ਕੇ-9 ਸਕੁਐੱਡ ਦਾ ਕੁੱਤਾ ਫੈਂਟਮ ਸ਼ਹੀਦ | Akhnoor Encounter
ਸ਼੍ਰੀਨਗਰ (ਸੱਚ ਕਹੂੰ ਨਿਊਜ਼)। Akhnoor Encounter: ਜੰਮੂ-ਕਸ਼ਮੀਰ ਦੇ ਅਖਨੂਰ ’ਚ ਸੋਮਵਾਰ ਨੂੰ ਸ਼ੁਰੂ ਹੋਇਆ ਮੁਕਾਬਲਾ 27 ਘੰਟਿਆਂ ਬਾਅਦ ਮੰਗਲਵਾਰ ਰਾਤ ਕਰੀਬ 10 ਵਜੇ ਖਤਮ ਹੋ ਗਿਆ। ਸੁਰੱਖਿਆ ਬਲਾਂ ਨੇ (ਐਲਓਸੀ) ਨੇੜੇ ਭੱਠਲ ਖੇਤਰ ਦੇ ਜੰਗਲ ’ਚ 3 ਅੱਤਵਾਦੀਆਂ ਨੂੰ ਮਾਰ ਦਿੱਤਾ ਹੈ। ਕੱਲ੍ਹ ਇੱਕ ਅੱਤਵਾਦੀ ਦੀ ਲਾਸ਼ ਮਿਲੀ ਸੀ, ਅੱਜ 2 ਹੋਰ ਅੱਤਵਾਦੀਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਇਨ੍ਹਾਂ ਅੱਤਵਾਦੀਆਂ ਨੇ ਸੋਮਵਾਰ ਸਵੇਰੇ ਕਰੀਬ 7:26 ਵਜੇ ਫੌਜ ਦੀ ਐਂਬੂਲੈਂਸ ’ਤੇ ਹਮਲਾ ਕੀਤਾ। ਇਸ ’ਚ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ। ਹਮਲੇ ਤੋਂ ਬਾਅਦ ਅੱਤਵਾਦੀ ਜੰਗਲ ਵੱਲ ਭੱਜ ਗਏ ਸਨ, ਜਿਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਤਲਾਸ਼ੀ ਮੁਹਿੰਮ ਚਲਾਈ ਤੇ ਕਰੀਬ 5 ਘੰਟੇ ਦੀ ਕੋਸ਼ਿਸ਼ ਤੋਂ ਬਾਅਦ 3 ਅੱਤਵਾਦੀਆਂ ਨੂੰ ਮਾਰ ਦਿੱਤਾ ਗਿਆ।
Read This : Cricket News: ਅਜਿਹਾ ਕ੍ਰਿਕੇਟਰ, ਜਿਸ ਦੇ ਖੇਡਣ ਨਾਲ ਦੁੱਗਣੀ ਹੋ ਜਾਂਦੀ ਸੀ ਟਿਕਟ ਦੀ ਕੀਮਤ
ਮੁਕਾਬਲੇ ’ਚ ਕੇ-9 ਫੈਂਟਮ ਕੁੱਤਾ ਸ਼ਹੀਦ | Akhnoor Encounter
ਫੌਜ ਦੇ ਕੇ-9 ਸਕੁਐਡ ਦੇ ਕੁੱਤੇ ਫੈਂਟਮ ਨੂੰ ਵੀ ਮੁਕਾਬਲੇ ’ਚ ਗੋਲੀ ਮਾਰ ਦਿੱਤੀ ਗਈ। ਫੈਂਟਮ ਡਾਗ ਵੀ ਸ਼ਹੀਦ ਹੋ ਗਿਆ। ਜੰਮੂ ਦੇ ਰੱਖਿਆ ਪੀਆਰਓ ਨੇ ਕਿਹਾ ਕਿ ਅਸੀਂ ਆਪਣੇ ਕੁੱਤੇ ਫੈਂਟਮ ਦੀ ਮਹਾਨ ਕੁਰਬਾਨੀ ਨੂੰ ਸਲਾਮ ਕਰਦੇ ਹਾਂ। ਜਦੋਂ ਸਾਡੇ ਜਵਾਨ ਫਸੇ ਹੋਏ ਅੱਤਵਾਦੀਆਂ ਦੇ ਨੇੜੇ ਆ ਰਹੇ ਸਨ ਤਾਂ ਫੈਂਟਮ ਦੁਸ਼ਮਣ ਦੀ ਗੋਲੀ ਦੀ ਲਪੇਟ ’ਚ ਆ ਗਿਆ, ਜਿਸ ਕਾਰਨ ਉਹ ਜ਼ਖਮੀ ਹੋ ਗਿਆ। ਫੈਂਟਮ ਦੀ ਬਾਅਦ ’ਚ ਮੌਤ ਹੋ ਗਈ। ਉਸ ਦੀ ਹਿੰਮਤ, ਵਫ਼ਾਦਾਰੀ ਤੇ ਸਮਰਪਣ ਨੂੰ ਕਦੇ ਨਹੀਂ ਭੁਲਾਇਆ ਜਾਵੇਗਾ।
