Government School Admission: ਪਿੰਡ ਸਹੌਲੀ ਦੀ ਗ੍ਰਾਮ ਪੰਚਾਇਤ ਤੇ ਸਕੂਲ ਸਟਾਫ਼ ਦੇ ਉਪਰਾਲੇ ਨਾਲ਼ ਦਾਖਲੇ ‘ਚ ਵਾਧਾ

ਭਾਦਸੋਂ : ਦਾਖ਼ਲਾ ਮੁਹਿੰਮ ਦੌਰਾਨ ਸਕੂਲ ਸਟਾਫ ਅਤੇ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀ। ਤਸਵੀਰ:  ਸੁਸ਼ੀਲ ਕੁਮਾਰ
ਭਾਦਸੋਂ : ਦਾਖ਼ਲਾ ਮੁਹਿੰਮ ਦੌਰਾਨ ਸਕੂਲ ਸਟਾਫ ਅਤੇ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀ। ਤਸਵੀਰ:  ਸੁਸ਼ੀਲ ਕੁਮਾਰ

‘ਸਕੂਲ ‘ਚ ਉਪਰਾਲੇ ਨਾਲ਼ 40% ਵਾਧਾ ਹੋਇਆ ਦਰਜ’ | Government School Admission

Government School Admission: (ਸੁਸ਼ੀਲ ਕੁਮਾਰ) ਭਾਦਸੋਂ। ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਵਿੱਚ ਸ਼ੁਰੂ ਕੀਤੀ ਦਾਖਲਾ ਮੁਹਿੰਮ ਤਹਿਤ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਪਟਿਆਲਾ ਸ਼ਾਲੂ ਮਹਿਰਾ ਅਤੇ ਬਲਾਕ ਭਾਦਸੋਂ -2 ਬੀਪੀਈਓ ਜਗਜੀਤ ਸਿੰਘ ਨੌਹਰਾ ਦੀ ਅਗਵਾਈ ਹੇਠ ਬਲਾਕ ਚ ਚੱਲ ਰਹੀ ਦਾਖ਼ਲਾ ਮੁਹਿੰਮ ਅਧੀਨ ਸਰਕਾਰੀ ਸਕੂਲਾਂ ਵਿੱਚ ਵੱਧ ਤੋਂ ਵੱਧ ਦਾਖਲੇ ਨੂੰ ਅੱਜ ਉਸ ਸਮੇਂ ਵੱਡਾ ਹੁਲਾਰਾ ਮਿਲਿਆ ਜਦੋਂ ਗ੍ਰਾਮ ਪੰਚਾਇਤ ਸਹੌਲੀ ਨਾਲ ਮਿਲ ਕੇ ਸਰਕਾਰੀ ਪ੍ਰਾਇਮਰੀ ਸਕੂਲ ਸਹੌਲੀ ਅਤੇ ਸਕੂਲ ਸਟਾਫ਼ ਨੇ ਸਾਂਝੇ ਰੂਪ ਵਿੱਚ ਘਰ-ਘਰ ਜਾ ਕੇ ਸਾਰੇ ਪਿੰਡ ਦਾ ਦੌਰਾ ਕੀਤਾ।

ਇਹ ਵੀ ਪੜ੍ਹੋ: New Pension Scheme: ਕੇਂਦਰ ਸਰਕਾਰ ਦੀ ਕਰਮਚਾਰੀਆਂ ਲਈ ਇੱਕ ਨਵੀਂ ਪੈਨਸ਼ਨ ਸਕੀਮ, 23 ਲੱਖ ਕਰਮਚਾਰੀਆਂ ਨੂੰ ਮਿਲੇਗਾ ਲਾਭ…

ਇਸ ਮੌਕੇ ਸਕੂਲ ’ਚ 40% ਵਾਧਾ ਹੋਇਆ। ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਪਿੰਡ ਵਾਸੀਆਂ ਨੂੰ ਜਾਣੂੰ ਕਰਵਾਇਆ ਗਿਆ। ਸਕੂਲ ਦੀਆਂ ਪ੍ਰਾਪਤੀਆਂ ਬਾਰੇ ਦੱਸਦਿਆਂ ਸਕੂਲ ਮੁਖੀ ਨੇ ਲੋਕਾਂ ਨੂੰ ਜਾਣਕਾਰੀ ਦਿੱਤੀ ਤੇ ਵੱਧ ਤੋਂ ਵੱਧ ਬੱਚਿਆਂ ਦੇ ਦਾਖਲੇ ਕਰਵਾਉਣ ਲਈ ਬੇਨਤੀ ਕੀਤੀ ਅਤੇ ਹਰ ਪੱਖੋਂ ਬੱਚਿਆਂ ਦੇ ਵਿਕਾਸ ਬਾਰੇ ਭਰੋਸਾ ਦਿਵਾਇਆ ਗਿਆ। ਸਰਪੰਚ ਬੇਅੰਤ ਕੌਰ, ਨੰਬਰਦਾਰ ਗੁਰਦੀਪ ਸਿੰਘ , ਹਰਚੰਦ ਸਿੰਘ ਸਾਬਕਾ ਸਰਪੰਚ, ਬੇਅੰਤ ਸਿੰਘ ਪੰਚ, ਪ੍ਰਿਥੀ ਸਿੰਘ,ਮੇਵਾ ਸਿੰਘ, ਜਗਤਾਰ ਸਿੰਘ ਜੱਗੀ, ਮਨਦੀਪ ਸਿੰਘ, ਸਕੂਲ ਮੁਖੀ ਬੇਅੰਤ ਸਿੰਘ, ਅਧਿਆਪਕ ਰਛਪਾਲ ਸਿੰਘ, ਜਸਪ੍ਰੀਤ ਕੌਰ ਤੇ ਰਮਨਦੀਪ ਕੌਰ ਸਾਂਝੀ ਸਿੱਖਿਆ, ਪਤਵੰਤੇ ਹਾਜ਼ਰ ਸਨ। Government School Admission