ਜੀਵਨ ਦਾ ਅਨੰਦ
ਬਹੁਤ ਸਮਾਂ ਪਹਿਲਾਂ ਦੀ ਗੱਲ ਹੈ ਜਦੋਂ ਸਿਕੰਦਰ ਆਪਣੇ ਤਾਕਤ ਦੇ ਜ਼ੋਰ ’ਤੇ ਦੁਨੀਆ ਭਰ ਵਿੱਚ ਰਾਜ ਕਰਨ ਲੱਗਾ ਸੀ ਉਹ ਆਪਣੀ ਤਾਕਤ ’ਤੇ ਇੰਨਾ ਹੰਕਾਰ ਕਰਨ ਲੱਗਾ ਸੀ ਕਿ ਹੁਣ ਉਹ ਅਮਰ ਹੋਣਾ ਚਾਹੁੰਦਾ ਸੀ ਉਸਨੇ ਪਤਾ ਲਾਇਆ ਕਿ ਕਿਤੇ ਅਜਿਹਾ ਪਾਣੀ ਹੈ ਜਿਸ ਨੂੰ ਪੀਣ ਨਾਲ ਵਿਅਕਤੀ ਅਮਰ ਹੋ ਸਕਦਾ ਹੈ ਦੇਸ਼-ਦੁਨੀਆ ’ਚ ਭਟਕਣ ਤੋਂ ਬਾਅਦ ਆਖਿਰਕਾਰ ਸਿਕੰਦਰ ਨੇ ਉਸ ਥਾਂ ਨੂੰ ਲੱਭ ਲਿਆ ਜਿੱਥੇ ਉਸ ਨੂੰ ਅੰਮ੍ਰਿਤ ਪ੍ਰਾਪਤ ਹੋ ਸਕਦਾ ਸੀ ਉਹ ਇੱਕ ਪੁਰਾਣੀ ਗੁਫਾ ਸੀ ਜਿੱਥੇ ਕੋਈ ਆਉਂਦਾ-ਜਾਂਦਾ ਨਹੀਂ ਸੀ।
ਦੇਖਣ ਵਿੱਚ ਉਹ ਬਹੁਤ ਡਰਾਉਣੀ ਲੱਗ ਰਹੀ ਸੀ ਪਰ ਸਿਕੰਦਰ ਨੇ ਇੱਕ ਜ਼ੋਰ ਨਾਲ ਸਾਹ ਲਿਆ ਅਤੇ ਗੁਫਾ ਵਿੱਚ ਦਾਖ਼ਲ ਹੋ ਗਿਆ ਉੱਥੇ ਉਸ ਨੇ ਵੇਖਿਆ ਕਿ ਗੁਫਾ ਦੇ ਅੰਦਰ ਇੱਕ ਅੰਮ੍ਰਿਤ ਦਾ ਝਰਨਾ ਵਗ ਰਿਹਾ ਹੈ ਉਸਨੇ ਪਾਣੀ ਪੀਣ ਲਈ ਹੱਥ ਵਧਾਇਆ ਹੀ ਸੀ ਕਿ ਇੱਕ ਕਾਂ ਦੀ ਅਵਾਜ ਆਈ ਕਾਂ ਗੁਫਾ ਦੇ ਅੰਦਰ ਹੀ ਬੈਠਾ ਸੀ ਕਾਂ ਜ਼ੋਰ ਨਾਲ ਬੋਲਿਆ, ‘‘ਠਹਿਰ, ਰੁਕ ਜਾ ਇਹ ਭੁੱਲ ਨਾ ਕਰਨਾ’’ ਸਿਕੰਦਰ ਨੇ ਕਾਂ ਵੱਲ ਵੇਖਿਆ ਉਹ ਬੜੀ ਹੀ ਤਰਸਯੋਗ ਹਾਲਤ ਵਿੱਚ ਸੀ, ਖੰਭ ਝੜ ਗਏ ਸਨ, ਪੰਜੇ ਡਿੱਗ ਗਏ ਸਨ, ਉਹ ਅੰਨ੍ਹਾ ਵੀ ਹੋ ਗਿਆ ਸੀ ਬੱਸ ਪਿੰਜਰ ਹੀ ਬਾਕੀ ਰਹਿ ਗਿਆ ਸੀ
ਸਿਕੰਦਰ ਨੇ ਕਿਹਾ, ‘‘ਤੂੰ ਕੌਣ ਹੁੰਦਾ ਹੈ ਮੈਨੂੰ ਰੋਕਣ ਵਾਲਾ? ਮੈਂ ਪੂਰੀ ਦੁਨੀਆ ਨੂੰ ਜਿੱਤ ਸਕਦਾ ਹਾਂ ਤਾਂ ਇਹ ਅੰਮ੍ਰਿਤ ਪੀਣ ਤੋਂ ਮੈਨੂੰ ਤੂੰ ਕਿਵੇਂ ਰੋਕਦਾ ਹੈਂ?’’ ਤੱਦ ਕਾਂ ਨੇ ਅੱਖਾਂ ’ਚੋਂ ਹੰਝੂ ਕੇਰਦੇ ਹੋਏ ਬੋਲਿਆ ਕਿ ਮੈਂ ਵੀ ਅੰਮ੍ਰਿਤ ਦੀ ਤਲਾਸ਼ ਵਿੱਚ ਹੀ ਇਸ ਗੁਫਾ ਵਿੱਚ ਆਇਆ ਸੀ ਅਤੇ ਮੈਂ ਜ਼ਲਦਬਾਜ਼ੀ ਵਿੱਚ ਅੰਮ੍ਰਿਤ ਪੀ ਲਿਆ। ਹੁਣ ਮੈਂ ਕਦੇ ਮਰ ਨਹੀਂ ਸਕਦਾ, ਪਰ ਹੁਣ ਮੈਂ ਮਰਨਾ ਚਾਹੁੰਦਾ ਹਾਂ ਪਰ ਮਰ ਨਹੀਂ ਸਕਦਾ। ਵੇਖ ਲਓ ਮੇਰੀ ਹਾਲਤ…!’’
ਕਾਂ ਦੀ ਗੱਲ ਸੁਣ ਕੇ ਸਿਕੰਦਰ ਦੇਰ ਤੱਕ ਸੋਚਦਾ ਰਿਹਾ ਸੋਚਣ ਤੋਂ ਬਾਅਦ ਫਿਰ ਬਿਨਾ ਅੰਮ੍ਰਿਤ ਪੀਤੇ ਹੀ ਚੁੱਪਚਾਪ ਗੁਫਾ ’ਚੋਂ ਬਾਹਰ ਵਾਪਸ ਪਰਤ ਆਇਆ। ਸਿਕੰਦਰ ਸਮਝ ਚੁੱਕਾ ਸੀ ਕਿ ਜੀਵਨ ਦਾ ਆਨੰਦ ਉਸ ਸਮੇਂ ਤੱਕ ਹੀ ਰਹਿੰਦਾ ਹੈ ਜਦੋਂ ਤੱਕ ਅਸੀਂ ਉਸ ਆਨੰਦ ਨੂੰ ਭੋਗਣ ਦੀ ਹਾਲਤ ਵਿੱਚ ਹੁੰਦੇ ਹਾਂ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