ਸਾਡੇ ਨਾਲ ਸ਼ਾਮਲ

Follow us

9.5 C
Chandigarh
Friday, January 23, 2026
More
    Home Breaking News Gangster : ਹੁ...

    Gangster : ਹੁਸ਼ਿਆਰਪੁਰ ’ਚ ਨਸ਼ਾ ਤਸਕਰ ਦਾ Encounter, ਇੱਕ ASI ਕਾਂਸਟੇਬਲ ਜ਼ਖ਼ਮੀ

    ਪੁਲਿਸ ਛਾਪੇਮਾਰੀ ਕਰਨ ਪਹੁੰਚੀ ਤਾਂ ਕੀਤਾ ਹਮਲਾ | Gangster

    • ਜਵਾਬੀ ਕਾਰਵਾਈ ’ਚ ਨਸ਼ਾ ਤਸਕਰ ਢੇਰ | Gangster

    ਹੁਸ਼ਿਆਰਪੁਰ (ਸੱਚ ਕਹੂੰ ਨਿਊਜ਼)। ਪੰਜਾਬ ਦੇ ਹੁਸ਼ਿਆਰਪੁਰ ਤੋਂ ਦੀ ਖਬਰ ਸਾਹਮਣੇ ਆ ਰਹੀ ਹੈ। ਹੁਸ਼ਿਆਰਪੁਰ ਦੇ ਪਿੰਡ ਦਸੂਹਾ ’ਚ ਪੁਲਿਸ ਤੇ ਨਸ਼ਾ ਤਸਕਰਾਂ ਵਿਚਕਾਰ ਮੁਕਾਬਲਾ ਹੋਇਆ ਹੈ। ਦਸੂਹਾ ’ਚ ਜਦੋਂ ਪੁਲਿਸ ਛਾਪੇਮਾਰੀ ਕਰਨ ਗਈ ਤਾਂ ਪੁਲਿਸ ’ਤੇ ਨਸ਼ਾ ਤਸਰਕਾਂ ਨੇ ਹਮਲਾ ਕਰ ਦਿੱਤਾ। ਪੁਲਿਸ ਨੇ ਵੀ ਜਵਾਬੀ ਕਾਰਵਾਈ ਕੀਤੀ ਅਤੇ ਇੱਕ ਨਸ਼ਾ ਤਸਰਕ ਦਾ ਐਨਕਾਊਂਟਰ ਕਰ ਦਿੱਤਾ। ਇੱਕ ਨਸ਼ਾ ਤਸਕਰ ਤਾਂ ਮਾਰਿਆ ਗਿਆ ਪਰ ਇਸ ਹਮਲੇ ’ਚ ਇੱਕ ਏਐੱਸਆਈ ਮੁਲਾਜ਼ਮ ਵੀ ਜ਼ਖ਼ਮੀ ਹੋਇਆ ਹੈ। (Gangster)

    ਇਹ ਮਾਮਲਾ ਹੁਸ਼ਿਆਰਪੁਰ ਦੇ ਦਸੂਹਾ ਦੇ ਅਧੀਨ ਪੈਂਦੇ ਪਿੰਡ ਮਿਆਣੀ ਦੀ ਹੈ। ਜਿੱਥੇ ਪੁਲਿਸ ਨੂੰ ਇਸ ਪਿੰਡ ਦੇ ਇੱਕ ਵਿਅਕਤੀ ਬਾਰੇ ਨਸ਼ਾ ਵਪਾਰ ਕਰਨ ਦੀ ਜਾਣਕਾਰੀ ਹਾਸਲ ਹੋਈ ਸੀ। ਜਿਸ ਤੋਂ ਬਾਅਦ ਪੁਲਿਸ ਮਿਆਣੀ ਪਿੰਡ ਪਹੁੰਚੀ ਤਾਂ ਨਸ਼ਾ ਤਸਰਕ ਵੱਲੋਂ ਪੁਲਿਸ ਟੀਮ ’ਤੇ ਹਮਲਾ ਕਰ ਦਿੱਤਾ ਗਿਆ। ਜਵਾਬ ’ਚ ਪੁਲਿਸ ਨੇ ਵੀ ਜਵਾਬੀ ਕਾਰਵਾਈ ਕੀਤੀ ਅਤੇ ਨਸ਼ਾ ਤਸਕਰ ਮਾਰਿਆ ਗਿਆ। ਮਰਨ ਵਾਲੇ ਨਸ਼ਾ ਤਸਕਰ ਦੀ ਪਛਾਣ ਸੂਚੀ ਸਿੰਘ ਪੁੱਤਰ ਅਵਤਾਰ ਸਿੰਘ ਦੇ ਰੂਪ ’ਚ ਹੋਈ ਹੈ। ਇਸ ਮਾਮਲੇ ’ਚ ਐੱਸਪੀ ਸਰਬਜੀਤ ਸਿੰਘ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਕਰਕੇ ਚੋਣ ਜਾਬਤਾ ਲੱਗਿਆ ਹੋਇਆ ਹੈ। (Gangster)

    ਇਹ ਵੀ ਪੜ੍ਹੋ : ਬਠਿੰਡਾ ‘ਚ ਅੱਜ ਚੱਪੇ-ਚੱਪੇ ‘ਤੇ ਭਾਰੀ Police Force ਤੈਨਾਤ, ਜਾਣੋ ਕੀ ਹੈ ਮਾਮਲਾ || VIDEO

    ਜ਼ਿਲ੍ਹੇ ’ਚ ਜਿਨ੍ਹੇਂ ਵੀ ਨਸ਼ਾ ਤਸਕਰ ਹਨ, ਉਨ੍ਹਾਂ ਨੂੰ ਲੈ ਕੇ ਅੱਜ ਛਾਪੇਮਾਰੀ ਕੀਤੀ ਗਈ ਸੀ। ਇਹ ਮਾਮਲੇ ਤੋਂ ਬਾਅਦ ਜ਼ਿਲ੍ਹੇ ਦੇ ਉੱਚ ਅਧਿਕਾਰੀਆਂ ਵੱਲੋਂ ਘਟਨਾ ਸਥਾਨ ’ਤੇ ਪਹੁੰਚਿਆ ਜਾ ਰਿਹਾ ਹੈ। ਪਰ ਇਸ ਮਾਮਲੇ ’ਚ ਕੋਈ ਵੀ ਕੁਝ ਕਹਿਣ ਨੂੰ ਤਿਆਰ ਨਹੀਂ ਹੈ। ਇਸ ਤੋਂ ਇਲਾਵਾ ਨਸ਼ਾ ਤਸਕਰ ਦੀ ਗੋਲੀ ਲੱਗਣ ਕਰਕੇ ਜ਼ਖ਼ਮੀ ਹੋਏ ਪੁਲਿਸ ਮੁਲਾਜ਼ਮ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਸ ਦਾ ਇਲਾਜ਼ ਚੱਲ ਰਿਹਾ ਹੈ। ਪੁਲਿਸ ਵੱਲੋਂ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ ਤੇ ਪੁਲਿਸ ਬਾਕੀ ਫਰਾਰ ਹੋਏ ਨਸ਼ਾ ਤਸਕਰਾਂ ਦੀ ਭਾਲ ਕਰ ਰਹੀ ਹੈ। (Gangster)

    LEAVE A REPLY

    Please enter your comment!
    Please enter your name here