ਮੋਤੀ ਮਹਿਲਾ ਵੱਲ ਕੂਚ ਕਰਨ ਵਾਲੇ ਮੁਲਾਜ਼ਮ ਪੁਲਿਸ ਨੇ ਘੇਰੇ

ਕਾਲੇ ਚੋਲੇ ਪਾਕੇ ਮੰਤਰੀਆਂ, ਵਿਧਾਇਕਾਂ ਨੂੰ ਸੌਂਪੇ ਜਾਣਗੇ ਮੈਮੋਰੰਡਮ : ਆਗੂ

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਮੁਲਾਜ਼ਮ ਯੂਨੀਅਨਾਂ ਵੱਲੋਂ ਆਪਣੀਆਂ ਮੰਗਾਂ ਸਬੰਧੀ ਅਰਥੀ ਚੁੱਕ ਕੇ ਜਦੋਂ ਮੋਤੀ ਮਹਿਲਾ ਵੱਲ ਕੂਚ ਕੀਤਾ ਤਾ ਵੱਡੀ ਗਿਣਤੀ ਮੁਲਾਜ਼ਮਾਂ ਨੂੰ ਭਾਰੀ ਪੁਲਿਸ ਫੋਰਸ ਨੇ ਰਾਜਾ ਭਲਿੰਦਰਾ ਸਟੇਡੀਅਮ ਕੋਲ ਰੋਕ ਲਿਆ, ਜਿਸ ਤੋਂ ਬਾਅਦ ਮੁਲਾਜ਼ਮਾਂ ਨੇ ਉੱਥੇ ਹੀ ਸਰਕਾਰ ਖਿਲਾਫ਼ ਪਿੱਟ ਸਿਆਪਾ ਸ਼ੁਰੂ ਕਰ ਦਿੱਤਾ। ਇਯ ਮੌਕੇ ਮੁਲਾਜ਼ਮ ਆਗੂਆਂ ਨੇ ਕਿਹਾ ਕਿ ਪੰਜਾਬ ਅੰਦਰ ਸਰਕਾਰ ਨਾਮ ਦੀ ਕੋਈ ਸੈਅ ਨਜ਼ਰ ਨਹੀਂ ਆ ਰਹੀ।  ਜਾਣਕਾਰੀ ਅਨੁਸਾਰ ਅੱਜ ਪੰਜਾਬ ਯੂ.ਟੀ. ਮੁਲਾਜਮ ਤੇ ਪੈਨਸ਼ਨਰ ਮੰਚ ਦੇ ਸਦੇ ਤੇ ਮੁਲਾਜਮਾਂ, ਪੈਨਸ਼ਨਰਾਂ, ਕੰਟਰੈਕਟ, ਆਊਟ ਸੋਰਸ ਤੇ ਦਿਹਾੜੀਦਾਰ ਮੁਲਾਜਮਾਂ ਦੀਆਂ ਮੰਗਾਂ ਸਬੰਧੀ ਇੱਥੇ ਸਿੰਚਾਈ ਵਿਭਾਗ ਦੇ ਬਾਰਾ ਖੂਹ ਵਿਖੇ ਰੈਲੀ ਕੀਤੀ ਗਈ ਗਈ।

