ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਕਰਮਚਾਰੀਆਂ ਨੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦਾ ਪਿੱਟ ਸਿਆਪਾ ਕਰ ਫੂਕਿਆ ਪੁਤਲਾ

ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਕਰਮਚਾਰੀਆਂ ਨੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦਾ ਪਿੱਟ ਸਿਆਪਾ ਕਰ ਫੂਕਿਆ ਪੁਤਲਾ

ਸੱਚ ਕਹੂੰ ਨਿਊਜ, ਪਟਿਆਲਾ। ਜਲ ਸਪਲਾਈ ਤੇ ਸੈਨੀਟੇਸ਼ਨ ਇੰਪਲਾਈਜ ਯੂਨੀਅਨ ਪੰਜਾਬ ਵੱਲੋਂ ਉਲੀਕੇ ਸੰਘਰਸ਼ ਤਹਿਤ ਜਿਲ੍ਹਾ ਪਟਿਆਲਾ ਵੱਲੋਂ ਵਿੱਧ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਪੁਤਲਾ ਨਿਗਰਾਨ ਇੰਜੀਨੀਅਰ ਜਲ ਸਪਲਾਈ ਹਲਕਾ ਪਟਿਆਲਾ ਦੇ ਦਫਤਰ ਅੱਗੇ ਜਿਲ੍ਹਾ ਪ੍ਰਧਾਨ ਰਾਜਪਾਲ ਸਿੰਘ ਲਸੋਈ ਦੀ ਅਗਵਾਈ ਹੇਠ ਫੂਕਿਆ ਗਿਆ ਹੈ। ਜਿਸ ਵਿੱਚ ਜਿਲ੍ਹੇ ਦੀਆਂ ਸਾਰੀਆਂ ਬਰਾਂਚਾਂ ਦੇ ਪ੍ਰਧਾਨ/ਸਕੱਤਰ ਤੇ ਸੂਬਾ ਆਗੂ ਤੇ ਵਰਕਰਾਂ ਨੇ ਹਿੱਸਾ ਲਿਆ।

ਇਸ ਸਮੇਂ ਪ੍ਰਧਾਨ ਲਸੋਈ ਨੇ ਦੱਸਿਆ ਕਿ 6ਵੇਂ ਪੇਕਮਿਸ਼ਨ ਵਿੱਚ ਫੀਲਡ ਮੁਲਾਜਮਾਂ ਨਾਲ ਵੀ ਮਤਰੇਈ ਮਾਂ ਵਾਲਾ ਸਲੂਕ ਕੀਤਾ ਗਿਆ ਹੈ। ਕਿਉਂਕਿ 5ਵੇਂ ਪੇਕਮਿਸ਼ਨ ਵਿੱਚ ਸਰਕਾਰ ਨੇ ਮੰਨਿਆ ਸੀ ਕਿ ਜਿਨ੍ਹਾਂ ਕੈਟਾਗਰੀਆਂ ਨੂੰ ਦਸੰਬਰ 2011 ਵਿੱਚ ਕੋਈ ਵੀ ਲਾਭ ਨਹੀਂ ਹੋਇਆ ਜਾਂ ਘੱਟ ਹੋਇਆ ਹੈ ਉਨ੍ਹਾਂ ਨੂੰ 6ਵੇਂ ਪੇਕਮਿਸ਼ਨ ਵਿੱਚ ਵਾਧਾ ਕੀਤਾ ਜਾਵੇਗਾ ਪਰੰਤੂ ਫੀਲਡ ਮੁਲਾਜਮਾਂ ਨਾਲ ਬੇਇਨਸਾਫੀ ਹੋਈ ਹੈ। ਕਿਉਂਕਿ ਬਰਾਬਰ ਯੋਗਤਾ ਰੱਖਦੇ ਹੋਰ ਕੈਟਾਗਰੀਆਂ ਨੂੰ 5ਵੇਂ ਪੇਕਮਿਸ਼ਨ ਵਿੱਚ ਵੀ ਵਾਧਾ ਮਿਲ ਗਿਆ ਹੁਣ ਵੀ ਵਾਧਾ ਤੇ ਚੱਲ ਰਹੇ ਹਨ ਜਦੋਂ ਕਿ ਅਸੀਂ ਉਸੇ ਵਕਤ ਤੋਂ ਉਡੀਕ ਰਹੇ ਹਾਂ ਪਰ ਖੋਦਿਆ ਪਹਾੜ ਨਿਕਲਿਆ ਚੂਹਾ ਵਾਲੀ ਗੱਲ ਸਾਬਤ ਹੋ ਗਈ ਹੈ।

ਦੂਜੇ ਪਾਸੇ ਮਹਿਕਮੇ ਵੱਲੋਂ ਜੋ ਫੀਲਡ ਮੁਲਾਜਮਾਂ ਦੇ ਸਰਵਿਸ ਰੂਲਜ ਬਣਾਏ ਹਨ ਉਨ੍ਹਾਂ ਵਿੱਚ ਵੀ ਦਰਜਾ ਚਾਰ ਤੇ ਦਰਜਾ ਤਿੰਨ ਨੂੰ ਕੋਈ ਤਰੱਕੀ ਨਹੀਂ ਮਿਲ ਰਹੀ। ਇਸ ਤਰ੍ਹਾਂ ਜੱਥੇਬੰਦੀ ਵੱਲੋਂ ਫੈਸਲਾ ਕੀਤਾ ਹੈ ਕਿ 8 ਜੁਲਾਈ ਨੂੰ ਮੁੱਖ ਦਫਤਰ ਮੋਹਾਲੀ ਵਿਖੇ ਪੱਕੇ ਤੌਰ ਤੇ ਪੂਰੇ ਪੰਜਾਬ ਵੱਲੋਂ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ। ਉਦੋਂ ਤੱਕ ਵਾਪਸ ਨਹੀਂ ਆਉਣਗੇ ਜਦੋਂ ਤੱਕ ਪੇਕਮਿਸ਼ਨ ਤੇ ਸਰਵਿਸ ਰੂਲਜ ਸੋਧ ਕੇ ਨਹੀਂੈ ਬਣਾਏ ਜਾਂਦੇ।ਇਸ ਮੌਕੇ ਵਿਜੈ ਸ਼ਰਮਾ, ਧਰਮਪਾਲ ਸਿੰਘ ਲੋਟ, ਗੁਰਦੇਵ ਸਿੰਘ ਸਿਰਸਵਾਲ, ਸੁਖਵੀਰ ਸਿੰਘ ਢੀਂਡਸਾ, ਗੁਰਚਰਨ  ਸਿੰਘ, ਸੁਖਵਿੰਦਰ ਸਿੰਘ ਘਨੌਰ, ਗੁਰਮੇਲ ਸਿੰਘ, ਨਿਰਮਲ ਸਿੰਘ ਨਾਭਾ, ਰੁਲਦਾ ਸਿੰਘ, ਜਰਨੈਲ ਸਿੰਘ, ਬਾਬਾ ਸੁਖਮਿੰਦਰ ਸਿੰਘ, ਗੋਪਾਲ ਚੰਦ ਸਹੋਤਾ, ਰਾਜਕੁਾਰ, ਦਲਵੀਰ ਸਿੰਘ ਰਾਜਪੁਰਾ, ਸੁਰਿੰਦਰ ਸਿੰਘ, ਰਾਕੇਸ਼ ਕੁਮਾਰ, ਦੀਪਕ ਕੁਮਾਰ ਆਦਿ ਆਗੂ ਹਾਜਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ।