ ਇਤਿਹਾਸਕ ਦਿਨ ਨੂੰ ਸਰਕਾਰੀ ਛੁੱਟੀ ਦੇ ਤੌਰ ‘ਤੇ ਐਲਾਨਿਆ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਰਾਮ ਮੰਦਿਰ ਦੀ ਨੀਂਹ ਰੱਖਣ ਨਾਲ ਭਾਰਤ ਅੰਦਰ ਧਾਰਮਿਕ ਪ੍ਰਵਿਰਤੀ ਦਾ ਵੱਡਾ ਅਸਰ ਪਵੇਗਾ। ਉਨ੍ਹਾਂ ਕਿਹਾ ਕਿ ਰਾਮ ਮੰਦਿਰ ਦੀ ਨੀਂਹ ਮੌਕੇ ਦੇਸ਼ ਅੰਦਰ ਆਪਸੀ ਭਾਈਚਾਰੇ ਦੀ ਨਵੀਂ ਗਾਥਾ ਲਿਖੀ ਜਾਵੇਗੀ। ਇਸ ਮੌਕੇ ਸ਼ਿਵ ਸੈਨਿਕਾਂ ਅਤੇ ਆਮ ਲੋਕਾਂ ਵਿੱਚ ਵੀ ਰਾਮ ਮੰਦਿਰ ਦੀ ਉਸਾਰੀ ਨੂੰ ਲੈ ਕੇ ਖੁਸ਼ੀ ਦੇਖੀ ਗਈ।

ਦੱਸਣਯੋਗ ਹੈ ਕਿ ਸ਼ਿਵ ਸੈਨਾ ਹਿੰਦੂਸਤਾਨ ਵੱਲੋਂ ਵੱਖ ਵੱਖ ਥਾਂਈ ਸਮਾਗਮ ਕਰਕੇ ਖੁਸ਼ੀ ਮਨਾਈ ਗਈ। ਵੱਡੀ ਗਿਣਤੀ ਲੋਕਾਂ ਨੇ ਦੱਸਿਆ ਕਿ ਅੱਜ ਸ਼ਾਮ ਨੂੰ ਲੋਕਾਂ ਵੱਲੋਂ ਘਿਓ ਦੇ ਦੀਵੇ ਜਗਾ ਕੇ ਖੁਸ਼ੀ ਮਨਾਈ ਜਾਵੇਗੀ। ਇਸ ਮੌਕੇ ਉੱਤਰ ਭਾਰਤ ਦੇ ਚੇਅਰਮੈਂਨ ਰਾਜੇਸ਼ ਕੋਸ਼ਿਕ, ਕੇ.ਕੇ. ਗਾਬਾ, ਜ਼ਿਲ੍ਹਾ ਪ੍ਰਧਾਨ ਸਮਾਕਾਂਤ ਪਾਂਡੇ, ਅਮਰਜੀਤ ਬੰਟੀ, ਰਾਹੁਲ ਬਡੂੰਗਰ, ਰਜਿੰਦਰ ਪਵਾਰ, ਅਮੰਿਰਦਰ ਗਿੱਲ ਸਮੇਤ ਵੱਡੀ ਗਿਣਤੀ ਵਿੱਚ ਸ਼ਿਵ ਸੈਨਿਕ ਮੌਜੂਦ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