ਜੋ ਰੂਟ ਦੀ 1 ਸਾਲ ਬਾਅਦ ਟੀਮ ’ਚ ਵਾਪਸੀ | England Team
ਸਪੋਟਰਸ ਡੈਸਕ। England Team: ਇੰਗਲੈਂਡ ਕ੍ਰਿਕੇਟ ਬੋਰਡ (ਈਸੀਬੀ) ਨੇ ਐਤਵਾਰ ਨੂੰ ਚੈਂਪੀਅਨਸ ਟਰਾਫੀ ਤੇ ਭਾਰਤ ਦੌਰੇ ਲਈ ਟੀਮ ਦਾ ਐਲਾਨ ਕੀਤਾ। ਆਲਰਾਊਂਡਰ ਬੇਨ ਸਟੋਕਸ ਦਾ ਨਾਂਅ ਟੀਮ ’ਚ ਨਹੀਂ ਹੈ। ਬੱਲੇਬਾਜ਼ ਜੋ ਰੂਟ ਦੀ ਲਗਭਗ 1 ਸਾਲ ਬਾਅਦ ਵਨਡੇ ਟੀਮ ’ਚ ਵਾਪਸੀ ਹੋਈ ਹੈ। 15 ਮੈਂਬਰੀ ਟੀਮ ਦੀ ਕਪਤਾਨੀ ਜੋਸ ਬਟਲਰ ਕਰਨਗੇ। ਇੰਗਲੈਂਡ ਦੀ ਟੀਮ 22 ਜਨਵਰੀ ਤੋਂ 12 ਫਰਵਰੀ ਤੱਕ ਭਾਰਤ ਦਾ ਦੌਰਾ ਕਰੇਗੀ। ਟੀਮ ਇਸ ਦੌਰੇ ’ਚ ਭਾਰਤ ਖਿਲਾਫ 5 ਟੀ-20 ਤੇ 3 ਇੱਕਰੋਜ਼ਾ ਮੈਚ ਖੇਡੇਗੀ। ਜਦੋਂ ਕਿ ਚੈਂਪੀਅਨਸ ਟਰਾਫੀ ਦੇ ਸ਼ਡਿਊਲ ਦਾ ਅਜੇ ਐਲਾਨ ਨਹੀਂ ਕੀਤਾ ਗਿਆ ਹੈ।
ਇਹ ਖਬਰ ਵੀ ਪੜ੍ਹੋ : Weather Alert: ਮੌਸਮ ਵਿਭਾਗ ਦੀ ਆਈ ਚੇਤਾਵਨੀ, ਪੰਜਾਬ ਸਮੇਤ ਇਨ੍ਹਾਂ ਸੂਬਿਆਂ ’ਚ ਤੇਜ਼ ਹਵਾਵਾਂ ਨਾਲ ਬਦਲੇਗਾ ਮੌਸਮ
2023 ਵਿਸ਼ਵ ਕੱਪ ਤੋਂ ਬਾਅਦ ਟੀਮ ਤੋਂ ਬਾਹਰ ਹਨ ਜੋ ਰੂਟ
34 ਸਾਲਾ ਰੂਟ ਇਸ ਸਮੇਂ ਟੈਸਟ ’ਚ ਨੰਬਰ 1 ਬੱਲੇਬਾਜ਼ ਹੈ। ਉਸ ਨੇ 2024 ਟੈਸਟ ’ਚ 6 ਸੈਂਕੜਿਆਂ ਦੀ ਮਦਦ ਨਾਲ 1556 ਦੌੜਾਂ ਬਣਾਈਆਂ ਸਨ। ਇਸ ਦੌਰਾਨ ਉਸ ਦੀ ਔਸਤ 55.57 ਰਹੀ ਹੈ। ਜੋ ਰੂਟ ਨੇ 2019 ਤੋਂ ਹੁਣ ਤੱਕ ਖੇਡੇ ਗਏ 28 ਮੈਚਾਂ ’ਚ ਲਗਭਗ 29 ਦੀ ਔਸਤ ਨਾਲ 666 ਦੌੜਾਂ ਬਣਾਈਆਂ ਹਨ। ਇਸ ਤੋਂ ਇਲਾਵਾ ਸੀਨੀਅਰ ਬੱਲੇਬਾਜ਼ ਜੋ ਰੂਟ ਨੂੰ ਭਾਰਤ ’ਚ 2023 ਵਿਸ਼ਵ ਕੱਪ ’ਚ ਖਰਾਬ ਫਾਰਮ ਕਾਰਨ ਇੱਕਰੋਜ਼ਾ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਸੀ। ਟੀਮ ਇਸ ਟੂਰਨਾਮੈਂਟ ’ਚ ਗਰੁੱਪ ਪੜਾਅ ’ਚੋਂ ਹੀ ਬਾਹਰ ਹੋ ਗਈ ਸੀ। ਰੂਟ ਨੇ ਇਸ ਵਿਸ਼ਵ ਕੱਪ ’ਚ 30.66 ਦੀ ਔਸਤ ਨਾਲ 276 ਦੌੜਾਂ ਬਣਾਈਆਂ ਸਨ।
