
ਬਲਾਕ ਭਾਦਸੋਂ-2 ਵੱਲ਼ੋਂ ਦਾਖਲਾ ਮੁਹਿੰਮ ਦਾ ਆਗਾਜ਼
Government School News: (ਸੁਸ਼ੀਲ ਕੁਮਾਰ) ਭਾਦਸੋਂ। ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਪਟਿਆਲਾ ਸ਼ਾਲੂ ਮਹਿਰਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਮਨਵਿੰਦਰ ਕੌਰ ਭੁੱਲਰ ਦੀ ਅਗਵਾਈ ਵਿੱਚ ਪਹੁੰਚੀ ਦਾਖਲਾ ਵੈਨ ਦਾ ਸਿੱਖਿਆ ਬਲਾਕ ਭਾਦਸੋਂ-2 ਦੇ ਪਿੰਡ ਸਿੰਬੜੋ ਅਤੇ ਭਾਦਸੋੰ ਸ਼ਹਿਰ ਵਿੱਚ ਨਿੱਘਾ ਸਵਾਗਤ ਕੀਤਾ ਗਿਆ। ਪ੍ਰੋਗਰਾਮ ਸਮੇਂ ਵੱਖੋ-ਵੱਖਰੇ ਸਕੂਲਾਂ ਦੇ ਬੱਚਿਆਂ ਦੁਆਰਾ ਪੇਸ਼ਕਾਰੀਆਂ ਵੀ ਕੀਤੀਆਂ ਗਈਆਂ ਅਤੇ ਮੋਟਰਸਾਇਕਲਾਂ ਦੇ ਕਾਫਲੇ ਦੇ ਰੂਪ ਵਿੱਚ ਦਾਖਲਾ ਮੁਹਿੰਮ ਦਾ ਆਗਾਜ਼ ਕੀਤਾ।
ਇਸ ਸਮੇਂ ਲੋਕਾਂ ਨੂੰ ਸੰਬੋਧਨ ਕਰਦਿਆਂ ਹੋਇਆ ਬੀਪੀਈਓ ਭਾਦਸੋਂ ਜਗਜੀਤ ਸਿੰਘ ਨੌਹਰਾ ਨੇ ਕਿਹਾ ਕਿ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣ। ਪ੍ਰੋਗਰਾਮ ਦੌਰਾਨ ਉਪ-ਜਿਲ੍ਹਾ ਸਿੱਖਿਆ ਅਫ਼ਸਰ ਪਟਿਆਲਾ ਮਨਵਿੰਦਰ ਕੌਰ ਭੁੱਲਰ ਨੇ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਦਿੱਤੀਆਂ ਜਾ ਰਹੀਆਂ ਸਹੂਲਤਾਂ ਸਬੰਧੀ ਲੋਕਾਂ ਨੂੰ ਵਿਸਥਾਰ ਨਾਲ ਜਾਣੂੰ ਕਰਵਾਇਆ।
ਇਹ ਵੀ ਪੜ੍ਹੋ: Free Cancer Screening Camp: ਕੈਂਸਰ ਦੀ ਸ਼ੁਰੂਆਤੀ ਪਛਾਣ ਲਈ ਵਿਸ਼ਾਲ ਸਿਹਤ ਕੈਂਪ 1 ਫਰਵਰੀ ਨੂੰ
ਇਸ ਸਮੇਂ ਬੀਪੀਈਉ ਪ੍ਰਿਥੀ ਸਿੰਘ ਪਟਿਆਲਾ, ਸਰਪੰਚ ਕੁਲਵੰਤ ਕੌਰ ਬਰਾੜ, ਸਰਪੰਚ ਸਤਨਾਮ ਸਿੰਘ ਸੱਤੀ ਕਨਸੂਹਾ ਖੁਰਦ, ਗੁਰਦੀਪ ਸਿੰਘ ਰੋਮੀ,ਪੰਚ ਨਾਹਰ ਦਾਸ, ਪੰਚ ਅਵਤਾਰ ਸਿੰਘ, ਜਗਜੀਤ ਸਿੰਘ ਵਾਲੀਆ, ਲਖਵਿੰਦਰ ਸਿੰਘ ਕੌਲੀ, ਡਾ. ਨਰਿੰਦਰ ਤੇਜਾ, ਨਵਦੀਪ ਸ਼ਰਮਾ, ਕੁਲਦੀਪ ਸਿੰਘ, ਪਰਵਿੰਦਰ ਸਰਾਓ, ਗੀਤਾ ਕੌਰ ਸਿੰਭੜੋ, ਹਰਿੰਦਰ ਸਿੰਘ ਸੋਹੀ, ਹਰਦੀਪ ਸਿੰਘ, ਪ੍ਰਿਅੰਕਾ ਤਿਵਾੜੀ, ਸੀਐੱਚਟੀ ਗੁਰਪ੍ਰੀਤ ਸਿੰਘ ਜਿੰਦਲਪੁਰ, ਜਸਪਾਲ ਸਿੰਘ ਚਹਿਲ,ਸਤਨਾਮ ਸਿੰਘ ਜਾਤੀਵਾਲ, ਰਮਨਜੀਤ ਕੌਰ ਅੱਡਾ ਸਹੌਲੀ, ਜਸਪ੍ਰੀਤ ਸਿੰਘ ਗੋਬਿੰਦਪੁਰਾ,ਗੁਰਪ੍ਰੀਤ ਸਿੰਘ ਸੁੱਧੇਵਾਲ, ਜਸਵਿੰਦਰ ਸਿੰਘ, ਸਤਵੀਰ ਸਿੰਘ, ਗੁਰਮੀਤ ਸਿੰਘ ਨਿਰਮਾਣ ਤੇ ਵੱਖ ਵੱਖ ਸਕੂਲਾਂ ਦੇ ਅਧਿਆਪਕ ਤੇ ਪਿੰਡ ਵਾਸੀ ਹਾਜ਼ਰ ਸਨ। Government School News












