ਮੁਲਾਜ਼ਮ ਤੇ ਪੈਨਸ਼ਨਰਾਂ ਵੱਲੋਂ ਮਨਪ੍ਰੀਤ ਬਾਦਲ ਦੇ ਹਲਕੇ ਬਠਿੰਡਾ ’ਚ ਝੰਡਾ ਮਾਰਚ ਕੱਲ੍ਹ

Employees and Pensioners

 ਝੰਡਾ ਮਾਰਚ ਵਿੱਚ ਫ਼ਰੀਦਕੋਟ ਜ਼ਿਲ੍ਹੇ ਦੇ ਮੁਲਾਜ਼ਮ ਤੇ ਪੈਨਸ਼ਨਰਾਂ (Employees and Pensioners) ਕਰਨਗੇ ਭਰਵੀਂ ਸ਼ਮੂਲੀਅਤ

ਫਰੀਦਕੋਟ, (ਸੁਭਾਸ਼ ਸ਼ਰਮਾ)। ਪੰਜਾਬ ਯੂ .ਟੀ .ਮੁਲਾਜ਼ਮ ਤੇ ਪੈਨਸ਼ਨਰ (Employees and Pensioners) ਸਾਂਝਾ ਫਰੰਟ ਵੱਲੋਂ ਉਲੀਕੇ ਗਏ ਐਕਸ਼ਨ ਪ੍ਰੋਗਰਾਮ ਅਨੁਸਾਰ ਫ਼ਰੀਦਕੋਟ ਜ਼ਿਲ੍ਹੇ ਦੇ ਮੁਲਾਜ਼ਮ ਤੇ ਪੈਨਸ਼ਨਰ ਅੱਜ 11 ਫਰਵਰੀ ਨੂੰ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰ ਵਿੱਚ ਝੰਡਾ ਮਾਰਚ ਕਰਕੇ ਮਨਪ੍ਰੀਤ ਸਿੰਘ ਬਾਦਲ ਦੇ ਕਾਰਜਕਾਲ ਦੌਰਾਨ ਮੁਲਾਜ਼ਮ ਤੇ ਪੈਨਸ਼ਨਰ ਵਰਗ ਨਾਲ ਕੀਤੀਆਂ ਧੱਕੇਸ਼ਾਹੀਆਂ ਤੇ ਬੇਇਨਸਾਫ਼ੀਆਂ ਦਾ ਕੱਚਾ ਚਿੱਠਾ ਲੋਕਾਂ ਦੀ ਕਚਹਿਰੀ ਵਿੱਚ ਪੇਸ਼ ਕਰਨਗੇ ।

