England News: ਬਰਮਿੰਘਮ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਦੇ ਸੰਸਥਾਪਕ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਪਵਿੱਤਰ ਐੱਮਐੱਸਜੀ ਅਵਤਾਰ ਮਹੀਨੇ ਦੀ ਖੁਸ਼ੀ ’ਚ ਇੰਗਲੈਂਡ ਦੇ ਬਲਾਕ ਬਰਮਿੰਘਮ ਦੀ ਸਾਧ ਸੰਗਤ ਵੱਲੋਂ ਵਾਤਾਵਰਣ ਦੀ ਸ਼ੁੱਧਤਾ ਲਈ ਵੱਡੀ ਗਿਣਤੀ ਵਿਚ ਪੌਦੇ ਲਾਏ ਗਏ। ਇਸ ਮੌਕੇ ਸੇਵਾਦਾਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਰਮਿੰਘਮ ਦੇ ਇੱਕ ਪਾਰਕ ਵਿਖੇ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਦੇ 4 ਸੇਵਾਦਾਰਾਂ ਅਤੇ 3 ਬੱਚਿਆਂ ਨੇ ਸਥਾਨਕ ਕੌਂਸਿਲ ਦੇ ਅਧਿਕਾਰੀਆਂ, ਮੂਲ ਨਾਗਰਿਕਾਂ ਨਾਲ ਮਿਲ ਕੇ 600 ਪੌਦੇ ਲਾਏ ਹਨ।
Read Also : CBSE Date Sheet: ਸੀਬੀਐਸਈ ਨੇ 10ਵੀਂ ਤੇ12ਵੀਂ ਦੀ ਡੇਟਸ਼ੀਟ ਕੀਤੀ ਜਾਰੀ
ਇਸ ਮੌਕੇ ਸੇਵਾਦਾਰਾਂ ਨੇ ਅਧਿਕਾਰੀਆਂ ਅਤੇ ਮੂਲ ਨਾਗਰਿਕਾਂ ਨੂੰ ਡੇਰਾ ਸੱਚਾ ਸੌਦਾ ਵੱਲੋਂ ਕੀਤੇ ਜਾ ਰਹੇ 167 ਮਾਨਵਤਾ ਭਲਾਈ ਦੇ ਕਾਰਜਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਕੌਂਸਿਲ ਅਧਿਕਾਰੀਆਂ ਨੇ ਡੇਰਾ ਸੱਚਾ ਸੌਦਾ ਦੇ ਵਲੰਟੀਅਰਾਂ ਦਾ ਵੱਡੀ ਗਿਣਤੀ ਵਿਚ ਪੌਦੇ ਲਗਾਉਣ ਲਈ ਤਹਿਦਿਲੋਂ ਧੰਨਵਾਦ ਕੀਤਾ। England News