ਯੋਗੀ ਵੱਲੋਂ ਸਮਾਨਤਾ’ਤੇ ਜ਼ੋਰ

Yogi

ਉੱਤਰ ਪ੍ਰਦੇਸ਼ ਦੀ ਯੋਗੀ Yogi ਸਰਕਾਰ ਨੇ ਲੋਕ ਭਲਾਈ ਸਕੀਮਾਂ ‘ਚ ਘੱਟ ਗਿਣਤੀਆਂ ਦਾ 20ਫੀਸਦੀ ਕੋਟਾ ਖ਼ਤਮ ਕਰਨ ਦਾ ਫੈਸਲਾ ਲਿਆ ਹੈ ਇਸ ਫੈਸਲੇ ਨਾਲ ਰਾਜਨੀਤਿਕ ਗਰਮਾਹਟ ਆਉਣੀ  ਸੁਭਾਵਿਕ ਹੀ ਹੈ ਅਤੇ ਇਸ ਨਾਲ ਕੋਟੇ ‘ਤੇ ਬਹਿਸ ਵੀ ਸ਼ੁਰੂ ਹੋ ਸਕਦੀ ਹੈ ਪਿਛਲੇ ਕਈ ਸਾਲਾਂ ਤੋਂ ਜਾਤੀ ਆਧਾਰਤ ਤੇ ਧਰਮ ਅਧਾਰਤ ਕੋਟਾ ਸਿਆਸੀ ਚਰਚਾ ਦਾ ਵਿਸ਼ਾ ਬਣਿਆ ਰਿਹਾ ਹੈ ਰਾਖਵਾਂਕਰਨ ਦੇ ਹੱਕ ਤੇ ਵਿਰੋਧ ‘ਚ ਤਿੱਖੀ ਬਹਿਸ ਹੁੰਦੀ ਆਈ ਹੈ ਬੁੱਧੀਜੀਵੀਆਂ ਦਾ ਇੱਕ ਵਰਗ ਰਾਖਵਾਂਕਰਨ ਨੂੰ ਗੈਰ ਜ਼ਰੂਰੀ ਤੇ ਦੂਜਾ ਵਰਗ ਇਸ ਦੇ ਹੱਕ ‘ਚ ਆਵਾਜ਼ ਉਠਾਉਂਦਾ ਰਿਹਾ ਹੈ ਦਰਅਸਲ ਰਾਖਵਾਂਕਰਨ ਸਿਆਸਤ ‘ਚ ਇੱਕ ਪੈਂਤਰੇ ਵਜੋਂ ਵਰਤਿਆ ਜਾਂਦਾ ਹੈ ਵੋਟ ਬੈਂਕ ਦੀ ਨੀਤੀ ਕਾਰਨ ਰਾਖਵਾਂਕਰਨ ਨੂੰ ਇਸ ਤਰ੍ਹਾਂ ਵਰਤਿਆ ਜਾਂਦਾ ਰਿਹਾ ਹੈ ਕਿ ਸੁਪਰੀਮ ਕੋਰਟ ਦੀ ਰੂਲਿੰਗ ਦੀ ਵੀ ਉਲੰਘਣਾ ਕੀਤੀ ਗਈ।

ਯੋਗੀ Yogi ਵੱਲੋਂ ਸਮਾਨਤਾ ‘ਤੇ ਜ਼ੋਰ

ਗੁਜਰਾਤ, ਹਰਿਆਣਾ, ਰਾਜਸਥਾਨ ਸਮੇਤ ਕਈ ਰਾਜਾਂ ‘ਚ ਕੋਟਾ 50ਫੀਸਦੀ ਤੋਂ ਵਧਾ ਦਿੱਤਾ ਗਿਆ ਜਿਸ ਕਾਰਨ ਇਹ ਮਾਮਲੇ ਅਦਾਲਤ ‘ਚ ਲਟਕੇ ਹੋਏ ਹਨ ਧਰਮ ਆਧਾਰਤ ਰਾਖਵਾਂਕਰਨ ਦੇਸ਼ ਦੇ ਇਤਿਹਾਸ ਤੇ ਪ੍ਰਸਥਿਤੀਆਂ ਅਨੁਸਾਰ ਵੀ ਲਾਹੇਵੰਦ ਨਹੀਂ ਹੈ ਧਾਰਮਿਕ ਤੇ ਸਮਾਜਿਕ ਸਮਾਨਤਾ ਦੇ ਸਿਧਾਂਤ ਨੂੰ ਲਾਗੂ ਕਰਨ ਲਈ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ  ਬਰਾਬਰੀ ਲਈ ਵੀ ਜ਼ਰੂਰੀ ਹੈ

