Punjab Crime News: ਪੰਜਾਬ ਦੀ ਇਸ ਮਸ਼ਹੂਰ ਜ਼ੇਲ੍ਹ ’ਚ ਐਨਕਾਊਂਟਰ, ਮਚੀ ਭਗਦੜ

Punjab Crime News
Punjab Crime News: ਪੰਜਾਬ ਦੀ ਇਸ ਮਸ਼ਹੂਰ ਜ਼ੇਲ੍ਹ ’ਚ ਐਨਕਾਊਂਟਰ, ਮਚੀ ਭਗਦੜ

Punjab Crime News: ਜਲੰਧਰ (ਸੱਚ ਕਹੂੰ ਨਿਊਜ਼)। ਕੇਂਦਰੀ ਜ਼ੇਲ੍ਹ ਜਲੰਧਰ ਤੇ ਕਪੂਰਥਲਾ ’ਚ ਕੈਦੀਆਂ ਦੇ ਦੋ ਗੁੱਟਾਂ ’ਚ ਲੜਾਈ ਹੋਣ ਦੀ ਖ਼ਬਰ ਹੈ। ਇਸ ਗੈਂਗ ਵਾਰ ਦੌਰਾਨ 4 ਮੁਲਜ਼ਮ ਜ਼ਖਮੀ ਹੋ ਗਏ, ਜਿਨ੍ਹਾਂ ’ਚੋਂ ਇੱਕ ਜ਼ਖਮੀ ਨੂੰ ਗੰਭੀਰ ਹਾਲਤ ਨੂੰ ਵੇਖਦੇ ਹੋਏ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਕੇਂਦਰੀ ਜੇਲ੍ਹ ਜਲੰਧਰ ਤੇ ਕਪੂਰਥਲਾ ਦੀਆਂ ਬੈਰਕਾਂ ’ਚ ਬੰਦ ਕੈਦੀਆਂ ਦੇ ਦੋ ਗੁੱਟਾਂ ’ਚ ਰਾਤ 8 ਵਜੇ ਦੇ ਕਰੀਬ ਲੜਾਈ ਹੋ ਗਈ।

ਇਹ ਖਬਰ ਵੀ ਪੜ੍ਹੋ : Punjab Highway News: ਪੰਜਾਬ ਦੇ ਇਨ੍ਹਾਂ ਪਿੰਡਾਂ ’ਚੋਂ ਲੰਘੇਗਾ ਨੈਸ਼ਨਲ ਹਾਈਵੇਅ, ਜਮੀਨਾਂ ਕੀਤੀਆਂ ਜਾਣਗੀਆਂ ਐਕੁਆਇਰ, …

ਦੱਸਿਆ ਜਾ ਰਿਹਾ ਹੈ ਕਿ ਪੁਰਾਣੀ ਰੰਜਿਸ਼ ਦੇ ਚੱਲਦਿਆਂ ਮੁਲਜ਼ਮਾਂ ਨੇ ਲੜਾਈ ’ਚ ਇੱਕ-ਦੂਜੇ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇੱਕ ਮੁਲਜ਼ਮ ਹਿਰਾਸਤੀ ਕਤਲ ਕੇਸ ’ਚ ਬੰਦ ਹੈ। ਇਸ ਘਟਨਾ ’ਚ ਚਾਰ ਕੈਦੀ ਜ਼ਖ਼ਮੀ ਹੋਏ ਹਨ। ਜ਼ਖ਼ਮੀਆਂ ’ਚ ਸਿਮਰਨਜੀਤ ਸਿੰਘ, ਵਿਸ਼ਾਲ, ਸੁਨੀਲ ਤੇ ਮੁਕੇਸ਼ ਸ਼ਾਮਲ ਹਨ। ਮੁਕੇਸ਼ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਡਿਊਟੀ ਡਾਕਟਰ ਨੇ ਮੁਕੇਸ਼ ਨੂੰ ਅੰਮ੍ਰਿਤਸਰ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਹੈ। Punjab Crime News