ਸਰਸਾ | ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਜੋ ਜੀਵ ਮਾਲਕ ਦਾ ਨਾਮ ਦਿਲੋ-ਦਿਮਾਗ ‘ਚ ਵਸਾ ਲੈਂਦਾ ਹੈ ਅਤੇ ਜਦੋਂ ਮਾਲਕ ਨੂੰ ਸੱਚੀ ਤੜਫ਼ ਨਾਲ ਪੁਕਾਰਦਾ ਹੈ ਤਾਂ ਉਹ ਨਾਮ ਅੰਦਰ-ਬਾਹਰ ਦੀ ਸਫ਼ਾਈ ਕਰ ਦਿੰਦਾ ਹੈ ਇਨਸਾਨ ਦੇ ਤਮਾਮ ਬੁਰੇ ਖ਼ਿਆਲਾਂ ਨੂੰ, ਕਰਮਾਂ ਨੂੰ ਖਤਮ ਕਰਦਾ ਹੈ ਅਤੇ ਅੰਦਰ ਪਾਕ-ਪਵਿੱਤਰ ਵਿਚਾਰ ਦੇ ਕੇ ਮਾਲਕ ਨੂੰ ਮਿਲਣ ਦੇ ਕਾਬਲ ਬਣਾ ਦਿੰਦਾ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜਿਸ ਤਰ੍ਹਾਂ ਦੁਨੀਆਂ ‘ਚ ਰਹਿੰਦੇ ਹੋਏ ਤੁਸੀਂ ਦੁਨੀਆਂਦਾਰੀ ਦੇ ਕੰਮ-ਧੰਦਿਆਂ ‘ਚ ਇੰਨੇ ਗੁਆਚੇ ਰਹਿੰਦੇ ਹੋ ਕਿ ਭਾਵੇਂ ਤੁਸੀਂ ਰੋਟੀ ਖਾ ਰਹੇ ਹੋ, ਨਹਾ ਰਹੇ ਹੋ, ਸੌਂ ਰਹੇ ਹੋ ਤਾਂ ਵੀ ਦੁਨਿਆਵੀ ਕੰਮ-ਧੰਦਿਆਂ ਦੀ ਚਿੰਤਾ, ਟੈਨਸ਼ਨ, ਪਰੇਸ਼ਾਨੀ ਤੁਹਾਡੇ ਦਿਲੋ-ਦਿਮਾਗ ‘ਚ ਆਟੋਮੈਟਿਕਲੀ ਘੁੰਮਦੀ ਰਹਿੰਦੀ ਹੈ ਤੁਸੀਂ ਚਾਹੁੰਦੇ ਨਹੀਂ ਹੋ ਪਰ ਫਿਰ ਵੀ ਕੁਦਰਤੀ ਤੌਰ ‘ਤੇ ਚਿੰਤਾ ਤੁਹਾਡੇ ਦਿਲੋ-ਦਿਮਾਗ ‘ਚ ਘੁੰਮਦੀ ਰਹਿੰਦੀ ਹੈ ਤੁਹਾਡੀ ਸਰੀਰਕ ਸਥਿਤੀ ਕਿਹੋ-ਜਿਹੀ ਵੀ ਹੋਵੇ, ਪਰ ਤੁਹਾਡੇ ਅੰਦਰ ਉਹੀ ਚੀਜ਼ ਵਾਰ-ਵਾਰ ਘੁੰਮਦੀ ਰਹਿੰਦੀ ਹੈ, ਪਰ ਕੀ ਕਦੇ ਅਜਿਹਾ ਹੋਇਆ ਹੈ ਕਿ ਤੁਹਾਡੇ ਅੰਦਰ ਰਾਮ-ਨਾਮ ਘੁੰਮਦਾ ਹੋਵੇ? ਅਜਿਹਾ ਕਦੇ-ਕਦੇ ਹੁੰਦਾ ਹੈ ਜੋ ਦ੍ਰਿੜ੍ਹ-ਵਿਸ਼ਵਾਸ ਰੱਖਦੇ ਹਨ, ਮਾਲਕ ਦਾ ਨਾਮ ਜਪਦੇ ਹਨ ਉਨ੍ਹਾਂ ਦੇ ਅੰਦਰ ਜ਼ਰੂਰ ਅਜਿਹਾ ਹੁੰਦਾ ਰਹਿੰਦਾ ਹੈ ਕਦਮ-ਕਦਮ ‘ਤੇ ਸਤਿਗੁਰੂ ਦਾ ਅਹਿਸਾਸ ਹੁੰਦਾ ਹੈ ਆਦਮੀ ਭਾਵੇਂ ਓਨਾ ਸਿਮਰਨ ਨਹੀਂ ਕਰ ਪਾਉਂਦਾ, ਪਰ ਉਸ ਨੂੰ ਦ੍ਰਿੜ੍ਹ ਵਿਸ਼ਵਾਸ ਹੈ ਤਾਂ ਵੀ ਉਸ ਦੀ ਤਾਰ ਆਪਣੇ ਸਤਿਗੁਰੂ-ਮੌਲਾ ਨਾਲ ਜੁੜੀ ਰਹਿੰਦੀ ਹੈ ਕਿਤੇ ਵੀ ਘੁੰਮੋ, ਕਿਤੇ ਵੀ ਜਾਓ ਤਾਂ ਅੰਦਰ ਸਤਿਗੁਰੂ ਦਾ ਖ਼ਿਆਲ ਜ਼ਰੂਰ ਰਹਿੰਦਾ ਹੈ ਗੱਲ-ਗੱਲ ‘ਤੇ ਉਸ ਦੇ ਦਿਮਾਗ ‘ਚ ਆਪਣੇ ਮਾਲਕ ਦੇ ਦਰਸ਼ਨਾਂ, ਬਚਨਾਂ ਦਾ ਅਹਿਸਾਸ ਹੁੰਦਾ ਰਹਿੰਦਾ ਹੈ ਪਰ ਅਜਿਹਾ ਬਹੁਤ ਘੱਟ ਲੋਕਾਂ ਦੇ ਨਾਲ ਹੁੰਦਾ ਹੈ ਇਹ ਸਭ ਬੇਪਰਵਾਹ ਜੀ ਦੀ ਰਹਿਮਤ ਨਾਲ ਹੁੰਦਾ ਹੈ ਨਹੀਂ ਤਾਂ ਅਜਿਹਾ ਹੋਣਾ ਇਸ ਕਲਿਯੁਗ ‘ਚ ਬੜਾ ਮੁਸ਼ਕਿਲ ਹੈ ਕਿ ਇਨਸਾਨ ਦੇ ਅੰਦਰ ਆਪਣੇ ਸਤਿਗੁਰੂ ਦੇ ਵਿਚਾਰ ਹੀ ਘੁੰਮਣ ਜਿਵੇਂ ਕੋਈ ਨਵਾਂ ਕੰਮ ਸ਼ੁਰੂ ਕਰਨ ਜਾ ਰਿਹਾ ਹੈ ਤਾਂ ਮਾਲਕ ਨੂੰ ਯਾਦ ਕੀਤਾ ਘਰੋਂ ਬਾਹਰ ਭਾਵੇਂ ਥੋੜ੍ਹੀ ਦੂਰ ਹੀ ਜਾਣਾ ਹੈ ਤਾਂ ਖ਼ਿਆਲ ਮਾਲਕ ਵੱਲ ਰੱਖਦਾ ਹੈ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਨਾਅਰਾ ਲਾ ਕੇ ਚੱਲ ਪਏ, ਤਾਂ ਇਹ ਨਾਅਰਾ ਬਹੁਤ ਵੱਡੀ ਚੀਜ਼ ਹੈ ਇਸ ਤਰ੍ਹਾਂ ਜ਼ੁਬਾਨ ‘ਤੇ ਆਉਣਾ ਬਹੁਤ ਹੀ ਭਾਗਾਂ ਦੀ ਗੱਲ ਹੈ, ਕਿਉਂਕਿ ਉਸ ਸਮੇਂ ਥੋੜ੍ਹੀ ਦੇਰ ਲਈ ਵੀ ਮਾਲਕ ਦੀ ਯਾਦ ਆਉਂਦੀ ਹੈ ਅਤੇ ਉਹ ਮਾਲਕ ਦੀ ਭਗਤੀ ਮਨਜ਼ੂਰ ਹੋ ਜਾਂਦੀ ਹੈ
ਆਪ ਜੀ ਨੇ ਫ਼ਰਮਾਇਆ ਕਿ ਇਨਸਾਨ ਨੂੰ ਚੱਲਦੇ, ਬੈਠ ਕੇ, ਉੱਠਦੇ, ਕੰਮ-ਧੰਦਾ ਕਰਦੇ ਹੋਏ ਮਾਲਕ ਨੂੰ ਯਾਦ ਕਰਦੇ ਰਹਿਣਾ ਚਾਹੀਦਾ ਹੈ ਥੋੜ੍ਹਾ ਜਿਹਾ ਵੀ ਕੀਤਾ ਗਿਆ ਸਿਮਰਨ ਇਨਸਾਨ ਨੂੰ ਬੇਇੰਤਹਾ ਖੁਸ਼ੀਆਂ ਬਖ਼ਸ਼ ਦਿੰਦਾ ਹੈ ਅਜਿਹੀਆਂ-ਅਜਿਹੀਆਂ ਉਲਝਣਾਂ, ਅਜਿਹੇ-ਅਜਿਹੇ ਬੁਰੇ ਕਰਮ ਜਿਨ੍ਹਾਂ ਬਾਰੇ ਇਨਸਾਨ ਸੋਚਦਾ ਹੈ ਕਿ ਇਨ੍ਹਾਂ ਦਾ ਕੋਈ ਨਿਪਟਾਰਾ ਹੈ ਹੀ ਨਹੀਂ, ਤਾਂ ਸਤਿਗੁਰੂ ਦੀ ਯਾਦ, ਕੀਤਾ ਗਿਆ ਸਿਮਰਨ-ਸੇਵਾ ਉਸ ਉਲਝਣ ਨੂੰ ਚੁਟਕੀ ‘ਚ ਦੂਰ ਕਰ ਦਿੰਦਾ ਹੈ ਅਤੇ ਇਨਸਾਨ ਹੈਰਾਨ ਰਹਿ ਜਾਂਦਾ ਹੈ ਕਿ ਇਹ ਕਿਵੇਂ ਹੋ ਸਕਦਾ ਹੈ ਇਹ ਸਭ ਤੁਹਾਡੇ ਸਿਮਰਨ, ਪਿਆਰ ਅਤੇ ਮਾਲਕ ਦੀ ਰਹਿਮਤ ਦਾ ਕਮਾਲ ਹੈ, ਕਿਉਂਕਿ ਇਹ ਤਿੰਨੇ ਚੀਜ਼ਾਂ ਇਕੱਠੀਆਂ ਹੋਣ ਤਾਂ ਹੀ ਗੱਲ ਬਣਦੀ ਹੈ ਤੁਸੀਂ ਸਿਮਰਨ ਕਰੋ, ਸਤਿਗੁਰੂ ‘ਤੇ ਦ੍ਰਿੜ੍ਹ ਵਿਸ਼ਵਾਸ ਹੋਵੇ, ਸੇਵਾ ਕਰੋ ਤਾਂ ਸਤਿਗੁਰੂ ਕੁਦਰਤੀ ਰਹਿਮਤ ਕਰਦੇ ਹਨ ਇਹੀ ਸਾਰਾ ਤਾਲਮੇਲ ਖੁਸ਼ੀਆਂ ਬਖ਼ਸ਼ਦਾ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