England Vs SL: ਮੈਨਚੇਸਟਰ ਟੈਸਟ ’ਚ ਇੰਗਲੈਂਡ ਨੇ ਸ਼੍ਰੀਲੰਕਾ ਨੂੰ 5 ਵਿਕਟਾਂ ਨਾਲ ਹਰਾਇਆ

England Vs SL
England Vs SL: ਮੈਨਚੇਸਟਰ ਟੈਸਟ ’ਚ ਇੰਗਲੈਂਡ ਨੇ ਸ਼੍ਰੀਲੰਕਾ ਨੂੰ 5 ਵਿਕਟਾਂ ਨਾਲ ਹਰਾਇਆ

ਦੂਜੀ ਪਾਰੀ ’ਚ ਜੋ ਰੂਟ ਦਾ ਅਰਧਸੈਂਕੜਾ | England Vs SL

  • ਕ੍ਰਿਸ ਵੋਕਸ ਨੂੰ 6 ਵਿਕਟਾਂ
  • ਜੇਮੀ ਸਮਿਥ ‘ਪਲੇਅਰ ਆਫ ਦਾ ਮੈਚ’

ਸਪੋਰਟਸ ਡੈਸਕ। England Vs SL: ਸ਼੍ਰੀਲੰਕਾ ਤੇ ਇੰਗਲੈਂਡ ਵਿਚਕਾਰ ਮਾਨਚੈਸਟਰ ’ਚ ਖੇਡੇ ਜਾ ਰਹੇ ਪਹਿਲੇ ਟੈਸਟ ਮੈਚ ’ਚ ਇੰਗਲੈਂਡ ਨੇ ਸ਼੍ਰੀਲੰਕਾ ਨੂੰ 5 ਵਿਕਟਾਂ ਨਾਲ ਹਰਾ ਦਿੱਤਾ। 206 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਇੰਗਲੈਂਡ ਲਈ ਜੋ ਰੂਟ ਨੇ 62 ਦੌੜਾਂ ਬਣਾਈਆਂ। ਸ਼੍ਰੀਲੰਕਾ ਦੀ ਟੀਮ ਨੇ ਦੂਜੀ ਪਾਰੀ ’ਚ 326 ਦੌੜਾਂ ਬਣਾਈਆਂ ਸਨ। ਵਿਕਟਕੀਪਰ ਬੱਲੇਬਾਜ ਦਿਨੇਸ਼ ਚਾਂਦੀਮਲ ਨੇ 79 ਦੌੜਾਂ ਤੇ ਕਮਿੰਦੂ ਮੈਂਡਿਸ ਨੇ 113 ਦੌੜਾਂ ਬਣਾਈਆਂ। ਇੰਗਲੈਂਡ ਲਈ ਮੈਥਿਊ ਪੋਟਸ ਤੇ ਕ੍ਰਿਸ ਵੋਕਸ ਨੇ 3-3 ਵਿਕਟਾਂ ਲਈਆਂ।

