Employee Salary Protest: ਤਨਖਾਹਾਂ ਨਾ ਮਿਲਣ ’ਤੇ ਕਰਮਚਾਰੀਆਂ ’ਚ ਰੋਸ, ਹੜਤਾਲ ਦਿੱਤੀ ਚਿਤਾਵਨੀ

Employee Salary Protest
Employee Salary Protest: ਤਨਖਾਹਾਂ ਨਾ ਮਿਲਣ ’ਤੇ ਕਰਮਚਾਰੀਆਂ ’ਚ ਰੋਸ, ਹੜਤਾਲ ਦਿੱਤੀ ਚਿਤਾਵਨੀ

ਆਉਟਸੋਰਸ ਯੂਨੀਅਨ ਵੱਲੋਂ ਕਰਮਚਾਰੀਆਂ ਨੂੰ ਤਨਖਾਹ ਨਾ ਮਿਲਣ ’ਤੇ 18 ਜੁਲਾਈ ਨੂੰ ਹੜਤਾਲ ਕਰਨ ਦੇ ਦਿੱਤੀ ਚਿਤਾਵਨੀ

Employee Salary Protest: (ਗੁਰਪ੍ਰੀਤ ਪੱਕਾ) ਫ਼ਰੀਦਕੋਟ । ਸਿਵਲ ਹਸਪਤਾਲ ਫ਼ਰੀਦਕੋਟ ਵਿਖੇ ਸਿਹਤ ਵਿਭਾਗ ਆਉਟਸੋਰਸ ਯੂਨੀਅਨ ਜ਼ਿਲ੍ਹਾ ਫਰੀਦਕੋਟ ਵੱਲੋਂ ਸੀਨੀਅਰ ਮੈਡੀਕਲ ਅਫਸਰ.ਡੀ.ਐਸ.ਸੀ ਅਤੇ ਸਿਵਲ ਸਰਜਨ ਫਰੀਦਕੋਟ ਨੂੰ ਮੰਗ ਪੱਤਰ ਦਿੱਤਾ ਗਿਆ। ਜਿਸਦੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਸ੍ਰੀ ਸੁਰਿੰਦਰ ਸਿੰਘ (ਲਾਡਾ) ਗੋਲੇਵਾਲਾ ਆਉਟਸੋਰਸ ਯੂਨੀਅਨ ਸਿਹਤ ਵਿਭਾਗ ਜ਼ਿਲ੍ਹਾ ਫ਼ਰੀਦਕੋਟ ਨੇ ਦੱਸਿਆ ਕਿ ਐਚ ਐਮ ਆਈ ਐਸ ਪਾਈਲਟ ਪ੍ਰੋਜੈਕਟ ਅਧੀਨ ਆਉਂਦੇ ਮੁਲਾਜਮਾ ਦੀ ਤਨਖਾਹ ਜੋ ਕਿ ਪਿਛਲੇ 5 ਮਹੀਨੇ ਤੋਂ ਨਹੀ ਮਿਲੀ,ਇਸ ਸਬੰਧੀ ਉੱਚ ਅਧਿਕਾਰੀਆਂ ਨੂੰ ਪਿਛਲੇ ਦਿਨੀ 7 ਜੁਲਾਈ ਨੂੰ ਵੀ ਲਿਖਤੀ ਰੂਪ ਵਿੱਚ ਬੇਨਤੀ ਕੀਤੀ ਸੀ ਪ੍ਰੰਤੂ ਅੱਜ ਤੱਕ ਵੀ ਮੁਲਾਜ਼ਮਾਂ ਦੀ ਤਨਖਾਹ ਨਹੀਂ ਆਈ।

ਇਹ ਵੀ ਪੜ੍ਹੋ: Social Media Crime Punjab: ਸੋਸ਼ਲ ਮੀਡੀਆ ’ਤੇ ਹਥਿਆਰਾਂ ਨਾਲ ਵੀਡੀਓ ਪਾਉਣ ਵਾਲਿਆਂ ਵਿਰੁੱਧ ਮਾਮਲਾ ਦਰਜ : ਐਸਐਚਓ

ਇਸ ਤੋਂ ਇਲਾਵਾ ਡੀ-ਅਡਿਕਸ਼ਨ ਅਤੇ ਰੀਹੈਬਲੀਟੇਸ਼ਨ ਸੁਸਾਇਟੀ ਅਧੀਨ ਵੱਖ-ਵੱਖ ਓਟ ਸੈਂਟਰਾਂ, ਡੀ-ਅਡਿਕਸ਼ਨ ਸੈਂਟਰਾਂ ਅਤੇ ਰੀਹੈਬਲੀਟੇਸ਼ਨ ਸੈਂਟਰਾਂ ਵਿਖੇ ਕੰਮ ਕਰ ਰਹੇ ਕਰਮਚਾਰੀਆਂ ਨੂੰ ਤਨਖਾਹ ਨਹੀਂ ਮਿਲੀ । ਇਸ ਲਈ ਮਿਤੀ 17-07-2025 ਤੱਕ ਆਉਟਸੋਰਸ ਕਰਮਚਾਰੀਆਂ ਨੂੰ ਤਨਖਾਹ ਨਾ ਮਿਲਣ ਦੀ ਸਥਿਤੀ ਵਿਚ ਮਿਤੀ 18-07-2025 ਤੋਂ ਪੂਰਨ ਤੌਰ ’ਤੇ ਹੜਤਾਲ ਕੀਤੀ ਜਾਵੇਗੀ। ਸਿਹਤ ਵਿਭਾਗ ਆਊਟਸੋਰਸ ਯੂਨੀਅਨ ਫਰੀਦਕੋਟ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਲਾਡਾ ਗੋਲੇ ਵਾਲਾ ਪੈਰਾ ਮੈਡੀਕਲ ਆਗੂ ਜਸਮੇਲ ਜੱਸੀ, ਸੀਨੀਅਰ ਮੀਤ ਪ੍ਰਧਾਨ ਪ੍ਰਗਟ ਸਿੰਘ, ਜਰਨਲ ਸਕੱਤਰ ਨਵਜੋਤ ਸਿੰਘ ਸੰਧੂ, ਸਨੀ ਦਿਓਲ, ਨਿਰਵੈਰ ਸਿੰਘ ਗਿੱਲ, ਜਗਦੀਪ ਸਿੰਘ, ਗੁਰਚੈਨ ਸਿੰਘ ਤੇ ਵਿਜੇ ਕੁਮਾਰ ਫਾਰਮੇਸੀ ਅਫਸਰ ਆਦਿ ਮੌਜ਼ੂਦ ਸਨ। Employee Salary Protest