Ben Stokes : ਭਾਰਤ ਤੋਂ ਮਿਲੀ ਕਰਾਰੀ ਹਾਰ ਤੋਂ ਬਾਅਦ ਬੋਲੇ ਇੰਗਲਿਸ਼ ਕਪਤਾਨ ਸਟੋਕਸ, ਪੜ੍ਹੋ ਕੀ ਕਿਹਾ

Ben Stokes

ਬੋਲੇ, ਅੰਪਾਇਰ ਕਾਲ ਨੂੰ ਹਟਾ ਦੇਣਾ ਚਾਹੀਦਾ ਹੈ | Ben Stokes

  • ਤੀਜਾ ਟੈਸਟ ਮੈਚ ਰਾਂਚੀ ’ਚ 23 ਫਰਵਰੀ ਤੋਂ | Ben Stokes

ਸਪੋਰਟਸ ਡੈਸਕ। ਭਾਰਤੀ ਟੀਮ ਖਿਲਾਫ ਤੀਜੇ ਟੈਸਟ ਮੈਚ ’ਚ ਮਿਲੀ ਕਰਾਰੀ ਹਾਰ ਤੋਂ ਬਾਅਦ ਇੰਗਲਿਸ਼ ਕਪਤਾਨ ਬੇਨ ਸਟੋਕਸ ਦਾ ਵੱਡਾ ਬਿਆਨ ਆਇਆ ਹੈ। ਉਨ੍ਹਾਂ ਕਿਹਾ ਕਿ ਫੈਸਲਾ ਸਮੀਖਿਆ ਪ੍ਰਣਾਲੀ (ਡੀਆਰਐੱਸ) ਤੋਂ ਅੰਪਾਇਰ ਕਾਲ ਹਟਾਉਣ ਦੀ ਮੰਗ ਕੀਤੀ ਗਈ ਹੈ। ਸਟੋਕਸ ਤੀਜੇ ਟੈਸਟ ਮੈਚ ਦੀ ਦੂਜੀ ਪਾਰੀ ’ਚ ਜੈਕ ਕ੍ਰਾਲੀ ਨੂੰ ਲੱਤ ਅੜੀਕਾ ਆਊਟ ਕਰਾਰ ਦਿੱਤੇ ਜਾਣ ਦੇ ਫੈਸਲੇ ਤੋਂ ਬਹੁਤ ਨਿਰਾਸ਼ ਸਨ। ਇਹ ਹੀ ਵਜ੍ਹਾ ਨਾਲ ਉਨ੍ਹਾਂ ਨੇ ਡੀਆਰਐੱਸ ਨਿਯਮ ’ਚ ਬਦਲਾਅ ਲਿਆਉਣ ਦੀ ਮੰਗ ਕੀਤੀ ਹੈ। ਰਾਜਕੋਟ ’ਚ ਖੇਡੇ ਗਏ ਤੀਜੇ ਮੁਕਾਬਲੇ ’ਚ ਭਾਰਤੀ ਟੀਮ ਨੇ ਇੰਗਲੈਂਡ ਨੂੰ ਰਿਕਾਰਡ 434 ਦੌੜਾਂ ਨਾਲ ਹਰਾ ਦਿੱਤਾ ਤੇ 5 ਮੈਚਾਂ ਦੀ ਸੀਰੀਜ਼ ’ਚ 2-1 ਦੀ ਬੜ੍ਹਤ ਬਣਾ ਲਈ ਹੈ। ਲੜੀ ਦਾ ਚੌਥਾ ਮੁਕਾਬਲਾ ਰਾਂਚੀ ’ਚ 23 ਫਰਵਰੀ ਤੋਂ ਸ਼ੁਰੂ ਹੋਵੇਗਾ। (Ben Stokes)

Weather Update | ਮੌਸਮ ਵਿਭਾਗ ਨੇ ਜਾਰੀ ਕੀਤਾ ਮੀਂਹ ਤੇ ਗੜੇਮਾਰੀ ਦਾ ਅਲਰਟ, ਜਾਣੋ ਕਿੱਥੇ-ਕਿੱਥੇ ਬਦਲੇਗਾ ਮੌਸਮ……