ਮੰਦਰ ’ਚ ਮੋਬਾਇਲ ਲੱਭ ਰਹੇ ਸਨ ਅੱਤਵਾਦੀ | Akhnoor Encounter
ਅਧਿਕਾਰੀਆਂ ਨੇ ਦੱਸਿਆ ਕਿ ਅੱਤਵਾਦੀ ਆਸਨ ਮੰਦਰ ’ਚ ਮੋਬਾਈਲ ਫੋਨ ਭਾਲ ਰਹੇ ਸਨ। ਉਨ੍ਹਾਂ ਨੇ ਕਿਸੇ ਨੂੰ ਫੋਨ ਕਰਨਾ ਸੀ। ਇਸ ਦੌਰਾਨ ਐਂਬੁਲੈਂਸ ਲੰਘੀ ਤੇ ਉਨ੍ਹਾਂ ਨੇ ਉਸ ’ਤੇ ਗੋਲੀਬਾਰੀ ਕਰਨੀ ਸ਼ੁਰੂ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਅੱਤਵਾਦੀ ਬੀਤੀ ਰਾਤ ਸਰਹੱਦ ਪਾਰ ਕਰਕੇ ਅਖਨੂਰ ਆਏ ਸਨ। Akhnoor Encounter
1 ਹਫ਼ਤੇ ’ਚ 5ਵਾਂ ਹਮਲਾ, 3 ਹਮਲੇ ਗੈਰ-ਸਥਾਨਕ ਲੋਕਾਂ ’ਤੇ
ਜੰਮੂ-ਕਸ਼ਮੀਰ ’ਚ 16 ਅਕਤੂਬਰ ਤੋਂ ਬਾਅਦ ਇਹ 5ਵਾਂ ਹਮਲਾ ਹੈ। ਇਨ੍ਹਾਂ ਹਮਲਿਆਂ ’ਚ 3 ਜਵਾਨ ਸ਼ਹੀਦ ਹੋ ਗਏ ਹਨ। ਇਸ ਦੇ ਨਾਲ ਹੀ 8 ਗੈਰ-ਸਥਾਨਕ ਲੋਕਾਂ ਦੀ ਮੌਤ ਹੋ ਗਈ ਹੈ।
- 24 ਅਕਤੂਬਰ : ਬਾਰਾਮੂਲਾ ’ਚ ਫੌਜ ਦੇ ਵਾਹਨ ’ਤੇ ਹੋਏ ਅੱਤਵਾਦੀ ਹਮਲੇ ਦੀ ਜ਼ਿੰਮੇਦਾਰੀ ਪੀਏਐੱਫਐੱਫ ਸੰਗਠਨ ਨੇ ਲਈ ਸੀ। ਪੁਲਿਸ ਨੇ ਕਿਹਾ ਸੀ ਕਿ ਹਮਲੇ ਤੋਂ ਬਾਅਦ ਅੱਤਵਾਦੀ ਜੰਗਲ ਵੱਲ ਭੱਜ ਗਏ ਸਨ।
- 24 ਅਕਤੂਬਰ : ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਬਟਗੁੰਡ ’ਚ ਅੱਤਵਾਦੀਆਂ ਨੇ ਇੱਕ ਮਜ਼ਦੂਰ ’ਤੇ ਗੋਲੀਆਂ ਚਲਾ ਦਿੱਤੀਆਂ। ਹਮਲੇ ’ਚ ਵਰਕਰ ਜ਼ਖਮੀ ਹੋ ਗਿਆ ਤੇ ਉਸ ਦਾ ਇਲਾਜ ਚੱਲ ਰਿਹਾ ਹੈ।
- 20 ਅਕਤੂਬਰ : ਗੰਦਰਬਲ ਦੇ ਸੋਨਮਰਗ ’ਚ ਕਸ਼ਮੀਰ ਦੇ ਇੱਕ ਡਾਕਟਰ, ਐਮਪੀ ਤੋਂ ਇੱਕ ਇੰਜੀਨੀਅਰ ਤੇ ਪੰਜਾਬ-ਬਿਹਾਰ ਦੇ 5 ਮਜ਼ਦੂਰਾਂ ਦੀ ਮੌਤ ਹੋ ਗਈ। ਇਸ ਦੀ ਜ਼ਿੰਮੇਵਾਰੀ ਲਸ਼ਕਰ ਦੇ ਸੰਗਠਨ ਦ ਰੇਸਿਸਟੈਂਸ ਫਰੰਟ (ਟੀਆਰਐੱਫ) ਨੇ ਲਈ ਸੀ।
- 16 ਅਕਤੂਬਰ : ਸ਼ੋਪੀਆਂ ’ਚ ਇੱਕ ਗੈਰ-ਸਥਾਨਕ ਨੌਜਵਾਨ ਦਾ ਅੱਤਵਾਦੀਆਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਹਮਲੇ ਤੋਂ ਬਾਅਦ ਇਲਾਕੇ ’ਚ ਅੱਤਵਾਦੀਆਂ ਨੂੰ ਲੱਭਣ ਲਈ ਤਲਾਸ਼ੀ ਮੁਹਿੰਮ ਚਲਾਈ ਗਈ।