Afghanistan Vs England: ਚੈਂਪੀਅਨਜ਼ ਟਰਾਫੀ ’ਚ ਅੱਜ ਇੰਗਲੈਂਡ ਦਾ ਸਾਹਮਣਾ ਅਫਗਾਨਿਸਤਾਨ ਨਾਲ

Afghanistan Vs England
Afghanistan Vs England: ਚੈਂਪੀਅਨਜ਼ ਟਰਾਫੀ ’ਚ ਅੱਜ ਇੰਗਲੈਂਡ ਦਾ ਸਾਹਮਣਾ ਅਫਗਾਨਿਸਤਾਨ ਨਾਲ

ਦੋਵੇਂ ਟੀਮਾਂ ਨੂੰ ਇਹ ਮੈਚ ਜਿੱਤਣਾ ਜ਼ਰੂਰੀ | Afghanistan Vs England

Afghanistan Vs England: ਸਪੋਰਟਸ ਡੈਸਕ। ਆਈਸੀਸੀ ਚੈਂਪੀਅਨਜ਼ ਟਰਾਫੀ 2025 ਦਾ ਅੱਠਵਾਂ ਮੈਚ ਅੱਜ ਇੰਗਲੈਂਡ ਤੇ ਅਫਗਾਨਿਸਤਾਨ ਵਿਚਕਾਰ ਖੇਡਿਆ ਜਾਵੇਗਾ। ਇਹ ਮੈਚ ਲਾਹੌਰ ਦੇ ਗੱਦਾਫੀ ਸਟੇਡੀਅਮ ’ਚ ਭਾਰਤੀ ਸਮੇਂ ਅਨੁਸਾਰ ਦੁਪਹਿਰ 2:30 ਵਜੇ ਸ਼ੁਰੂ ਹੋਵੇਗਾ। ਦੋਵੇਂ ਟੀਮਾਂ ਚੈਂਪੀਅਨਜ਼ ਟਰਾਫੀ ’ਚ ਪਹਿਲੀ ਵਾਰ ਆਹਮੋ-ਸਾਹਮਣੇ ਹੋਣਗੀਆਂ। ਇੰਗਲੈਂਡ ਤੇ ਅਫਗਾਨਿਸਤਾਨ ਇਸ ਚੈਂਪੀਅਨਜ਼ ਟਰਾਫੀ ’ਚ ਆਪਣੇ ਪਹਿਲੇ ਮੈਚ ਹਾਰ ਗਏ ਸਨ। ਇੰਗਲੈਂਡ ਨੂੰ ਅਸਟਰੇਲੀਆ ਨੇ 5 ਵਿਕਟਾਂ ਨਾਲ ਹਰਾਇਆ, ਜਦੋਂ ਕਿ ਅਫਗਾਨਿਸਤਾਨ ਨੂੰ ਦੱਖਣੀ ਅਫਰੀਕਾ ਨੇ 107 ਦੌੜਾਂ ਨਾਲ ਹਰਾਇਆ। ਦੋਵੇਂ ਟੀਮਾਂ ਆਪਣੇ ਪਹਿਲੇ ਖਿਤਾਬ ਦੀ ਭਾਲ ’ਚ ਹਨ।

ਇਹ ਖਬਰ ਵੀ ਪੜ੍ਹੋ : Australia Vs South Africa: ਅਸਟਰੇਲੀਆ-ਅਫਰੀਕਾ ਮੈਚ ਮੀਂਹ ਕਾਰਨ ਰੱਦ, ਦੋਵੇਂ ਟੀਮਾਂ ’ਤੇ ਟੂਰਨਾਮੈਂਟ ’ਚੋਂ ਬਾਹਰ ਹੋਣ ਦਾ ਖਤਰਾ

ਮੈਚ ਸਬੰਧੀ ਜਾਣਕਾਰੀ | Afghanistan Vs England

  • ਟੂਰਨਾਮੈਂਟ : ਆਈਸੀਸੀ ਚੈਂਪੀਅਨਜ਼ ਟਰਾਫੀ 2025
  • ਮੈਚ : 8ਵਾਂ ਮੈਚ
  • ਟੀਮਾਂ : ਇੰਗਲੈਂਡ ਬਨਾਮ ਅਫਗਾਨਿਸਤਾਨ
  • ਮਿਤੀ : 26 ਫਰਵਰੀ
  • ਸਟੇਡੀਅਮ : ਗੱਦਾਫੀ ਸਟੇਡੀਅਮ, ਲਾਹੌਰ
  • ਸਮਾਂ : ਟਾਸ, ਦੁਪਹਿਰ 2:00 ਵਜੇ, ਮੈਚ ਸ਼ੁਰੂ- ਦੁਪਹਿਰ 2:30 ਵਜੇ