ਮੈਨੂੰ ਲਗਦਾ ਹੈ ਕਿ ਅੰਪਾਇਰ ਕਾਲ ਨੂੰ ਹਟਾ ਦੇਣਾ ਚਾਹੀਦਾ ਹੈ : ਸਟੋਕਸ | Ben Stokes

ਮੈਚ ਤੋਂ ਬਾਅਦ ਸਟੋਕਸ ਤੇ ਇੰਗਲੈਂਡ ਦੇ ਕੋਚ ਬ੍ਰੈਂਡਨ ਮੈਕੁਲਮ ਨੂੰ ਮੈਚ ਰੈਫਰੀ ਜੇਫ ਕ੍ਰੋ ਨਾਲ ਗੱਲਬਾਤ ਕਰਦੇ ਹੋਏ ਵੇਖਿਆ ਗਿਆ ਸੀ। ਸਟੋਕਸ ਨੇ ਕਿਹਾ, ‘ਰੀਪਲੇ ’ਚ ਗੇਂਦ ਸਾਫ ਤੌਰ ’ਤੇ ਸਟੰਪ ਤੋਂ ਬਾਹਰ ਜਾ ਰਹੀ ਸੀ। ਅਜਿਹੇ ’ਚ ਜਦੋਂ ਅੰਪਾਇਰ ਕਾਲ ਦਾ ਫੈਸਲਾ ਆਇਆ ਤਾਂ ਅਸੀਂ ਥੋੜੇ ਹੈਰਾਨ ਸਾਂ। ਇਸ ਲਈ ਅਸੀਂ ਹਾਕ-ਆਈ ਦੇ ਲੋਕਾਂ ਤੋਂ ਸਪਸ਼ਟਾ ਚਾਹੁੰਦੇ ਸੀ। ਇਸ ’ਤੇ ਰੈਫਰੀ ਨੇ ਕਿਹਾ ਕਿ ਨੰਬਰਾਂ ਮੁਤਾਬਿਕ ਗੇਂਦ ਸਟੰਪ ਨਾਲ ਲੱਗ ਰਹੀ ਸੀ, ਪਰ ਪ੍ਰੋਜੈਕਸ਼ਨ ਗਲਤ ਸੀ। ਮੈਂ ਇਸ ਦਾ ਮਤਲਬ ਨਹੀਂ ਜਾਣਦਾ। ਅਜਿਹਾ ਨਹੀਂ ਕਿ ਇਸ ਲਈ ਕਿਸੇ ਨੂੰ ਦੋਸ਼ ਦੇ ਰਿਹਾ ਹਾਂ। ਮੈਨੂੰ ਨਹੀਂ ਪਤਾ ਕਿ ਇਹ ਸਭ ਕੀ ਚੱਲ ਰਿਹਾ ਹੈ?’ ਸਟੋਕਸ ਨੇ ਅੱਗੇ ਕਿਹਾ, ‘ਮੈਨੂੰ ਲਗਦਾ ਹੈ ਕਿ ਅੰਪਾਇਰ ਕਾਲ ਫੈਸਲੇ ਨੂੰ ਹਟਾ ਦੇਣਾ ਚਾਹੀਦਾ ਹੈ। ਜੇਕਰ ਗੇਂਦ ਸਟੰਪ ਨਾਲ ਲੱਗ ਰਹੀ ਹੈ, ਤਾਂ ਹੀ ਆਉਟ ਦੇਣਾ ਚਾਹੀਦਾ ਹੈ।’ (Ben Stokes)

