ਪਾਣੀ ਦੀ ਬੱਚਤ ਲਈ ਮੋਟੇ ਅਨਾਜ਼ ਦੀ ਖੇਤੀ ਕਰਨ ’ਤੇ ਜ਼ੋਰ

Save Water

ਪਾਣੀ ਦੀ ਖਪਤ ਘਟਾਉਣ ਲਈ ਝੋਨੇ ਦੀ ਥਾਂ ਮੋਟੇ ਅਨਾਜ ਦੀ ਖੇਤੀ ਕਰਨ ਕਿਸਾਨ : ਅਮਿਤਾਭ ਕਾਂਤ

ਨਵੀਂ ਦਿੱਲੀ (ਏਜੰਸੀ)। ਭਾਰਤ ਦੇ ਜੀ20 ਸ਼ੇਰਪਾ ਅਮਿਤਾਭ ਕਾਂਤ ਨੇ ਕਿਹਾ ਕਿ ਪਾਣੀ ਦੀ ਵਧੇਰੇ ਖਪਤ (Save Water) ਨੂੰ ਘਟਾਉਣ ਲਈ ਭਾਰਤੀ ਕਿਸਾਨਾਂ ਨੂੰ ਝੋਨੇ ਦੀ ਥਾਂ ਮੋਟੇ ਅਨਾਜ ਦੀ ਖੇਤੀ ਵੱਲ ਜਾਣ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰ ਦੀ ਪ੍ਰਮੁੱਖ ਪੋਸ਼ਣ ਮੁਹਿੰਮ ’ਚ ਸਿਰਫ ਮੋਟਾ ਅਨਾਜ ਦਿੱਤਾ ਜਾਣਾ ਚਾਹੀਦਾ ਹੈ। ਭਾਰਤੀ ਉਦਯੋਗ ਸੰਘ (ਸੀ. ਆਈ. ਆਈ.) ਵੱਲੋਂ ਕਰਵਾਏ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਕਾਂਤ ਨੇ ਕਿਹਾ ਕਿ ਮੋਟਾ ਅਨਾਜ, ਪੌਸ਼ਟਿਕ ਅਤੇ ਸੂਖਮ ਪੋਸ਼ਕ ਤੱਤਾਂ, ਵਿਸ਼ੇਸ਼ ਤੌਰ ’ਤੇ ਪ੍ਰੋਟੀਨ ਨਾਲ ਭਰਪੂਰ ਹੁੰਦਾ ਹੈ ਅਤੇ ਭਾਰਤ ’ਚ ਇਸ ਦੀ ਖਪਤ ਨੂੰ ਉੱਚ ਪੱਧਰ ਤੱਕ ਵਧਾਉਣ ਦੀ ਚੁਣੌਤੀ ਹੈ।

ਉਨ੍ਹਾਂ ਕਿਹਾ ਕਿ ਭਾਰਤ ਨੂੰ ਚੌਲ ਅਤੇ ਕਣਕ ਦੀ ਖੇਤੀ ਤੋਂ ਵਧੇਰੇ ਦੂਰ ਜਾਣ ਅਤੇ ਵੱਧ ਤੋਂ ਵੱਧ ਮੋਟੇ ਅਨਾਜ ਦੇ ਉਤਪਾਦਨ ਅਤੇ ਐਕਸਪੋਰਟ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਮੋਟੇ ਅਨਾਜ ਦੀ ਖੇਤੀ ਨਾਲ ਵੀ ਪਾਣੀ ਬਚਾਉਣ ’ਚ ਮੱਦਦ ਮਿਲੇਗੀ। ਕਾਂਤ ਨੇ ਕਿਹਾ ਕਿ ਮੋਟੇ ਅਨਾਜ ਨੂੰ ਭਾਰਤ ਦਾ ‘ਸੁਪਰਫੂਡ’ ਬਣਾਉਣ ’ਚ ਨਿੱਜੀ ਖੇਤਰ ਨੂੰ ਅਹਿਮ ਭੂਮਿਕਾ ਨਿਭਾਉਣ ਦੀ ਲੋੜ ਹੈ। ਨੀਤੀ ਆਯੋਗ ਦੇ ਸਾਬਕਾ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਨੇ ਕਿਹਾ ਕਿ ਸਾਰੀਆਂ ਪੋਸ਼ਣ ਮੁਹਿੰਮ ਯੋਜਨਾਵਾਂ ’ਚ ਸਿਰਫ ਮੋਟਾ ਅਨਾਜ ਦਿੱਤਾ ਜਾਣਾ ਚਾਹੀਦਾ ਹੈ। ਸਾਲ 2018 ’ਚ ਕੇਂਦਰ ਨੇ ਮਿਸ਼ਨ ਮੁਹਿੰਮ ਦੇ ਤਹਿਤ ਕੁਪੋਸ਼ਣ ਨਾਲ ਲੜਨ ਲਈ ਰਾਸ਼ਟਰ ਦਾ ਧਿਆਨ ਆਕਰਸ਼ਿਤ ਕਰਨ ਅਤੇ ਕਾਰਵਾਈ ਕਰਨ ਲਈ ਆਪਣਾ ਪ੍ਰਮੁੱਖ ਪ੍ਰੋਗਰਾਮ ਪੋਸ਼ਣ (ਸਮੁੱਚੇ ਪੋਸ਼ਣ ਲਈ ਪ੍ਰਧਾਨ ਮੰਤਰੀ ਦੀ ਵਿਆਪਕ ਯੋਜਨਾ) ਮੁਹਿੰਮ ਸ਼ੁਰੂ ਕੀਤੀ। (Save Water)

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here