ਫੌਜ ਦੇ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ

ਰੂਪਨਗਰ ‘ਚ ਤਕਨੀਕੀ ਖ਼ਰਾਬੀ ਕਾਰਨ ਕਰਵਾਉਣੀ ਪਈ ਲੈਂਡਿੰਗ

ਰੂਪਨਗਰ (ਸੱਚ ਕਹੂੰ ਨਿਊਜ਼)। ਕੁਰਾਲੀ ਨੇੜੇ ਪੈਂਦੇ ਪਿੰਡ ਬੰਨਮਾਜਰਾ ਵਿਖੇ ਖੇਤਾਂ ‘ਚ ਅੱਜ ਸਵੇਰੇ ਆਰਮੀ ਹੈਲੀਕਾਪਟਰ Helicopter ਦੀ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ। ਮਿਲੀ ਜਾਣਕਾਰੀ ਅਨੁਸਾਰ ਤਕਨੀਕੀ ਖ਼ਰਾਬੀ ਆਉਣ ਕਰਕੇ ਆਰਮੀ ਹੈਲੀਕਾਪਟਰ ਨੂੰ ਮੌਕੇ ‘ਤੇ ਖੇਤਾਂ ਵਿੱਚ ਉਤਾਰ ਲਿਆ ਗਿਆ। ਹੈਲੀਕਾਪਟਰ ‘ਚ ਤਿੰਨ ਫੌਜੀ ਅਫ਼ਸਰ ਸਵਾਰ ਸਨ। ਜਦੋਂ ਪਾਇਲਟ ਨੂੰ ਹੈਲੀਕਾਪਟਰ ‘ਚ ਖ਼ਰਾਬੀ ਹੋਣ ਦਾ ਸ਼ੱਕ ਪਿਆ ਤਾਂ ਹੈਲੀਕਾਪਟਰ ਦੀ ਸੁਰੱਖਿਅਤ ਲੈਂਡਿੰਗ ਕਰ ਲਈ ਗਈ। ਗਨੀਮਤ ਰਹੀ ਕਿ ਕੋਈ ਵੀ ਨੁਕਸਾਨ ਨਹੀਂ ਹੋਇਆ। ਐੱਸਐੱਚਓ ਇੰਸਪੈਕਟਰ ਰਾਜਪਾਲ ਸਿੰਘ ਨੇ ਦੱਸਿਆ ਕਿ ਸਾਰੇ ਅਫ਼ਸਰ ਸੁਰੱਖਿਅਤ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Helicopter