ਦੂਜੀ ਪਾਰੀ ’ਚ ਜੋ ਰੂਟ ਦਾ ਅਰਧ ਸੈਂਕੜਾ | England Vs SL

ਇੰਗਲੈਂਡ ਨੇ ਦੌੜਾਂ ਦਾ ਪਿੱਛਾ ਕਰਦੇ ਹੋਏ 70 ਦੌੜਾਂ ’ਤੇ 3 ਵਿਕਟਾਂ ਗੁਆ ਦਿੱਤੀਆਂ ਸਨ। ਪਰ ਤਜਰਬੇਕਾਰ ਬੱਲੇਬਾਜ ਜੋ ਰੂਟ ਟੀਮ ਨਾਲ ਰਹੇ। ਉਨ੍ਹਾਂ ਨੇ 128 ਗੇਂਦਾਂ ’ਤੇ 62 ਦੌੜਾਂ ਦੀ ਪਾਰੀ ਖੇਡੀ। ‘ਪਲੇਅਰ ਆਫ ਦਿ ਮੈਚ’ ਜੈਮੀ ਸਮਿਥ ਨੇ ਪਹਿਲੀ ਪਾਰੀ ’ਚ 111 ਅਤੇ ਦੂਜੀ ਪਾਰੀ ’ਚ 39 ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਇੰਗਲੈਂਡ ਦੀ ਟੀਮ ਪਹਿਲੀ ਪਾਰੀ ’ਚ 358 ਦੌੜਾਂ ’ਤੇ ਆਲ ਆਊਟ ਹੋ ਗਈ ਸੀ। ਟੀਮ ਵੱਲੋਂ ਵਿਕਟਕੀਪਰ ਜੈਮੀ ਸਮਿਥ ਨੇ ਆਪਣੇ ਕਰੀਅਰ ਦਾ ਪਹਿਲਾ ਸੈਂਕੜਾ ਜੜਿਆ ਸੀ। ਸ਼੍ਰੀਲੰਕਾ ਦੀ ਟੀਮ ਨੇ ਪਹਿਲੀ ਪਾਰੀ ’ਚ 236 ਦੌੜਾਂ ਬਣਾਈਆਂ ਸਨ। England Vs SL

Read This : ਸ਼੍ਰੀਲੰਕਾ ਨੇ ਇੰਗਲੈਂਡ ਨੂੰ 8 ਵਿਕਟਾਂ ਨਾਲ ਹਰਾ ਕੇ ਇੰਗਲੈਂਡ ਦੀਆਂ ਉਮੀਦਾਂ ’ਤੇ ਫੇਰਿਆ ਪਾਣੀ 

ਜੈਮੀ ਸਮਿਥ ਨੇ ਇੰਗਲੈਂਡ ਨੂੰ ਮਜਬੂਤ ਬੜ੍ਹਤ ਦਿਵਾਈ | England Vs SL

ਇੰਗਲੈਂਡ ਨੇ ਤੀਜੇ ਦਿਨ 259/6 ਦੇ ਸਕੋਰ ਨਾਲ ਆਪਣੀ ਪਾਰੀ ਜਾਰੀ ਰੱਖੀ। ਜੈਮੀ ਸਮਿਥ ਨੇ 72 ਦੌੜਾਂ ਦੇ ਸਕੋਰ ਨਾਲ ਖੇਡਣਾ ਸ਼ੁਰੂ ਕੀਤਾ ਤਾਂ ਉਨ੍ਹਾਂ ਸਾਹਮਣੇ ਗੁਸ ਐਟਕਿੰਸਨ 20 ਦੌੜਾਂ ਬਣਾ ਕੇ ਆਊਟ ਹੋ ਗਏ ਪਰ ਟੀਮ ਦਾ ਸਕੋਰ 300 ਦੇ ਪਾਰ ਪਹੁੰਚ ਗਿਆ। ਸਮਿਥ ਨੇ ਸੈਂਕੜਾ ਜੜਿਆ ਪਰ ਉਹ ਵੀ 111 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਅਖੀਰ ’ਚ ਮੈਥਿਊ ਪੋਟਸ ਨੇ 17 ਦੌੜਾਂ, ਮਾਰਕ ਵੁੱਡ ਨੇ 22 ਦੌੜਾਂ ਤੇ ਸ਼ੋਏਬ ਬਸੀਰ ਨੇ 3 ਦੌੜਾਂ ਬਣਾ ਕੇ ਟੀਮ ਦਾ ਸਕੋਰ 358 ਦੌੜਾਂ ਤੱਕ ਪਹੁੰਚਾਇਆ। ਸ਼੍ਰੀਲੰਕਾ ਵੱਲੋਂ ਅਸਥਾ ਫਰਨਾਂਡੋ ਨੇ 4 ਤੇ ਪ੍ਰਭਾਤ ਜੈਸੂਰੀਆ ਨੇ 3 ਵਿਕਟਾਂ ਲਈਆਂ। ਵਿਸ਼ਵਾ ਫਰਨਾਂਡੋ ਨੇ 2 ਤੇ ਮਿਲਾਨ ਰਤਨਾਇਕ ਨੂੰ ਇੱਕ ਵਿਕਟ ਮਿਲੀ।