ਕ੍ਰਾਲੇ 11 ਦੌੜਾਂ ਬਣਾ ਕੇ ਆਊਟ ਹੋਏ | Ben Stokes

ਰਾਜਕੋਟ ਟੈਸਟ ’ਚ ਇੰਗਲੈਂਡ ਦੇ ਓਪਨਰ ਜੈਕ ਕ੍ਰਾਲੇ ਲੱਤ ਅੜੀਕਾ ਆਊਟ ਹੋ ਗਏ ਸਨ। ਉਨ੍ਹਾਂ ਨੂੰ ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ 9ਵੇਂ ਓਵਰ ਦੀ ਦੂਜੀ ਗੇਂਦ ’ਤੇ ਪਵੇਲੀਅਨ ਭੇਜਿਆ। ਕ੍ਰਾਲੇ 26 ਗੇਂਦਾਂ ’ਤੇ 11 ਦੌੜਾਂ ਹੀ ਬਣਾ ਸਕੇ। ਜਦੋਂ ਕ੍ਰਾਲੇ 11 ਦੌੜਾਂ ਬਣਾ ਕੇ ਖੇਡ ਰਹੇ ਸਨ ਤਾਂ, ਉਹਦੋਂ ਬੁਮਰਾਹ ਦੀ ਗੇਂਦ ’ਤੇ ਲੱਤ ਅੜੀਕਾ ਦੀ ਜੋਰਦਾਰ ਅਪੀਲ ਹੋਈ। ਫੀਲਡ ਅੰਪਾਇਰ ਕੁਮਾਰ ਧਰਮਸੇਨਾ ਨੇ ਕ੍ਰਾਲੀ ਨੂੰ ਆਊਟ ਕਰਾਰ ਦਿੱਤਾ ਸੀ। ਇਸ ਤੋਂ ਬਾਅਦ ਇੰਗਲਿਸ਼ ਓਪਨਰ ਨੇ ਡੀਆਰਐੱਸ ਲੈ ਲਿਆ, ਗੇਂਦ-ਟ੍ਰੈਕਿੰਗ ਦੌਰਾਨ ਵੇਖਣ ’ਚ ਆਇਆ ਕਿ ਗੇਂਦ ਲੈੱਗ ਸਟੰਪ ਨੂੰ ਛੂ ਕੇ ਜਾ ਰਹੀ ਸੀ। ਇਸ ਤੋਂ ਬਾਅਦ ਅੰਪਾਇਰ ਕਾਲ ਕਾਰਨ ਉਨ੍ਹਾਂ ਨੂੰ ਪਵੇਲੀਅਨ ਵਾਪਸ ਪਰਤਣਾ ਪਿਆ, ਜਿਸ ਨਾਲ ਉਹ ਕਾਫੀ ਨਾਰਾਜ਼ ਦਿਖੇ। (Ben Stokes)

ਚੌਥੀ ਪਾਰੀ ’ਚ ਸਿਰਫ 122 ਦੌੜਾਂ ਹੀ ਬਣਾ ਸਕੀ ਇੰਗਲਿਸ਼ ਟੀਮ | Ben Stokes

ਭਾਰਤੀ ਟੀਮ ਨੇ ਐਤਾਵਰ ਨੂੰ ਰਾਜਕੋਟ ਟੈਸਟ ’ਚ 434 ਦੌੜਾਂ ਦੀ ਰਿਕਾਰਡ ਜਿੱਤ ਹਾਸਲ ਕੀਤੀ। ਮੈਚ ਦੇ ਚੌਥੇ ਦਿਨ 557 ਦੌੜਾਂ ਦੇ ਟੀਚੇ ਸਾਹਮਣੇ ਇੰਗਲੈਂਡ ਦੀ ਟੀਮ ਚੌਥੀ ਪਾਰੀ ’ਚ 122 ਦੌੜਾਂ ਦੀ ਬਣਾ ਸਕੀ। ਦੌੜਾਂ ਦੇ ਲਿਹਾਜ ਨਾਲ ਭਾਰਤੀ ਟੀਮ ਦੀ ਇਹ ਸਭ ਤੋਂ ਵੱਡੀ ਜਿੱਤ ਰਹੀ। ਇਸ ਤੋਂ ਪਹਿਲਾਂ ਟੀਮ ਇੰਡੀਆ ਨੇ 2021 ’ਚ ਮੁੰਬਈ ਦੇ ਵਾਨਖੇੜੇ ਸਟੇਡੀਅਮ ’ਚ ਨਿਊਜੀਲੈਂਡ ਨੂੰ 372 ਦੌੜਾਂ ਨਾਲ ਹਰਾਇਆ ਸੀ। ਨਿਰੰਜਨ ਸ਼ਾਹ ਸਟੇਡੀਅਮ ’ਚ ਪਹਿਲੀ ਪਾਰੀ ’ਚ ਭਾਰਤ ਨੇ 445 ਤੇ ਇੰਗਲੈਂਡ ਨੇ 319 ਦੌੜਾਂ ਬਣਾਇਆਂ ਸਨ। ਭਾਰਤ ਨੇ ਦੂਜੀ ਪਾਰੀ 430/4 ਦੌੜਾਂ ’ਤੇ ਐਲਾਨ ਦਿੱਤੀ ਸੀ। (Ben Stokes)