ਇਸ ਤੋਂ ਬਾਅਦ ਜਲ ਸਰੋਤ (ਸਿੰਚਾਈ) ਵਿਭਾਗ ਦੇ ਪੁਨਰਗਠਨ ਦੀ ਆੜ ਵਿੱਚ ਮੁਲਾਜਮਾਂ ਦੀਆਂ ਅਸਾਮੀਆਂ ਖਤਮ ਕਰਨ ਅਤੇ ਸਰਪਲਸ ਕਰਨ ਤੇ ਸਰਕਾਰ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਵਿਰੁੱਧ ਰੋਸ ਪ੍ਰਗਟ ਕੀਤਾ। ਇਸ ਮੌਕੇ ਤੇ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ, ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ, ਪੰਜਾਬ ਪੈਨਸ਼ਨਰ ਯੂਨੀਅਨ, ਨਹਿਰੀ ਪਟਵਾਰ ਯੂਨੀਅਨ, ਪੰਜਾਬ ਡਿਪਲੋਮਾ ਇੰਜੀਨੀਅਰ ਐਸੋਸੀਏਸ਼ਨ,  ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ, ਪੀ.ਡਬਲਿਯੂ.ਡੀ. ਫੀਲਡ ਵਰਕਸ਼ਾਪ ਯੂਨੀਅਨ, ਠੇਕਾ ਮੁਲਾਜਮ ਯੂਨੀਅਨ, ਅਧਿਆਪਕ ਯੂਨੀਅਨ ਸਮੇਤ ਇੱਕ ਦਰਜਨ ਜਥੇਬੰਦੀਆਂ ਸ਼ਾਮਲ ਹੋਈਆਂ।

ਆਗੂਆਂ ਦਰਸ਼ਨ ਸਿੰਘ ਲੁਬਾਣਾ, ਜਗਜੀਤ ਸਿੰਘ ਦੁਆ, ਗੁਰਦੀਪ ਸਿੰਘ ਵਾਲੀਆ, ਖੁਸ਼ਵਿੰਦਰ ਕਪਿਲਾ, ਗੁਰਮੀਤ ਸਿੰਘ ਵਾਲੀਆ, ਬਚਿੱਤਰ ਸਿੰਘ, ਜਗਮੋਹਨ ਨੋਲੱਖਾ, ਦਰਸ਼ਨ ਸਿੰਘ ਬੇਲੂਮਾਜਰਾ ਆਦਿ ਨੇ  ਪੰਜਾਬ ਸਰਕਾਰ ਤੇ ਇਸਦੇ ਵਿੱਤ ਮੰਤਰੀ ਵਲੋਂ ਕੋਵਿਡ-19 ਦੀ ਆੜ ਵਿੱਚ ਮੁਲਾਜਮਾਂ ਦਾ ਘਾਣ ਕਰਨ ਤੇ ਮਿਲ ਰਹੀਆਂ ਸਹੂਲਤਾਂ ਵਾਪਸ ਲੈਣ ਸਮੇਤ ਵਿਭਾਗਾਂ ਦੇ ਪੁਨਰਗਠਨ ਦੇ ਨਾਮ ਤੇ ਮੁਲਾਜਮਾਂ ਦੀ ਨਫਰੀ ਘਟਾਉਣ ਤੇ ਵਿਭਾਗਾਂ ਦਾ ਨਿਜੀਕਰਨ ਕਰਨ ਵਰਗੇ ਫੈਸਲਿਆਂ ਦੀ ਸਖਤ ਨਿੰਦਾ ਕੀਤੀ ਤੇ ਸੰਘਰਸ਼ ਨਿਰੰਤਰ ਜਾਰੀ ਰੱਖਣ ਦਾ ਐਲਾਨ ਕੀਤਾ।  ਮੰਤਰੀਆਂ, ਵਿਧਾਇਕਾਂ ਨੂੰ ਅਗਲੇ ਪੜਾਅ ਦੇ ਐਕਸ਼ਨ ਵਜੋਂ ਕਾਲੇ ਚੋਲੇ ਪਾ ਕੇ ਮੈਮੋਰੰਡਮ ਦੇਣ ਦਾ ਐਲਾਨ ਵੀ ਕੀਤਾ ਜੋ ਕਿ 6 ਅਗਸਤ ਤੋਂ 15 ਅਗਸਤ ਤੋਂ ਸ਼ੁਰੂ ਕੀਤਾ ਜਾਵੇਗਾ।

