Diwali Bonus: ਲਖਨਊ। ਆਗਰਾ-ਲਖਨਊ ਐਕਸਪ੍ਰੈਸ-ਵੇਅ ’ਤੇ ਵੱਡਾ ਹੰਗਾਮਾ ਹੋਣ ਦੀ ਖ਼ਬਰ ਹੈ, ਜਿੱਥੇ ਕਰਮਚਾਰੀਆਂ ਨੇ ਘੱਟ ਬੋਨਸ ਮਿਲਣ ਤੋਂ ਨਾਰਾਜ਼ ਹੋ ਕੇ ਟੋਲ ਪਲਾਜ਼ਾ ਨੂੰ ਟੋਲ-ਫਰੀ ਕਰ ਦਿੱਤਾ ਹੈ। ਸ੍ਰੀ ਸਾਈਂ ਐਂਡ ਦਾਤਾਰ ਕੰਪਨੀ ਵੱਲੋਂ ਦਿੱਤੇ ਜਾ ਰਹੇ ਬੋਨਸ ਦੀ ਰਕਮ ਤੋਂ ਨਾਖੁਸ਼ ਕਰਮਚਾਰੀਆਂ ਨੇ ਬੀਤੀ ਰਾਤ 12 ਵਜੇ ਤੋਂ ਹੀ ਟੋਲ ਵਸੂਲੀ ਦਾ ਬਾਈਕਾਟ ਕਰ ਦਿੱਤਾ।
ਜਾਣਕਾਰੀ ਅਨੁਸਾਰ ਟੋਲ ਸੰਚਾਲਨ ਦੇਖ ਰਹੀ ਸ੍ਰੀ ਸਾਈਂ ਐਂਡ ਦਾਤਾਰ ਕੰਪਨੀ ਨੇ ਕਰਮਚਾਰੀਆਂ ਨੂੰ 1100 ਰੁਪਏ ਬੋਨਸ ਵਜੋਂ ਦੇਣ ਦੀ ਪੇਸ਼ਕਸ਼ ਕੀਤੀ ਸੀ, ਜਿਸ ਨੂੰ ਕਰਮਚਾਰੀਆਂ ਨੇ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ। ਕਰਮਚਾਰੀਆਂ ਦਾ ਕਹਿਣਾ ਹੈ ਕਿ ਇਹ ਰਾਸ਼ੀ ਉਨ੍ਹਾਂ ਦੀ ਮਿਹਨਤ ਦੇ ਮੁਕਾਬਲੇ ਅਤੇ ਪਿਛਲੇ ਸਾਲ ਦੇ ਬੋਨਸ ਦੇ ਮੁਕਾਬਲੇ ਬਹੁਤ ਘੱਟ ਹੈ। Diwali Bonus
ਦੱਸਿਆ ਜਾਂਦਾ ਹੈ ਕਿ ਪਿਛਲੇ ਸਾਲ ਇੱਕ ਦੂਜੀ ਕੰਪਨੀ ਵੱਲੋਂ ਕਰਮਚਾਰੀਆਂ ਨੂੰ 5000 ਰੁਪਏ ਬੋਨਸ ਵਜੋਂ ਦਿੱਤੇ ਗਏ ਸਨ। ਇਸ ਵਾਰ ਇੰਨੀ ਘੱਟ ਰਕਮ ਦਿੱਤੇ ਜਾਣ ਕਾਰਨ ਕਰਮਚਾਰੀਆਂ ਵਿੱਚ ਅਸੰਤੋਸ਼ ਫੈਲ ਗਿਆ ਅਤੇ ਉਨ੍ਹਾਂ ਨੇ ਟੋਲ ਪਲਾਜ਼ਾ ਨੂੰ ਆਮ ਲੋਕਾਂ ਲਈ ਮੁਫ਼ਤ ਕਰ ਦਿੱਤਾ?
ਮੰਗਾਂ ਪੂਰੀਆਂ ਹੋਣ ਤੱਕ ਜਾਰੀ ਰਹੇਗਾ ਅੰਦੋਲਨ | Diwali Bonus
ਘਟਨਾ ਦੀ ਜਾਣਕਾਰੀ ਮਿਲਦੇ ਹੀ ਕੰਪਨੀ ਦੇ ਅਧਿਕਾਰੀ ਅਤੇ ਪੁਲਿਸ ਮੌਕੇ ’ਤੇ ਪਹੁੰਚੇ ਅਤੇ ਕਰਮਚਾਰੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਕਰਮਚਾਰੀਆਂ ਨੇ ਸਾਫ਼ ਕਰ ਦਿੱਤਾ ਹੈ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਉਦੋਂ ਤੱਕ ਉਹ ਟੋਲ ਵਸੂਲੀ ਬੰਦ ਰੱਖਣਗੇ ਅਤੇ ਅੰਦੋਲਨ ਜਾਰੀ ਰਹੇਗਾ। ਕੰਪਨੀ ਦੇ ਪ੍ਰੋਜੈਕਟ ਮੈਨੇਜਰ ਕ੍ਰਿਸ਼ਨਾ ਜੂਰੈਲ ਨੇ ਦੱਸਿਆ ਕਿ ਕਰਮਚਾਰੀਆਂ ਨਾਲ ਗੱਲਬਾਤ ਚੱਲ ਰਹੀ ਹੈ ਅਤੇ ਸਥਿਤੀ ਨੂੰ ਜਲਦ ਹੀ ਆਮ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਐਤਵਾਰ ਸਵੇਰੇ 9 ਵਜੇ ਤੱਕ ਵੀ ਟੋਲ ਸੰਚਾਲਨ ਬਹਾਲ ਨਹੀਂ ਹੋ ਸਕਿਆ ਸੀ।
Read Also : ਨਵੀਨਤਾ ਤੋਂ ਆਤਮਨਿਰਭਰਤਾ ਤੱਕ: ਭਾਰਤ ਦਾ ਏਆਈ ਸਫ਼ਰ