ਇਲਾਜ ਪ੍ਰਣਾਲੀਆਂ ਦੇ ਉਤਸ਼ਾਹਜਨਕ ਨਤੀਜੇ

Cancer Treatment

Treatment System: ਭਾਰਤ ’ਚ ਰਵਾਇਤੀ ਇਲਾਜ ਪ੍ਰਣਾਲੀਆਂ, ਜਿਵੇਂ ਆਯੂਰਵੇਦ, ਹੋਮਿਓਪੈਥੀ, ਯੂਨਾਨੀ ਅਤੇ ਕੁਦਰਤੀ ਇਲਾਜ, ਸਦੀਆਂ ਤੋਂ ਚੱਲੀਆਂ ਆ ਰਹੀਆਂ ਹਨ ਅਤੇ ਇਨ੍ਹਾਂ ਦਾ ਅਸਰ ਵੀ ਬੇਹੱਦ ਮਹੱਤਵਪੂਰਨ ਰਿਹਾ ਹੈ ਪਰ, ਇਨ੍ਹਾਂ ਪ੍ਰਣਾਲੀਆਂ ਨੂੰ ਸਹੀ ਪਛਾਣ ਅਤੇ ਮਾਨਤਾ ਨਹੀਂ ਮਿਲ ਸਕੀ ਸੀ ਇਸ ਨੂੰ ਦੇਖਦਿਆਂ, 2014 ’ਚ ਕੇਂਦਰ ਸਰਕਾਰ ਨੇ ਆਯੂਸ਼ ਮੰਤਰਾਲੇ ਦੀ ਸਥਾਪਨਾ ਕੀਤੀ, ਜੋ ਇਨ੍ਹਾਂ ਰਿਵਾਇਤੀ ਇਲਾਜ ਪ੍ਰਣਾਲੀਆਂ ਨੂੰ ਹੱਲਾਸ਼ੇਰੀ ਦੇਣ, ਉਨ੍ਹਾਂ ਦੀ ਖੋਜ ਕਰਨ ਅਤੇ ਆਧੁਨਿਕ ਇਲਾਜ ਪ੍ਰਣਾਲੀਆਂ ਨਾਲ ਜੋੜਨ ਲਈ ਵਚਨਬੱਧ ਸੀ ਆਯੂਸ਼ ਮੰਤਰਾਲੇ ਦੇ ਹੋਂਦ ’ਚ ਆਉਣ ਤੋਂ ਇੱਕ ਦਹਾਕੇ ਬਾਅਦ, ਇਸ ਦੇ ਅਸਰ ਅਤੇ ਨਤੀਜੇ ਬੇਹੱਦ ਉਤਸ਼ਾਹਜਨਕ ਸਾਹਮਣੇ ਆਏ ਹਨ। Treatment System

ਇਹ ਖਬਰ ਵੀ ਪੜ੍ਹੋ : Naamcharcha News: ਬਲਾਕਾਂ ਦੇ ਵੱਖ-ਵੱਖ ਪਿੰਡਾਂ ’ਚ ਸਾਧ-ਸੰਗਤ ਨੇ ਨਾਮ ਚਰਚਾ ਕਰਕੇ ਗਾਇਆ ਗੁਰੂ ਜੱਸ

ਮੰਤਰਾਲੇ ਵੱਲੋਂ ਕੀਤੇ ਗਏ ਯਤਨਾਂ ਨੇ ਆਯੂਸ਼ ਬਜ਼ਾਰ ਨੂੰ ਮਜ਼ਬੂਤ ਕੀਤਾ ਅਤੇ 2014 ’ਚ 2.8 ਅਰਬ ਡਾਲਰ ਦੇ ਆਕਾਰ ਵਾਲਾ ਆਯੂਸ਼ ਬਜ਼ਾਰ ਹੁਣ 43.4 ਅਰਬ ਡਾਲਰ ਤੱਕ ਪਹੁੰਚ ਗਿਆ ਹੈ, ਜੋ ਇਸ ਖੇਤਰ ’ਚ ਹੋਏ ਵਾਧੇ ਦਾ ਸਪੱਸ਼ਟ ਸੰਕੇਤ ਹੈ ਇਹ ਅੰਕੜਾ ਨਾ ਸਿਰਫ਼ ਭਾਰਤ ਅੰਦਰ, ਸਗੋਂ ਵਿਦੇਸ਼ਾਂ ’ਚ ਵੀ ਸਾਡੀ ਰਿਵਾਇਤੀ ਇਲਾਜ ਪ੍ਰਣਾਲੀਆਂ ੍ਰਪ੍ਰਤੀ ਵਧਦੀ ਰੂਚੀ ਅਤੇ ਵਿਸ਼ਵਾਸ ਨੂੰ ਦਰਸ਼ਾਉਂਦਾ ਹੈ ਇਸ ਤੋਂ ਇਲਾਵਾ, ਆਯੂਸ਼ ਮੰਤਰਾਲੇ ਵੱਲੋਂ ਕੀਤੇ ਗਏ ਯਤਨਾਂ ਕਾਰਨ ਆਯੂਸ਼ ਉਤਪਾਦਾਂ ਦਾ ਨਿਰਯਾਤ ਵੀ ਦੁੱਗਣਾ ਹੋ ਗਿਆ ਹੈ ਇਹ ਇਸ ਗੱਲ ਦਾ ਪ੍ਰਮਾਣ ਹੈ ਕਿ ਹੁਣ ਆਯੂਸ਼ ਪ੍ਰਣਾਲੀਆਂ ਨਾ ਸਿਰਫ਼ ਭਾਰਤ ’ਚ। Treatment System

ਸਗੋਂ ਪੂਰੀ ਦੁਨੀਆ ’ਚ ਇੱਕ ਪ੍ਰਭਾਵਸ਼ਾਲੀ ਇਲਾਜ ਬਦਲ ਦੇ ਰੂਪ ’ਚ ਸਵੀਕਾਰ ਕੀਤੀਆਂ ਜਾ ਰਹੀਆਂ ਹਨ ਇਨ੍ਹਾਂ ਉਤਪਾਦਾਂ ਅਤੇ ਸੇਵਾਵਾਂ ਦੀ ਵਧਦੀ ਮੰਗ ਨੇ ਭਾਰਤ ਨੂੰ ਆਯੂਸ਼ ਖੇਤਰ ’ਚ ਸੰਸਾਰਿਕ ਆਗੂ ਦੇ ਰੂਪ ’ਚ ਸਥਾਪਿਤ ਕੀਤਾ ਹੈ ਮੰਤਰਾਲੇ ਨੇ ਇਨ੍ਹਾਂ ਪ੍ਰਣਾਲੀਆਂ ਦੇ ਖੋਜ ਅਤੇ ਵਿਕਾਸ ’ਤੇ ਧਿਆਨ ਕੇਂਦਰਿਤ ਕੀਤਾ, ਅਤੇ ਆਧੁਨਿਕ ਵਿਗਿਆਨ ਨਾਲ ਇਨ੍ਹਾਂ ਦਾ ਤਾਲਮੇਲ ਕਰਨ ਦਾ ਯਤਨ ਕੀਤਾ ਆਖਰਕਾਰ, ਆਯੂਸ਼ ਮੰਤਰਾਲੇ ਦਾ ਗਠਨ ਨਾ ਸਿਰਫ਼ ਭਾਰਤ ’ਚ, ਸਗੋਂ ਸੰਸਾਰ ਪੱਧਰ ’ਤੇ ਰਿਵਾਇਤੀ ਇਲਾਜ ਪ੍ਰਣਾਲੀਆਂ ਦੀ ਹਰਮਨਪਿਆਰਤਾ ਅਤੇ ਸਵੀਕਾਰਤਾ ਵਧਾਉਣ ’ਚ ਸਹਾਇਕ ਸਾਬਤ ਹੋਇਆ ਹੈ। Treatment System