ਟੈਸਟ ਕਪਤਾਨ ਬੇਨ ਸਟੋਕਸ ਦਾ ਨਾਂਅ ਨਹੀਂ | England Team
ਇੰਗਲੈਂਡ ਦੇ ਸਟਾਰ ਆਲਰਾਊਂਡਰ ਬੇਨ ਸਟੋਕਸ ਦਾ ਨਾਂਅ ਟੀਮ ’ਚ ਨਹੀਂ ਹੈ। ਸਟੋਕਸ ਇਸ ਮਹੀਨੇ ਦੀ ਸ਼ੁਰੂਆਤ ’ਚ ਨਿਊਜ਼ੀਲੈਂਡ ਖਿਲਾਫ ਤੀਜੇ ਟੈਸਟ ਮੈਚ ਦੌਰਾਨ ਜ਼ਖਮੀ ਹੋ ਗਏ ਸਨ। ਉਸ ਨੂੰ ਹੈਮਸਟ੍ਰਿੰਗ ਦੀ ਸੱਟ ਲੱਗੀ ਹੈ। ਇਸ ਮੈਚ ’ਚ ਇੰਗਲੈਂਡ ਨੂੰ ਕੀਵੀਆਂ ਨੇ 423 ਦੌੜਾਂ ਨਾਲ ਹਰਾਇਆ ਸੀ।
ਬ੍ਰੈਂਡਨ ਮੈਕੁਲਮ ਲਈ ਪਹਿਲਾ ਵੱਡਾ ਟੂਰਨਾਮੈਂਟ | England Team
ਇੰਗਲੈਂਡ ਦੇ ਮੁੱਖ ਕੋਚ ਬ੍ਰੈਂਡਨ ਮੈਕੁਲਮ ਲਈ ਇਹ ਪਹਿਲਾ ਵੱਡਾ ਟੂਰਨਾਮੈਂਟ ਹੋਵੇਗਾ। ਉਹ ਮੁੱਖ ਕੋਚ ਦੇ ਤੌਰ ’ਤੇ ਪਹਿਲੀ ਵਾਰ ਭਾਰਤ ਦੇ ਸਫੇਦ ਗੇਂਦ ਦੌਰੇ ’ਤੇ ਹੋਣਗੇ। ਰੇਹਾਨ ਅਹਿਮਦ ਨੂੰ ਭਾਰਤ ਖਿਲਾਫ ਟੀ-20 ਸੀਰੀਜ਼ ਲਈ ਹੀ ਟੀਮ ’ਚ ਚੁਣਿਆ ਗਿਆ ਹੈ। ਜਦੋਂ ਕਿ ਜੋ ਰੂਟ ਸਿਰਫ ਵਨਡੇ ਟੀਮ ਦਾ ਹਿੱਸਾ ਹੋਣਗੇ। England Team
ਆਰਚਰ, ਵੁੱਡ ਤੇ ਐਟਿੰਕਸਨ ਤਿੰਨ ਤੇਜ਼ ਗੇਂਦਬਾਜ਼
150 ਦੀ ਰਫਤਾਰ ਨਾਲ ਲਗਾਤਾਰ ਗੇਂਦਬਾਜ਼ੀ ਕਰਨ ਵਾਲੇ ਜੋਫਰਾ ਆਰਚਰ ਦੀ ਸੱਟ ਤੋਂ ਬਾਅਦ ਟੀਮ ’ਚ ਵਾਪਸੀ ਹੋਈ ਹੈ। ਜਦਕਿ ਮਾਰਕ ਵੁੱਡ ਸੱਟ ਕਾਰਨ ਨਿਊਜ਼ੀਲੈਂਡ ਨਾਲ ਟੈਸਟ ਸੀਰੀਜ਼ ਦਾ ਹਿੱਸਾ ਨਹੀਂ ਸੀ। ਉਨ੍ਹਾਂ ਦਾ ਨਾਂਅ ਵੀ ਟੀਮ ’ਚ ਸ਼ਾਮਲ ਹੈ। ਗੇਂਦਬਾਜ਼ੀ ਆਲਰਾਊਂਡਰ ਗੁਸ ਐਟਿੰਕਸਨ, ਜਿਸ ਨੇ ਦਸੰਬਰ 2023 ਤੋਂ ਵਨਡੇ ਨਹੀਂ ਖੇਡਿਆ ਹੈ, ਦੀ ਵੀ ਟੀਮ ’ਚ ਵਾਪਸੀ ਹੋਈ ਹੈ। ਉਥੇ ਹੀ ਤੇਜ਼ ਗੇਂਦਬਾਜ਼ ਬ੍ਰੇਡਨ ਕਾਰਸੇ ਤੇ ਸ਼ਾਕਿਬ ਮਹਿਮੂਦ ਨੂੰ ਉਨ੍ਹਾਂ ਦੀ ਸ਼ਾਨਦਾਰ ਫਾਰਮ ਦੇ ਕਾਰਨ ਟੀਮ ’ਚ ਮੌਕਾ ਦਿੱਤਾ ਗਿਆ ਹੈ।