ਇਹ ਜਾਣਕਾਰੀ ਦਿੰਦਿਆਂ ਪੰਜਾਬ ਯੂ ਟੀ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਜ਼ਿਲ੍ਹਾ ਫ਼ਰੀਦਕੋਟ ਦੇ ਆਗੂ ਬਲਦੇਵ ਸਿੰਘ ਸਹਿਦੇਵ , ਪ੍ਰੇਮ ਚਾਵਲਾ , ਜਤਿੰਦਰ ਕੁਮਾਰ ‘, ਵੀਰ ਇੰਦਰਜੀਤ ਸਿੰਘ ਪੁਰੀ , ਇੰਦਰਜੀਤ ਸਿੰਘ ਖੀਵਾ , ਸੰਤ ਸਿੰਘ ਪ੍ਰਦੀਪ ਸਿੰਘ ਬਰਾੜ , ਕੁਲਵੰਤ ਸਿੰਘ ਚਾਨੀ , ਨਛੱਤਰ ਸਿੰਘ ਭਾਣਾ , ਜਗਤਾਰ ਸਿੰਘ ਗਿੱਲ , ਸੋਮ ਨਾਥ ਅਰੋਡ਼ਾ , ਸਿਮਰਜੀਤ ਸਿੰਘ ਬਰਾੜ , ਰਾਜਿੰਦਰ ਸਿੰਘ ਸਰਾਂ ਸੇਵਾਮੁਕਤ ਤਹਿਸੀਲਦਾਰ , ਸੁਖਚਰਨ ਸਿੰਘ , ਰਮੇਸ਼ ਢੈਪਈ , ਸ਼ਿਵ ਨਾਥ ਦਰਦੀ , ਸੁਖਵਿੰਦਰ ਸਿੰਘ ਸਕਿਓਰਿਟੀ ਗਾਰਡ ਤੇ ਅਧਿਆਪਕ ਆਗੂ ਕੁਲਦੀਪ ਸਿੰਘ ਸਹਿਦੇਵ ਨੇ ਦੱਸਿਆ ਹੈ ਕਿ ਮਨਪ੍ਰੀਤ ਸਿੰਘ ਬਾਦਲ ਵਿੱਤ ਮੰਤਰੀ ਪੰਜਾਬ ਨੇ ਅਕਾਲੀ – ਭਾਜਪਾ ਗਠਜੋੜ ਤੇ ਕਾਂਗਰਸ ਪਾਰਟੀ ਦੇ ਕਾਰਜਕਾਲ ਦੌਰਾਨ ਮੁਲਾਜ਼ਮਾਂ ਤੇ ਪੈਨਸ਼ਨਰਾਂ ਵੱਲੋਂ ਪਹਿਲਾਂ ਕੀਤੀਆਂ ਗਈਆਂ ਪ੍ਰਾਪਤੀਆਂ ਨੂੰ ਖੋਰਾ ਲਾਉਣ ਦਾ ਕੋਝਾ ਯਤਨ ਕੀਤਾ ਹੈ ।

ਪੰਜਾਬ ਦੇ ਛੇਵੇਂ ਤਨਖਾਹ ਕਮਿਸ਼ਨ ਦਾ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ 1 ਜਨਵਰੀ 2016 ਤੋੰ 30 ਜੂਨ 2021 ਤੱਕ ਦਾ ਵਧੀਆ ਤਨਖਾਹਾਂ , ਪੈਨਸ਼ਨਾਂ ਤੇ ਮਹਿੰਗਾਈ ਭੱਤੇ ਦੀਆਂ ਅਣਸੋਧੀਆਂ ਤੇ ਸੋਧੀਆਂ ਹੋਈਆਂ ਕਿਸ਼ਤਾਂ ਦਾ ਬਣਦਾ ਸਾਰਾ ਬਕਾਇਆ ਅਸਿੱਧੇ ਢੰਗ ਨਾਲ ਹੜੱਪ ਕਰ ਲਿਆ ਹੈ । ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਵਿੱਚ ਵੀ ਅੜਿੱਕੇ ਪੈਦਾ ਕੀਤੇ ਹਨ।