ਪਿੱਚ ਰਿਪੋਰਟ | Afghanistan Vs England

ਜ਼ਿਆਦਾਤਰ ਹਾਈ ਸਕੋਰਿੰਗ ਮੈਚ ਗੱਦਾਫੀ ਸਟੇਡੀਅਮ ’ਚ ਖੇਡੇ ਗਏ ਹਨ। ਇੱਥੋਂ ਦੀ ਪਿੱਚ ਬੱਲੇਬਾਜ਼ੀ ਲਈ ਅਨੁਕੂਲ ਹੈ ਤੇ ਇਸੇ ਕਰਕੇ ਇੱਥੇ ਉੱਚ ਸਕੋਰ ਵਾਲੇ ਮੈਚ ਵੇਖਣ ਨੂੰ ਮਿਲਦੇ ਹਨ। ਹੁਣ ਤੱਕ ਇੱਥੇ 70 ਇੱਕ ਰੋਜ਼ਾ ਮੈਚ ਖੇਡੇ ਜਾ ਚੁੱਕੇ ਹਨ। ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ 35 ਮੈਚ ਜਿੱਤੇ ਹਨ ਤੇ ਪਹਿਲਾਂ ਗੇਂਦਬਾਜ਼ੀ ਕਰਨ ਵਾਲੀ ਟੀਮ ਨੇ 33 ਮੈਚ ਜਿੱਤੇ ਹਨ। ਇਸ ਦੇ ਨਾਲ ਹੀ, ਇੱਕ ਮੈਚ ਦਾ ਨਤੀਜਾ ਵੀ ਤੈਅ ਨਹੀਂ ਹੋ ਸਕਿਆ। ਇੱਕ ਮੈਚ ਟਾਈ ਵੀ ਹੋਇਆ ਸੀ। ਇੱਥੇ ਸਭ ਤੋਂ ਜ਼ਿਆਦਾ ਸਕੋਰ 375/3 ਹੈ, ਜੋ ਪਾਕਿਸਤਾਨ ਨੇ 2015 ’ਚ ਜ਼ਿੰਬਾਬਵੇ ਵਿਰੁੱਧ ਬਣਾਇਆ ਸੀ। ਗੱਦਾਫੀ ਸਟੇਡੀਅਮ ’ਚ ਸਭ ਤੋਂ ਜ਼ਿਆਦਾ ਦੌੜਾਂ ਦਾ ਪਿੱਛਾ ਕਰਨ ਦਾ ਰਿਕਾਰਡ 349/4 ਹੈ, ਜੋ ਕਿ ਪਾਕਿਸਤਾਨ ਨੇ 2022 ’ਚ ਅਸਟਰੇਲੀਆ ਖਿਲਾਫ਼ ਕੀਤਾ ਸੀ।

ਮੌਸਮ ਰਿਪੋਰਟ | Afghanistan Vs England

ਬੁੱਧਵਾਰ ਨੂੰ ਇੰਗਲੈਂਡ-ਅਫਗਾਨਿਸਤਾਨ ਮੈਚ ਦੌਰਾਨ ਲਾਹੌਰ ਦਾ ਮੌਸਮ ਚੰਗਾ ਰਹੇਗਾ। ਇਸ ਦਿਨ ਇੱਥੇ ਬੱਦਲਵਾਈ ਰਹੇਗੀ, ਹਾਲਾਂਕਿ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਦਿਨ ਭਰ ਬੱਦਲਵਾਈ ਰਹੇਗੀ ਤੇ ਮੌਸਮ ਵੀ ਗਰਮ ਰਹੇਗਾ। ਤਾਪਮਾਨ 14 ਤੋਂ 25 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿਣ ਦੀ ਉਮੀਦ ਹੈ। ਇਸ ਦੇ ਨਾਲ ਹੀ, ਹਵਾ 15 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲੇਗੀ।

ਦੋਵੇਂ ਟੀਮਾਂ ਦੀ ਸੰਭਾਵਿਤ ਪਲੇਇੰਗ-11

ਇੰਗਲੈਂਡ : ਜੋਸ ਬਟਲਰ (ਕਪਤਾਨ), ਫਿਲ ਸਾਲਟ (ਵਿਕਟਕੀਪਰ), ਬੇਨ ਡਕੇਟ, ਜੈਮੀ ਸਮਿਥ, ਜੋ ਰੂਟ, ਹੈਰੀ ਬਰੂਕ, ਲਿਆਮ ਲਿਵਿੰਗਸਟੋਨ, ​​ਜੈਮੀ ਓਵਰਟਨ, ਜੋਫਰਾ ਆਰਚਰ, ਆਦਿਲ ਰਾਸ਼ਿਦ ਤੇ ਮਾਰਕ ਵੁੱਡ।

ਅਫਗਾਨਿਸਤਾਨ : ਹਸ਼ਮਤੁੱਲਾ ਸ਼ਾਹਿਦੀ (ਕਪਤਾਨ), ਇਬਰਾਹਿਮ ਜ਼ਦਰਾਨ, ਰਹਿਮਾਨਉੱਲਾ ਗੁਰਬਾਜ਼, ਸਦੀਕਉੱਲਾ ਅਟਲ, ਰਹਿਮਤ ਸ਼ਾਹ, ਅਜ਼ਮਤੁੱਲਾ ਉਮਰਜ਼ਈ, ਮੁਹੰਮਦ ਨਬੀ, ਗੁਲਬਦੀਨ ਨਾਇਬ, ਰਾਸ਼ਿਦ ਖਾਨ, ਨੂਰ ਅਹਿਮਦ ਤੇ ਫਜ਼ਲ-ਹੱਕ ਫਾਰੂਕੀ।

LEAVE A REPLY

Please enter your comment!
Please enter your name here