ਆਲਰਾਊਂਡਰ ਸੈਮ ਕਰਨ ਟੀਮ ਤੋਂ ਬਾਹਰ | England Team
2022 ’ਚ ਟੀ-20 ਵਿਸ਼ਵ ਕੱਪ ਜਿੱਤਣ ਵਾਲੇ ਆਲਰਾਊਂਡਰ ਸੈਮ ਕੁਰਾਨ ਲਈ ਟੀਮ ’ਚ ਕੋਈ ਜਗ੍ਹਾ ਨਹੀਂ ਹੈ। ਲੰਬੇ ਕੱਦ ਦੇ ਖਿਡਾਰੀ ਰੀਸ ਟੌਪਲੀ ਨੂੰ ਵੀ ਲਗਾਤਾਰ ਸੱਟਾਂ ਲੱਗਣ ਕਾਰਨ ਨਜ਼ਰਅੰਦਾਜ਼ ਕਰ ਦਿੱਤਾ ਗਿਆ ਹੈ। ਉਥੇ ਹੀ ਤੇਜ਼ ਗੇਂਦਬਾਜ਼ ਮੈਥਿਊ ਪੋਟਸ ਨੂੰ ਵੀ ਟੀਮ ’ਚ ਸ਼ਾਮਲ ਨਹੀਂ ਕੀਤਾ ਗਿਆ ਹੈ। ਲੈੱਗ ਸਪਿਨਰ ਆਦਿਲ ਰਾਸ਼ਿਦ ਨੂੰ ਇੰਗਲੈਂਡ ਦੇ ਪ੍ਰਮੁੱਖ ਸਪਿਨਰ ਵਜੋਂ ਟੀਮ ’ਚ ਸ਼ਾਮਲ ਕੀਤਾ ਗਿਆ ਹੈ। ਉਸ ਦਾ ਸਮਰਥਨ ਕਰਨ ਲਈ, ਟੀਮ ’ਚ ਪਾਰਟ-ਟਾਈਮ ਸਪਿਨਰ ਰੂਟ, ਲਿਆਮ ਲਿਵਿੰਗਸਟਨ ਤੇ ਜੈਕਬ ਬੈਥਲ ਹਨ।
ਚੈਂਪੀਅਨਜ਼ ਟਰਾਫੀ ਤੇ ਭਾਰਤ ਖਿਲਾਫ਼ ਇੱਕਰੋਜ਼ਾ ਲੜੀ ਲਈ ਇੰਗਲੈਂਡ ਦੀ ਟੀਮ
ਜੋਸ ਬਟਲਰ (ਕਪਤਾਨ), ਜੋਫਰਾ ਆਰਚਰ, ਗੁਸ ਐਟਕਿੰਸਨ, ਜੈਕਬ ਬੈਥਲ, ਹੈਰੀ ਬਰੂਕ, ਬ੍ਰਾਈਡਨ ਕਾਰਸੇ, ਬੇਨ ਡਕੇਟ, ਜੈਮੀ ਓਵਰਟਨ, ਜੈਮੀ ਸਮਿਥ, ਲਿਆਮ ਲਿਵਿੰਗਸਟੋਨ, ਆਦਿਲ ਰਾਸ਼ਿਦ, ਜੋ ਰੂਟ, ਸਾਕਿਬ ਮਹਿਮੂਦ, ਫਿਲ ਸਾਲਟ, ਮਾਰਕ ਵੁੱਡ।
ਭਾਰਤ ਖਿਲਾਫ ਟੀ-20 ਸੀਰੀਜ਼ ਲਈ ਇੰਗਲੈਂਡ ਦੀ ਟੀਮ
ਜੋਸ ਬਟਲਰ (ਕਪਤਾਨ), ਰੇਹਾਨ ਅਹਿਮਦ, ਜੋਫਰਾ ਆਰਚਰ, ਗੁਸ ਐਟਕਿੰਸਨ, ਜੈਕਬ ਬੈਥਲ, ਹੈਰੀ ਬਰੂਕ, ਬ੍ਰੇਡਨ ਕਾਰਸੇ, ਬੇਨ ਡਕੇਟ, ਜੈਮੀ ਓਵਰਟਨ, ਜੈਮੀ ਸਮਿਥ, ਲਿਆਮ ਲਿਵਿੰਗਸਟੋਨ, ਆਦਿਲ ਰਾਸ਼ਿਦ, ਸਾਕਿਬ , ਫਿਲ ਸਾਲਟ, ਮਾਰਕ ਵੁੱਡ।