ਮੁਲਾਜ਼ਮਾਂ ਤੇ ਪੈਨਸ਼ਨਰਾਂ ਵਿੱਚ ਮਨਪ੍ਰੀਤ ਸਿੰਘ ਬਾਦਲ ਖ਼ਿਲਾਫ਼ ਕਾਫੀ ਤਿੱਖਾ ਰੋਸ

ਮੁਲਾਜ਼ਮਾਂ ਨੂੰ ਪਿਛਲੇ ਕਈ ਸਾਲਾਂ ਤੋਂ ਮਿਲ ਰਹੇ ਵੱਖ ਵੱਖ ਕਿਸਮ ਦੇ 37 ਭੱਤੇ ਬੰਦ ਕਰ ਦਿੱਤੇ ਗਏ ਹਨ ਇਸ ਕਰਕੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਵਿੱਚ ਮਨਪ੍ਰੀਤ ਸਿੰਘ ਬਾਦਲ ਦੇ ਖ਼ਿਲਾਫ਼ ਕਾਫੀ ਤਿੱਖਾ ਰੋਸ ਫੈਲਿਆ ਹੋਇਆ ਹੈ ਤੇ ਮੁਲਾਜ਼ਮਾਂ ਤੇਵ ਪੈਨਸ਼ਨਰਾਂ ਨੇ ਭਰਵੀਂ ਸ਼ਮੂਲੀਅਤ ਕਰਕੇ ਬਠਿੰਡਾ ਦੇ ਝੰਡਾ ਮਾਰਚ ਵਿੱਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ ਹੈ । ਇਸ ਤੋਂ ਇਲਾਵਾ ਫਰੰਟ ਦੇ ਆਗੂ ਲਗਾਤਾਰ ਬਠਿੰਡਾ ਸ਼ਹਿਰ ਦੇ ਲੋਕਾਂ ਨੂੰ ਅਪੀਲ ਕਰ ਰਹੇ ਹਨ ਕਿ ਇਸ ਵਾਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਸਾਂਝੇ ਅਤੇ ਵੱਡੇ ਦੁਸ਼ਮਣ ਮਨਪ੍ਰੀਤ ਸਿੰਘ ਬਾਦਲ ਨੂੰ ਵਿਧਾਨ ਸਭਾ ਦੀਆਂ ਪੌੜੀਆਂ ਨਾ ਚੜ੍ਹਨ ਦੇਣ ।

ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਪੈਨਸ਼ਨਰ ਆਗੂ ਗੁਰਚਰਨ ਸਿੰਘ ਮਾਨ , ਬਿਸ਼ਨ ਦਾਸ ਅਰੋੜਾ ,’ ਤਰਸੇਮ ਨਰੂਲਾ , ਇਕਬਾਲ ਸਿੰਘ ਮੰਘੇੜਾ , ਬਲਵੰਤ ਗੱਖੜ , ਸੂਬਾ ਸਿੰਘ ਰਾਮੇਆਣਾ , ਪਰਕਾਸ਼ ਸਿੰਘ ਜੈਤੋ , ਗੁਰਮੀਤ ਸਿੰਘ ਜੈਤੋ , ਦਰਸ਼ਨ ਸਿੰਘ ਬਰਾਡ਼ ਅਜਿੱਤਗਿੱਲ ਪ੍ਰੀਤਮ ਸਿੰਘ , ਤਾਰਾ ਸਿੰਘ ਸੇਖੋਂ ਖ਼ਜ਼ਾਨਾ ਦਫ਼ਤਰ ‘ ਅਸ਼ੋਕ ਚਾਵਲਾ ਸੇਵਾ ਮੁਕਤ ਸੁਪਰਡੈਂਟ , ਸੁਖਦੇਵ ਸਿੰਘ ਪਟਵਾਰੀ , ਰਣਜੀਤ ਸਿੰਘ ਕਾਨੂੰਗੋ , ਗੁਰਾ ਸਿੰਘ ਢਿੱਲਵਾਂ , ਰਾਜ ਸਿੰਘ ਭੱਟੀ , , ਮੇਜਰ ਸਿੰਘ , ਗੁਰਕੀਰਤ ਸਿੰਘ , ਗੇਜ ਰਾਮ ਭੌਰਾ ਹਰੀਨੌਂ , ਸੁਖਮੰਦਰ ਸਿੰਘ ਰਾਮਸਰ , ਵਿਨੋਦ ਕੁਮਾਰ ਲੈਕਚਰਾਰ ,, ਸੁਖਦਰਸ਼ਨ ਸਿੰਘ ਗਿੱਲ , ਬਿੱਕਰ ਸਿੰਘ ਗੌੰਦਾਰਾ , ਹਰੀ ਸਿੰਘ ਨਹਿਰੀ ਵਿਭਾਗ , ਦਰਸ਼ਨ ਸਿੰਘ ਭਾਣਾ , ਰਵੀ ਕੁਮਾਰ , ਨਰਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ ਗਿੱਲ ਬਰਜਿੰਦਰਾ ਕਾਲਜ ਫ਼ਰੀਦਕੋਟ ਆਦਿ ਸ਼ਾਮਲ ਸਨ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