ਦਰਅਸਲ ਕੁਝ ਪਾਰਟੀਆਂ ਨੇ ਵੋਟਾਂ ਦੀ ਫ਼ਸਲ ਕੱਟਣ ਲਈ ਨਾ ਸਿਰਫ਼ ਰਾਖਵਾਂਕਰਨ ਦੀ ਦੁਰਵਰਤੋਂ ਕੀਤੀ ਸਗੋਂ ਧਰਮ ਦੇ ਨਾਂਅ ‘ਤੇ ਇੱਕ-ਦੂਜੇ ਖਿਲਾਫ਼ ਭੜਕਾਉਣ ਦੀ ਵੀ ਇਤਿਹਾਸਕ ਗਲਤੀ ਕੀਤੀ ਜਿਸ ਦਾ ਨਤੀਜਾ ਸੰਪ੍ਰਦਾਇਕ ਦੰਗਿਆਂ ਦੇ ਰੂਪ ‘ਚ ਸਾਹਮਣੇ ਆਇਆ ਸਿਆਸਤਦਾਨ ਸੱਤਾ ਖਾਤਰ ਲੋਕਾਂ ਨੂੰ ਵੰਡਣ ਦਾ ਕੰਮ ਕਰਦੇ ਹਨ ਉੱਤਰ ਪ੍ਰਦੇਸ਼ ਤੇ ਆਂਧਰਾ ਪ੍ਰਦੇਸ਼ ਇਸ ਮਾਮਲੇ ‘ਚ ਚਰਚਾ ‘ਚ ਰਹਿ ਚੁੱਕੇ ਹਨ  ਜਿੱਥੋਂ ਤੱਕ ਸਮਾਜ ਕਲਿਆਣ ਦੀਆਂ ਯੋਜਨਾਵਾਂ ਦਾ ਸਬੰਧ ਹੈ ਇਹਨਾਂ ਦਾ ਮਨੋਰਥ ਪੂਰੇ ਸਮਾਜ ਦਾ ਕਲਿਆਣ ਹੈ ਨਾ ਕਿ ਕਿਸੇ ਵਰਗ ਵਿਸ਼ੇਸ਼ ਦਾ ਰਾਖਵਾਂਕਰਨ ਨੂੰ ਨੌਕਰੀਆਂ ਤੇ ਦਾਖ਼ਲਿਆਂ ਤੱਕ ਹੀ ਸੀਮਤ ਰੱਖਿਆ ਜਾਣਾ ਚਾਹੀਦਾ ਹੈ।

ਯੋਗੀ Yogi ਵੱਲੋਂ ਸਮਾਨਤਾ’ਤੇ ਜ਼ੋਰ

ਹਾਲਾਂਕਿ ਇਨ੍ਹਾਂ ਖੇਤਰਾਂ ‘ਚ ਵੀ ਆਰਥਿਕ ਆਧਾਰ ‘ਤੇ ਰਾਖਵਾਂਕਰਨ ਦੀ ਚਰਚਾ ਸ਼ੁਰੂ ਹੋ ਚੁੱਕੀ ਹੈ ਖਾਸਕਰ ਉੱਚ ਜਾਤੀਆਂ ਦੇ ਆਰਥਿਕ ਤੌਰ ‘ਤੇ ਕਮਜ਼ੋਰ ਲੋਕਾਂ ਨੂੰ ਰਾਖਵਾਂਕਰਨ ਦੇਣ ‘ਤੇ ਜੋਰ ਦਿੱਤਾ ਗਿਆ ਹੈ ਰਾਖਵਾਂਕਰਨ ਦਾ ਆਪਣਾ ਸਿਧਾਂਤ, ਸਰੂਪ ਤੇ ਉਦੇਸ਼ ਸੀ ਜਿਸ ਨੂੰ ਤੋੜ-ਮਰੋੜ ਕੇ ਚੁਣਾਵੀਂ ਰਾਜਨੀਤੀ ਤੱਕ ਸੀਮਤ ਕਰ ਦਿੱਤਾ ਗਿਆ ਧਰਮ ਤੇ ਜਾਤ ਦੇ ਨਾਂਅ ‘ਤੇ ਪੈਦਾ ਹੋਈ ਨਫ਼ਰਤ ਨੇ ਦੇਸ਼ ਦਾ ਭਾਰੀ ਨੁਕਸਾਨ ਕੀਤਾ ਹੈ ਦੇਸ਼ ਵਿਕਾਸ ਉਦੋਂ ਹੀ ਕਰੇਗਾ ਜਦੋਂ ਸਭ ਦੇ ਵਿਕਾਸ ਦੀ ਗੱਲ ਹੋਵੇਗੀ

ਸਮਾਨਤਾ ਤੇ ਖੁਸ਼ਹਾਲੀ ਹੀ ਵਿਕਾਸ ਦੇ ਮੁੱਖ ਲੱਛਣ ਹਨ ਸਿਰਫ਼ ਵੋਟਾਂ ਖਾਤਰ ਸਮਾਜ ਸ਼ਾਸਤਰੀ ਮੁੱਲਾਂ ਨਾਲ ਖਿਲਵਾੜ ਕਰਨਾ ਹਾਨੀਕਾਰਕ ਹੈ ਦੇਸ਼ ਅੰਦਰ ਜਾਤੀ ਤੇ ਸੰਪ੍ਰਦਾਇਕ ਦੇ ਨਾਂਅ ‘ਤੇ ਰਾਜਨੀਤੀ ਕਰਨ ਦਾ ਜ਼ਮਾਨਾ ਨਹੀਂ ਰਿਹਾ ਜਾਤ ਦੇ ਨਾਂਅ ‘ਤੇ ਵੋਟਾਂ ਮੰਗਣ ਵਾਲੇ ਫਰਸ਼ ‘ਤੇ ਆ ਚੁੱਕੇ ਹਨ ਵਿਕਾਸ ਦੇ ਨਾਂਅ ‘ਤੇ ਵੋਟਾਂ ਮੰਗਣ ਵਾਲੇ ਆਗੂ ਸਫ਼ਲ ਹੋ ਰਹੇ ਹਨ ਹਕੀਕਤ ਨੂੰ ਨਕਾਰਿਆ ਨਹੀਂ ਜਾ ਸਕਦਾ ਅਮੀਰੀ ਤੇ ਗਰੀਬੀ ‘ਚ ਵਧ ਰਹੇ ਪਾੜੇ ਨੂੰ ਰੋਕਣ ਲਈ ਸੁਚੱਜੇ ਕਦਮ ਚੁੱਕੇ ਜਾਣ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