ਸਿੰਚਾਈ ਵਿਭਾਗ ਕੰਪਲੈਕਸ ਵਿੱਚ ਰੈਲੀ ਕਰਨ ਉਪਰੰਤ ਸਾਰੇ ਤੀਜਾ, ਚੌਥਾ ਦਰਜਾ ਮੁਲਾਜਮ ਤੇ ਪੈਨਸ਼ਨਰ ਪੰਜਾਬ ਸਰਕਾਰ ਦੀ ਅਰਥੀ ਚੁੱਕ ਕੇ ਮੋਤੀ ਮਹਿਲ ਵੱਲ ਵਿਸ਼ਾਲ ਇਕੱਠ ਨੇ ਕੂਚ ਕੀਤਾ ਤਾਂ ਭਾਰੀ ਪੁਲਿਸ ਫੋਰਸ ਨੇ ਰਾਜਾ ਭਲਿਦਰਾਂ ਸਟੇਡੀਅਮ ਕੋਲ ਰੋਕ ਲਿਆ। ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਇੱਥੇ ਹੀ ਧਰਨਾ ਦੇ ਕੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਸ਼ੁਰੂ ਕਰ ਦਿੱਤਾ।

ਆਗੂਆਂ ਨੇ  ਉੱਥੇ ਹੀ ਜਹਰਿਲੀ ਸ਼ਰਾਬ ਨਾਲ ਮਾਰੇ ਗਏ ਵਿਅਕਤੀਆਂ ਪ੍ਰਤੀ ਸਨੇਹ ਪ੍ਰਗਟ ਕੀਤਾ ਅਤੇ ਸਿੰਚਾਈ ਵਿਭਾਗ ਦੇ ਪੁਨਰਗਠਨ, ਮੁਲਾਜਮ ਤੇ ਪੈਨਸ਼ਨਰ ਮੰਗਾਂ ਦਾ ਇੱਕ ਮੈਮੋਰੰਡਮ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਿੰਚਾਈ ਮੰਤਰੀ ਸੁਖਵਿੰਦਰ ਸਿੰਘ ਸੁੱਖ ਸਰਕਾਰੀਆ, ਪ੍ਰਮੁੱਖ ਸਕੱਤਰ ਸਿੰਚਾਈ ਸਰਵਜੀਤ ਸਿੰਘ ਆਈ.ਏ.ਐਸ. ਦੇ ਨਾਮ ਨਾਇਬ ਤਹਿਸੀਲਦਾਰ  ਇੰਦਰ ਕੁਮਾਰ ਨੂੰ ਦਿੱਤਾ ਗਿਆ। ਇਸ ਮੌਕੇ ਅਨਿਲ ਕੁਮਾਰ ਸ਼ਰਮਾ, ਅਮਰ ਬਹਾਦਰ, ਸੁਰਜ ਪਾਲ ਯਾਦਵ, ਬਲਬੀਰ ਸਿੰਘ, ਰਣਜੀਤ ਸਿੰਘ ਮਾਨ, ਗੁਰਦਰਸ਼ਨ ਸਿੰਘ, ਛੱਜੂ ਰਾਮ, ਗੁਰਸ਼ਰਨ ਸਿੰਘ, ਸਤਨਾਮ ਸਿੰਘ ਕੰਬੋਜ, ਕੁਲਜੀਤ ਸਿੰਘ, ਕਵਲਜੀਤ ਸਿੰਘ, ਗੁਰਪ੍ਰੀਤ ਸਿੰਘ, ਕਾਕਾ ਸਿੰਘ, ਰਾਮ ਲਾਲ ਰਾਮਾ, ਪ੍ਰੀਤਮ ਚੰਦ ਠਾਕੁਰ, ਬਲਬੀਰ ਸਿੰਘ, ਰਾਮ ਕਿਸ਼ਨ, ਰਤਨ ਸਿੰਘ, ਰਾਕੇਸ਼ ਸ਼ਰਮਾ, ਪ੍ਰਕਾਸ਼ ਲੁਬਾਣਾ ਆਦਿ ਹਾਜਰ ਸਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