ਸੰਯੁਕਤ ਰਾਸ਼ਟਰ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਏਤੋਨੀਓ ਗੁਤਾਰੇਸ ਨੂੰ ਫੋਨ ‘ਤੇ ਗੱਲਬਾਤ ਦੌਰਾਨ ਕਸ਼ਮੀਰ ਦਾ ਮੁੱਕਾ ਚੁੱਕਿਆ ਸੰਯੁਕਤ ਰਾਸ਼ਟਰ ਜਨਰਲ ਸਕੱਤਰ ਦੇ ਬੁਲਾਰੇ ਸਟੀਫਨ ਦੁਜਾਰੀਕ ਨੇ ਇਸ ‘ਤੇ ਵਿਸਥਾਰ ਵੇਰਵਾ ਦਿੱਤੇ ਬਿਨਾ ਇਹ ਜਾਣਕਾਰੀ ਦਿੱਤੀ ਭਾਰਤ ਨੇ ਖਾਨ ਨੂੰ ਸਖ਼ਤ ਜਵਾਬ ਦਿੰਦਿਆਂ ਪਾਕਿਸਤਾਨ ਨੂੰ ਆਪਣੇ ਕੰਮ ਨਾਲ ਮਤਲਬ ਰੱਖਣ ਤੇ ਕਸ਼ਮੀਰ ਨੂੰ ਭਾਰਤ ਦਾ ਅਹਿਮ ਅੰਗ ਦੱਸਣ ‘ਤੇ ਸੰਯੁਕਤ ਰਾਸ਼ਟਰ ਦੀ ਰਾਇ ਪੁੱਛਣ ‘ਤੇ ਦੁਜਾਰੀਕ ਨੇ ਕਿਹਾ, ਕਸ਼ਮੀਰ ‘ਤੇ ਸਾਡੇ ਰੁਖ ਨੂੰ ਦੂਹਰਾਇਆ ਗਿਆ ਹੈ ਸੁਰੱਖਿਆ ਪ੍ਰੀਸ਼ਦ ਦੇ ਆਦੇਸ਼ ਅਨੁਸਾਰ ਇੱਕ ਨਿਗਰਾਨ ਸਮੂਹ ਹੈ ਉਨ੍ਹਾਂ ਦਾ ਇਸ਼ਾਰਾ ਭਾਰਤ ਤੇ ਪਾਕਿਸਤਾਨ ‘ਚ ਸੰਯੁਕਤ ਰਾਸ਼ਟਰ ਫੌਜ ਨਿਗਰਾਨ ਸਮੂਹ (ਯੂਐਨਐਮਓਜੀਆਈਪੀ) ਵੱਲ ਸੀ ਦੁਜਾਰੀਕ ਨੇ ਦੱਸਿਆ ਕਿ ਪਾਕਿਸਤਾਨੀ ਪ੍ਰਧਾਨ ਮੰਤਰੀ ਜਨਰਲ ਸਕੱਤਰ ਨਾਲ ਗੱਲ ਕਰਨਾ ਚਾਹੁੰਦੇ ਸਨ ਉਨ੍ਹਾਂ ਕਿਹਾ ਕਿ ਇਹ ਆਮ ਹੈ ਕਿ ਜਨਰਲ ਸਕੱਤਰ ਸਰਕਾਰਾਂ ਤੇ ਰਾਸ਼ਟਰਾਂ ਦੇ ਮੁਖੀਆਂ ਨਾਲ ਗੱਲ ਕਰਦੇ ਹਨ ਤੇ ਜਿਵੇਂ ਕਿ ਮੈਂ ਕਿਹਾ ਕਿ ਮੈਂ ਇਸ ਗੱਲ ਦੀ ਪੁਸ਼ਟੀ ਕਰ ਸਕਦਾ ਹਾਂ ਕਿ ਫੋਨ ‘ਤੇ ਗੱਲਬਾਤ ਹੋਈ ਹੈ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਕਸ਼ਮੀਰ ਮੁੱਦਾ ਚੁੱਕਿਆ ਪਾਕਿਸਤਾਨੀ ਪ੍ਰਧਾਨ ਮੰਤਰੀ ਖਾਨ ਨੇ ਹਾਲ ਹੀ ‘ਚ ਟਵੀਟ ਕਰਦਿਆਂ ਕਿਹਾ ਸੀ, ਕਸ਼ਮੀਰੀਆਂ ਨੂੰ ਉਨ੍ਹਾਂ ਦੇ ਭਵਿੱਖ ਦਾ ਫੈਸਲਾ ਕਰਨ ਦੀ ਆਗਿਆ ਦਿੱਤੀ ਜਾਣੀ ਚਾਹੀਦੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।